28 C
Amritsar
Monday, May 29, 2023

ਰਵਿਦਾਸ ਮੰਦਰ ਢਾਹੁਣ ਸਬੰਧੀ ਹਰਸਿਮਰਤ ਕੌਰ ਬਾਦਲ ਦੀ ਕੋਠੀ ਦਾ ਘੇਰਾਓ

Must read

ਪਿਛਲੇ ਕਈ ਦਿਨਾਂ ‘ਚ ਤੂਗਲਕਾਬਾਦ ‘ਚ 600 ਸਾਲ ਪੁਰਾਣੇ ਰਵਿਦਾਸ ਮੰਦਰ ਨੂੰ ਢਾਹੇ ਜਾਣ ਸਬੰਧੀ ਅੱਜ ਕਈ ਜੱਥੇਬੰਦੀਆਂ ਅਤੇ ਰਵਿਦਾਸ ਸਮਾਜ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕੋਠੀ ਦੇ ਘੇਰਾਓ ਦਾ ਫੈਸਲਾ ਕੀਤਾ ਗਿਆ ਹੈ।

Ravidas temple demolish, Harsimrat Kaur Badal house Siege by various committees

ਮੁਕਤਸਰਪਿਛਲੇ ਕਈ ਦਿਨਾਂ ‘ਚ ਤੁਗਲਕਾਬਾਦ ‘ਚ 600 ਸਾਲ ਪੁਰਾਣੇ ਰਵਿਦਾਸ ਮੰਦਰ ਨੂੰ ਢਾਹੇ ਜਾਣ ਸਬੰਧੀ ਅੱਜ ਕਈ ਜਥੇਬੰਦੀਆਂ ਤੇ ਰਵਿਦਾਸ ਸਮਾਜ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕੋਠੀ ਦੇ ਘੇਰਾਓ ਦਾ ਫੈਸਲਾ ਕੀਤਾ ਗਿਆ। ਪ੍ਰਦਰਸ਼ਨਕਾਰੀ ਅੱਜ ਮੁਕਤਸਰ ਦੇ ਹਲਕਾ ਲੰਬੀ ਪਿੰਡ ‘ਚ ਬਾਦਲ ਦੀ ਕੋਠੀ ਨੂੰ ਘੇਰਨਗੇ, ਜਿਸ ਨੂੰ ਲੈ ਕੇ ਸੁਰੱਖਿਆ ਦੇ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ।

ਦਿੱਲੀ ‘ਚ ਤੂਗਲਕਾਬਾਦ ‘ਚ 600 ਸਾਲ ਪੁਰਾਣੇ ਰਵਿਦਾਸ ਮੰਦਰ ਦੇ ਵਿਰੋਧ ‘ਚ ਰਵਿਦਾਸ ਭਾਈਚਾਰਾ ਲਗਾਤਾਰ ਵਿਰੋਧ ਕਰ ਰਿਹਾ ਹੈ। ਉਨ੍ਹਾਂ ਵੱਲੋਂ ਦੋਬਾਰਾ ਮੰਦਰ ਬਣਾਉਨ ਦੀ ਮੰਗ ਨੂੰ ਲੈ ਕੇ ਕੇਂਦਰੀ ਮੰਤਰੀਆਂ ਦੇ ਘਰਾਂ ਦਾ ਘੇਰਾਓ ਕੀਤਾ ਜਾ ਰਿਹਾ ਹੈ।

ਇਸੇ ਦੌਰਾਨ ਫੂਡ ਐਂਡ ਪ੍ਰੋਸੈਸਿੰਗ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਜੱਦੀ ਘਰ ਦਾ ਘੇਰਾਓ ਕਰਨਗੀਆਂ। ਪੁਲਿਸ ਵੱਲੋਂ ਬਾਦਲ ਪਿੰਡ ਨੁੰ ਜਾਣ ਵਾਲੇ ਹਰ ਰਸਤੇ ‘ਤੇ ਨਾਕੇਬੰਦੀ ਕੀਤੀ ਗਈ ਹੈ।

- Advertisement -spot_img

More articles

- Advertisement -spot_img

Latest article