ਰਣਜੀਤ ਐਵੀਨਿਊ-ਲੁਹਾਰਕਾ ਰੋਡ ਤੇ ਬਣੇਗਾ ਪੁੱਲ – ਔਜਲਾ

ਰਣਜੀਤ ਐਵੀਨਿਊ-ਲੁਹਾਰਕਾ ਰੋਡ ਤੇ ਬਣੇਗਾ ਪੁੱਲ – ਔਜਲਾ

ਭਾਜਪਾ ਦਾ ਵਤੀਰਾ ਤਾਨਸ਼ਾਹੀ ਕਰਾਰ

ਅੰਮ੍ਰਿਤਸਰ, 9 ਅਕਤੂਬਰ (ਗਗਨ) – ਲੋਕ ਸਭਾ ਮੈਂਬਰ ਸ: ਗੁਰਜੀਤ ਸਿੰਘ ਔਜਲਾ ਨੇ ਰਣਜੀਤ ਐਵੀਨਿਊ-ਲੁਹਾਰਕਾ ਰੋਡ ਤੇ ਬਾਈਪਾਸ ਉਤੇ ਪੁੱਲ ਬਣਾਉਣ ਦਾ ਐਲਾਨ ਕਰਦੇ ਦੱਸਿਆ ਕਿ ਇਹ ਪੁੱਲ ਪਿਲਰਾਂ ਤੇ ਹੋਵੇਗਾ, ਜਿਸ ਕਾਰਨ ਜੀ.ਟੀ. ਰੋਡ ਹੇਠੋਂ ਕਈ ਰਸਤੇ ਲਾਂਘੇ ਲਈ ਮਿਲਣਗੇ। ਉਨਾਂ ਦੱਸਿਆ ਕਿ ਉਕਤ ਇਲਾਕੇ ਦੇ ਲੋਕਾਂ ਦੀ ਇਹ ਚਿਰੋਕਣੀ ਮੰਗ ਸੀ, ਜਿਸ ਨੂੰ ਮੈਂ ਟਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਗਡਕਰੀ ਕੋਲ ਉਠਾਈ ਤਾਂ ਉਨਾਂ ਨੇ ਇਸ ਨੂੰ ਪ੍ਰਵਾਨ ਕਰਦੇ ਹੋਏ 19.50 ਕਰੋੜ ਦੀ ਲਾਗਤ ਨਾਲ ਇਹ ਪੁੱਲ ਬਨਾਉਣ ਦੀ ਆਗਿਆ ਦੇ ਦਿੱਤੀ। ਉਨਾਂ ਦੱਸਿਆ ਕਿ ਸ੍ਰੀ ਗਡਕਰੀ ਨੇ ਜਲੰਧਰ ਤੋਂ ਅੰਮ੍ਰਿਤਸਰ ਤੱਕ ਸਾਰੇ ਪੁੱਲਾਂ ਨੂੰ ਪਿਲਰਾਂ ਉਤੇ ਬਨਾਉਣ ਦੀ ਆਗਿਆ ਦਿੱਤੀ ਹੈ, ਜਿਸ ਉਤੇ ਕੰਮ ਸ਼ੁਰੂ ਹੋ ਚੁੱਕਾ ਹੈ।

ਸ੍ਰੀ ਔਜਲਾ ਨੇ ਲਖੀਮਪੁਰ ਖੀਰੀ ਘਟਨਾ ਉਤੇ ਦੁੱਖ ਪ੍ਰਗਟ ਕਰਦੇ ਕਿਹਾ ਕਿ ਭਾਜਪਾ ਨੇ ਲੋਕਤੰਤਰ ਨੂੰ ਵੱਡਾ ਖੋਰਾ ਲਗਾ ਕੇ ਤਾਨਾਸ਼ਾਹੀ ਵਤੀਰਾ ਅਪਨਾ ਲਿਆ ਹੈ। ਉਨਾਂ ਦੱਸਿਆ ਕਿ ਕਿਸਾਨ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਦੀ ਆਗਿਆ ਵੀ ਭਾਜਪਾ ਸਰਕਾਰ ਵਲੋਂ ਨਹੀਂ ਦਿੱਤੀ ਜਾ ਰਹੀ। ਸ: ਔਜਲਾ ਨੇ ਦੱਸਿਆ ਕਿ ਉਹ ਖੁਦ ਭੇਸ ਵਟਾ ਕੇ ਮੋਟਰਸਾਈਕਲ ਉਤੇ ਦੁੱਖੀ ਪਰਿਵਾਰਾਂ ਦਾ ਦੁੱਖ ਵੰਡਾਉਣ ਜਾ ਸਕੇ। ਸ: ਔਜਲਾ ਨੇ ਕਿਹਾ ਕਿ ਸਿਤਮ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਇੰਨੀ ਵੱਡੀ ਘਟਨਾ ਦੇ ਦੋਸ਼ੀ ਮੰਤਰੀ ਵਿਰੁੱਧ ਕਾਰਵਾਈ ਤਾਂ ਕੀ ਕਰਨੀ ਸੀ, ਕਿਸਾਨ ਪਰਿਵਾਰਾਂ ਨਾਲ ਹਮਦਰਦੀ ਤੱਕ ਨਹੀਂ ਪ੍ਰਗਟਾਈ। ਇਸ ਮੌਕੇ ਵਿਧਾਇਕ ਸ੍ਰੀ ਸੁਨੀਲ ਦੱਤੀ, ਚੇਅਰਮੈਨ ਸ: ਰਾਜਕੰਵਲਪ੍ਰੀਤ ਸਿੰਘ ਲੱਕੀ, ਮਾਤਾ ਜਗੀਰ ਕੌਰ, ਸ੍ਰੀ ਹਰਪਵਨਦੀਪ ਸਿੰਘ ਔਜਲਾ, ਸ: ਕੰਵਲਜੀਤ ਸਿੰਘ ਢਿਲੋਂ, ਸ੍ਰੀ ਸੋਨੂੰ ਦੱਤਾ, ਵੀ ਹਾਜ਼ਰ ਸਨ।

Bulandh-Awaaz

Website:

Exit mobile version