ਰਵਨੀਤ ਬਿੱਟੂ ਦੇ ਵਿਵਾਦਿਤ ਬਿਆਨ ਤੇ ਰੌਣੀ ਵਿਖੇ ਦਲਿਤ ਭਾਈਚਾਰੇ ਵੱਲੋਂ ਰੋਸ਼ ਪ੍ਰਦਰਸ਼ਨ

59
ਜਰਗ-ਜੌੜੇਪੁਲ, 17 ਜੂਨ 2021(ਲਖਵਿੰਦਰ ਸਿੰਘ ਲਾਲੀ) – ਪਿੰਡ ਰੌਣੀ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਸੌ੍ਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਬਿਆਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਉਂਕਿ ਪਿਛਲੇ ਦਿਨੀਂ ਬਹੁਜਨ ਸਮਾਜ ਪਾਰਟੀ ਅਤੇ ਸੌ੍ਮਣੀ ਅਕਾਲੀ ਦਲ ਦੇ ਹੋਏ ਸਮਝੌਤੇ ਤੇ ਰਵਨੀਤ ਬਿੱਟੂ ਨੇ ਬਿਆਨ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦੇ ਉਮੀਦਵਾਰਾਂ ਨੂੰ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀਆਂ ਪਵਿੱਤਰ ਸੀਟਾਂ ਦੇ ਕੇ ਅਪਵਿੱਤਰ ਕਰ ਦਿੱਤਾ ਹੈ। ਅਕਾਲੀ ਦਲ ਅਤੇ ਬਸਪਾ ਆਗੂਆਂ ਨੇ ਇਸ ਬਿਆਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਰਵਨੀਤ ਬਿੱਟੂ ਪਿਛਲੀ ਵਾਰ  ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਦਲਿਤਾਂ ਪ੍ਰਤੀ ਗੰਗੂਵਾਦੀ ਅਤੇ ਜਾਤੀਵਾਦੀ ਸੋਚ ਰੱਖਣੀ ਸ਼ਰਮਨਾਕ ਗੱਲ ਹੈ। ਜਿਨ੍ਹਾਂ ਦਲਿਤਾਂ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਸਮੇਸ਼ ਪਿਤਾ ਜੀ ਨੇ ਹਿੱਕ ਨਾਲ ਲਾ ਕਿ ਰੰਘਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਉਨ੍ਹਾਂ ਪ੍ਰਤੀ ਇਹ ਛੂਤ-ਛਾਤ ਅਤੇ ਜਾਤੀਵਾਦੀ ਬਿਆਨ ਦੇਣਾ ਅਤਿ ਨਿੰਦਣਯੋਗ ਤੇ ਸ਼ਰਮਨਾਕ ਹੈ। ਇਸ ਮੌਕੇ ਵਰਕਰਾਂ ਨੇ ਰਵਨੀਤ ਬਿੱਟੂ ਖਿਲਾਫ ਡੱਟ ਕੇ ਨਾਅਰੇਬਾਜ਼ੀ ਕੀਤੀ ਕੀਤੀ ਅਤੇ ਕਿਹਾ ਕਿ ਬਿੱਟੂ ਨੂੰ ਆਪਣੇ ਬਿਆਨ ਨੂੰ ਵਾਪਿਸ ਲੈ ਕਿ ਦਲਿਤ ਭਾਈਚਾਰੇ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਸਾਬਕਾ ਚੇਅਰਮੈਨ ਚੇਤ ਸਿੰਘ, ਆਈ.ਟੀ.ਵਿੰਗ ਪਾਇਲ ਦੇ ਇੰਚਾਰਜ ਬਹਾਦਰ ਸਿੰਘ , ਦਰਸ਼ਨ ਸਿੰਘ, ਲਖਵੀਰ ਸਿੰਘ, ਗੁਰਪਾਲ ਸਿੰਘ, ਅੰਬੇਡਕਰ ਕਲੱਬ ਦੇ ਸਕੱਤਰ ਗੁਰਮੀਤ ਸਿੰਘ , ਹਰਵਿੰਦਰ ਸਿੰਘ, ਪਾਲ ਸਿੰਘ ਆਦਿ ਆਗੂ ਹਾਜਰ ਸਨ।
Italian Trulli