ਯੂਪੀ ’ਚ ਸਿੱਖ ਦੀ ਕੁੱਟਮਾਰ ਕਰਨ ਵਾਲੇ ਫਿਰਕੂਆਂ ਖ਼ਿਲਾਫ਼ ਕੇਸ ਦਰਜ

ਯੂਪੀ ’ਚ ਸਿੱਖ ਦੀ ਕੁੱਟਮਾਰ ਕਰਨ ਵਾਲੇ ਫਿਰਕੂਆਂ ਖ਼ਿਲਾਫ਼ ਕੇਸ ਦਰਜ

ਅੰਮ੍ਰਿਤਸਰ, 1 ਜੂਨ (ਰਛਪਾਲ ਸਿੰਘ) – ਯੂਪੀ ਦੇ ਲਖੀਮਪੁਰ ਖੀਰੀ ਵਿੱਚ ਇੱਕ ਸਿੱਖ ਵਿਅਕਤੀ ਦੀ ਕੁੱਟਮਾਰ ਅਤੇ ਕੇਸਾਂ ਤੇ ਦਸਤਾਰ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਉਥੋਂ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਕੁਝ ਲੋਕ ਬੇਰਹਿਮੀ ਨਾਲ ਬਜ਼ੁਰਗ ਸਿੱਖ ਨੂੰ ਕੁੱਟ ਰਹੇ ਸਨ। ਇਸ ਦਾ ਨੋਟਿਸ ਲੈਂਦਿਆਂ ਅਕਾਲ ਤਖਤ ਦੇੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘੁਬੀਰ ਸਿੰਘ ਨੇ ਬੀਤੇ ਦਿਨ ਸ਼੍ਰੋਮਣੀ ਕਮੇਟੀ ਨੂੰ ਟੀਮ ਭੇਜ ਕੇ ਮਾਮਲੇ ਦੀ ਜਾਂਚ ਕਰਵਾਉਣ ਲਈ ਆਖਿਆ ਸੀ। ਭਾਰਤੀ ਸਿੱਖ ਸੰਗਠਨ ਦੇ ਆਗੂ ਜਸਬੀਰ ਸਿੰਘ ਵਿਰਕ ਨੇ ਪੀੜਤ ਸੁਖਜੀਤ ਸਿੰਘ ਦੇ ਬਿਆਨ ਦੀ ਵੀਡੀਓ ਸ੍ਰੀ ਅਕਾਲ ਤਖਤ ’ਤੇ ਭੇਜੀ ਹੈ। ਉਨ੍ਹਾਂ ਦੱਸਿਆ ਕਿ 19 ਮਈ ਨੂੰ ਵਾਪਰੇ ਹਾਦਸੇ ਦੌਰਾਨ ਪੰਜ ਜਣਿਆਂ ਦੀ ਮੌਤ ਹੋ ਗਈ ਸੀ, ਜਿਸ ਲਈ ਜ਼ਿੰਮੇਵਾਰ ਦੱਸਦਿਆਂ ਕੁਝ ਲੋਕਾਂ ਨੇ ਕਾਰ ਸਵਾਰ ਪੰਜਾਬੀਆਂ ਨੂੰ ਘੇਰ ਲਿਆ ਸੀ। ਕਾਰ ਸਵਾਰਾਂ ਨੂੰ ਬਚਾਉਣ ਲਈ ਸੁਖਜੀਤ ਸਿੰਘ ਮੌਕੇ ’ਤੇ ਗਏ ਪਰ ਕੁਝ ਲੋਕਾਂ ਨੇ ਉਸ ਦੀ ਕੁੱਟਮਾਰ ਦੇ ਨਾਲ ਉਸ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਕੀਤੀ ਸੀ।

Bulandh-Awaaz

Website: