ਯੋਗੀ ਸਰਕਾਰ ਚਾਹੁੰਦੀ ਹੈ ਕਿ ਮੈਂ ਉਹਨਾਂ 70 ਬੱਚਿਆਂ ਨੂੰ ਭੁੱਲ ਜਾਵਾਂ ਜੋ ਮੇਰੇ ਸਾਹਮਣੇ ਮਰੇ – ਡਾਕਟਰ ਕਫੀਲ ਖ਼ਾਨ

ਯੋਗੀ ਸਰਕਾਰ ਚਾਹੁੰਦੀ ਹੈ ਕਿ ਮੈਂ ਉਹਨਾਂ 70 ਬੱਚਿਆਂ ਨੂੰ ਭੁੱਲ ਜਾਵਾਂ ਜੋ ਮੇਰੇ ਸਾਹਮਣੇ ਮਰੇ – ਡਾਕਟਰ ਕਫੀਲ ਖ਼ਾਨ

ਮੈਂ ਆਪਣੀਆਂ ਅੱਖਾਂ ਨਾਲ਼ 70 ਬੱਚਿਆਂ ਨੂੰ ਮਰਦਿਆਂ ਵੇਖਿਆ ਹੈ, ਯੋਗੀ ਸਰਕਾਰ ਚਾਹੁੰਦੀ ਹੈ ਕਿ ਮੈਂ ਉਹਨਾਂ ਬੱਚਿਆਂ ਨੂੰ ਭੁੱਲ ਜਾਵਾਂ”
8 ਮਹੀਨੇ ਦੀ ਨਿਹੱਕੀ ਜੇਲ੍ਹ ਮਗਰੋਂ ਡਾਕਟਰ ਕਫੀਲ ਖ਼ਾਨ ਨੂੰ ਲੋਕ ਦਬਾਅ ਹੇਠ ਰਿਹਾਅ ਕੀਤਾ ਗਿਆ। ਰਿਹਾਅ ਹੋਣ ਤੋਂ ਮਗਰੋਂ ਉਹਨਾਂ ਫ਼ੇਸਬੁੱਕ ਲਾਈਵ ‘ਤੇ ਜੇਲ੍ਹ ਵਿਚਲੀ ਆਪ-ਬੀਤੀ ਸੁਣਾਈ। ਉਹਨਾਂ ਦੱਸਿਆ ਕਿ ਉਹਨਾਂ ‘ਤੇ ਜੇਲ੍ਹ ਵਿੱਚ ਤਸ਼ੱਦਦ ਢਾਹਿਆ ਗਿਆ, ਉਹਨਾਂ ਨੂੰ ਕਈ ਦਿਨ ਭੁੱਖਾ ਰੱਖਿਆ ਗਿਆ। ਉਹਨਾਂ ਨੂੰ 150 ਲੋਕਾਂ ਦਰਮਿਆਨ ਰੱਖਿਆ ਜਾਂਦਾ ਸੀ। ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ‘ਤੇ ਦਬਾਅ ਪਾਇਆ ਕਿ ਉਹ ਯੋਗੀ ਸਰਕਾਰ ਦੀ ਨਲਾਇਕੀ ਕਰਕੇ ਗੋਰਖਪੁਰ ਦੇ ਹਸਪਤਾਲ ਵਿੱਚ ਮਾਰੇ ਗਏ 70 ਬੱਚਿਆਂ ਨੂੰ ਭੁੱਲ ਜਾਵੇ। ਡਾਕਟਰ ਕਫੀਲ ਖ਼ਾਨ ਨੇ ਆਪਣਾ ਤੌਖ਼ਲਾ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਉਹਨਾਂ ਦੇ ਪਿੱਛੇ ਪਈ ਹੋਈ ਹੈ, ਉਹਨਾਂ ਨੂੰ ਕਦੇ ਵੀ ਮਾਰਿਆ ਜਾ ਸਕਦਾ ਹੈ। ਪਰ ਫ਼ੇਰ ਵੀ ਉਹ ਹਮੇਸ਼ਾ ਸੱਚ ਦੇ ਨਾਲ਼ ਖੜਨੋਂ ਜਕਣਗੇ ਨਹੀਂ, ਚੁੱਪ ਨਹੀਂ ਰਹਿਣਗੇ।

Bulandh-Awaaz

Website: