ਰਣਜੀਤ ਕੌਰ ਏ ਐਨ ਐਮ ਵਲੋਂ 350 ਲੋਕਾਂ ਦਾ ਕੀਤਾ ਗਿਆ ਟੀਕਾਕਰਨ

70

ਅੰਮ੍ਰਿਤਸਰ, 5 ਜੁਲਾਈ (ਗਗਨ) – ਮਜੀਠਾ ਰੋਡ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਜਹਾਂਗੀਰ ਵਿਖੇ ਕੋਵਿਡ ਵਿਰੋਧੀ ਵੇਕਸੀਨੇਸ਼ਨ ਲਗਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਸਿਵਲ ਸਰਜਨ ਵਲੋਂ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਸੀ ਐਚ ਸੀ ਵੇਰਕਾ ਦੇ ਐਸ ਐਮ ਓ ਡਾ, ਰਾਜਕੁਮਾਰ ਦੀ ਅਗਵਾਈ ਹੇਠ ਰਣਜੀਤ ਕੌਰ ਏ. ਐਨ. ਐਮ ਵਲੋਂ ਆਪਣੀ ਟੀਮ ਅਮਨਜੋਤੀ ਸੀ. ਐੱਚ. ਓ,ਅੰਮ੍ਰਿਤਪਾਲ ਸਿੰਘ, ਸੁਦੇਸ਼ ਕੁਮਾਰੀ ਨਾਲ 350 ਲੋਕਾਂ ਦਾ ਟੀਕਾਕਰਨ ਕੈਂਪ ਲਗਾਇਆ।

Italian Trulli

ਰਣਜੀਤ ਕੌਰ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ ਦੀ ਤੀਜੀ ਲਹਿਰ ਤੋਂ ਬਚਣ ਲਈ ਵੈਕਸੀਨ ਜਰੂਰ ਲਗਵਾਉਣ ਕਿਉਂਕਿ ਕੋਵਿਡ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਬਹੁਤ ਜ਼ਰੂਰੀ ਹੈ ਇਸ ਮੌਕੇ ਰਜਿੰਦਰ,ਸਿਮਰਨ, ਕੁਲਦੀਪ, ਪਰਮਿੰਦਰ, ਬਲਜੀਤ, ਨਿਰਮਲ, ਦਲਜੀਤ ਕੌਰ ਹਾਜ਼ਰ ਸਨ।