19 C
Amritsar
Tuesday, March 21, 2023

ਯਾਦਗਾਰੀ ਹੋ ਨਿਭੜਿਆ ਦੋਸਾਂਝ ਦਾ ਕ੍ਰਿਕਟ ਟੂਰਨਾਮੈਂਟ

Must read

ਡਾਲਾ ਦੀ ਟੀਮ ਨੇ ਪਹਿਲਾ ਤੇ ਦੌਲਤਪੁਰਾ ਦੀ ਟੀਮ ਨੇ ਪ੍ਰਾਪਤ ਕੀਤਾ ਦੂਸਰਾ ਸਥਾਨ

ਧਰਮਕੋਟ, 20 ਫਰਵਰੀ (ਅਮਰੀਕ ਸਿੰਘ ਛਾਬੜਾ) – ਪਿੰਡ ਦੋਸਾਂਝ ਦੀ ਕ੍ਰਿਕਟ ਟੂਰਨਾਮੈਂਟ ਕਮੇਟੀ ਵੱਲੋਂ ਨਗਰ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਨੇਪਰੇ ਚੜਿਆ। ਜਾਣਕਾਰੀ ਦਿੰਦਿਆਂ ਸੁਖਬੀਰ ਸਿੰਘ ਸੰਘਾ ਅਤੇ ਮਨਪ੍ਰੀਤ ਸਿੰਘ ਸੰਘਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਗਿਆਨੀ ਛਿੰਦਰ ਸਿੰਘ ਤੇ ਗਿਆਨੀ ਮਨਦੀਪ ਸਿੰਘ ਮੰਗਲੀ ਨੇ ਆਪਣੇ ਕਰ ਕਮਲਾਂ ਦੁਆਰਾ ਕੀਤਾ। ਅਤੇ ਇਨਾਮਾਂ ਦੀ ਵੰਡ ਕ੍ਰਿਕਟ ਟੂਰਨਾਮੈਂਟ ਕਮੇਟੀ ਤੇ ਪਤਵੰਤੇ ਸੱਜਣਾਂ ਵੱਲੋਂ ਕੀਤੀ ਗਈ। ਸਖਤ ਮੁਕਾਬਲਿਆਂ ਦੇ ਦੌਰਾਨ ਨੇ ਪਿੰਡ ਡਾਲਾ ਦੀ ਟੀਮ ਨੇ ਪਹਿਲਾ ਤੇ ਪਿੰਡ ਦੌਲਤਪੁਰਾ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਸ ਕਿਰਪਾਲ ਸਿੰਘ ਅਮਰੀਕਾ ਵੱਲੋਂ ਪਹਿਲਾ ਇਨਾਮ 31 ਹਜਾਰ ਰੁਪਏ ਅਤੇ ਦੂਸਰਾ ਇਨਾਮ 27 ਹਜਾਰ ਰੁਪਏ ਕਰਮ ਸਿੰਘ ਸੰਘਾ ਤੇ ਅਜਾਇਬ ਸਿੰਘ ਸੰਘਾ ਅਮਰੀਕਾ ਦੇ ਪਰਿਵਾਰ ਵੱਲੋਂ ਦਿੱਤਾ ਗਿਆ ਉਨ੍ਹਾਂ ਅੱਗੇ ਦੱਸਿਆ ਕਿ ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਸਵਰਗੀ ਪ੍ਰਧਾਨ ਸ ਅਮਰਜੀਤ ਸਿੰਘ ਸੰਘਾ ਪਰਿਵਾਰ, ਨਛੱਤਰ ਸਿੰਘ ਅਮਰੀਕਾ ਜਸਕਰਨ ਸਿੰਘ ਢਿੱਲੋਂ ਅਮਰੀਕਾ ਗਗਨ ਕਨੇਡਾ ਇੰਦਰਜੀਤ ਕਨੇਡਾ ਰਮਨ ਕੁਮਾਰ ਹੀਰਾ ਸਿੰਘ ਅਮਰੀਕਾ ਹਰਦੀਪ ਸਿੰਘ ਸਿੱਧੂ ਕਨੇਡਾ ਵਿੱਕੀ ਨਿਊਜੀਲੈਂਡ ਗੁਰਸੇਵਕ ਸਿੰਘ ਦਰਜੀ ਸੁਖਜੀਤ ਸਿੰਘ ਆਸਟ੍ਰੇਲੀਆ ਮਨਜੀਤ ਸਿੰਘ ਭੁੱਲਰ ਕਨੇਡਾ ਹਰਪ੍ਰੀਤ ਸਿੰਘ ਭੁੱਲਰ ਕਨੇਡਾ ਸੁਰਜੀਤ ਸਿੰਘ ਭੁੱਲਰ ਸਵਰਗੀ ਕੁਲਜਿੰਦਰਪਾਲ ਲੂੰਬਾ ਪਰਿਵਾਰ ਇੰਦਰਜੀਤ ਸਿੰਘ ਸੰਘਾ, ਸਾਬਕਾ ਸਰਪੰਚ ਗੁਰਚਰਨ ਸਿੰਘ ਪਰਿਵਾਰ, ਬੱਬਾ ਨੰਬਰਦਾਰ ਛਿੰਦਾ ਕਨੇਡਾ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ ਮਨਪ੍ਰੀਤ ਸੰਘਾ ਰਾਜਦੀਪ ਸਿੰਘ ਭੁੱਲਰ ਦੇਵ ਸੰਘਾ ਅਮਰੀਕਾ, ਸਵਰਗੀ ਪਰਮਜੀਤ ਸੰਘਾ ਪਰਿਵਾਰ, ਗੁਰਚਰਨ ਸੰਘਾ ਸਾਬਕਾ ਸਰਪੰਚ ਗੁਰਮੀਤ ਸਿੰਘ ਜਗਮੀਤ ਸਿੰਘ, ਕੈਪਟਨ ਹਰਪ੍ਰੀਤ ਸਿੰਘ ਅਤੇ ਸੁਰਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਟੂਰਨਾਮੈਂਟ ਦੀ ਰੌਣਕ ਨੂੰ ਮਹਿੰਦਰ ਪਾਲ ਲੂੰਬਾ, ਨਿੰਮਾ ਕਬੱਡੀ ਮਨਪ੍ਰੀਤ ਮੰਨੂ, ਇਕਬਾਲ ਸਿੰਘ ਅਮਰੀਕਾ, ਹਰਪ੍ਰੀਤ ਸਿੰਘ ਹੈਪੀ ਇੰਦਰਜੀਤ ਸਿੰਘ ਮਨਪ੍ਰੀਤ ਮੰਨੂੰ ਦੀਪਾ ਦੋਸਾਂਝ, ਲਵਕਿਰਨ, ਪਿੰਦਰ ਦੀਪ ਕਨੇਡਾ, ਸੋਨੀ ਭੁੱਲਰ, ਭਲਵਿੰਦਰ ਸਿੰਘ, ਰਮਨ ਲੂੰਬਾ, ਸੁਰਜੀਤ ਸਿੰਘ ਠੇਕੇਦਾਰ, ਪੰਚ ਸੁਖਬੀਰ ਸਿੰਘ ਸੰਘਾ, ਪ੍ਰਧਾਨ ਗੁਰਪ੍ਰੀਤ ਸੰਘਾ, ਅਮਨ ਲੂੰਬਾ ਨੇ ਵਧਾਇਆ। ਅਤੇ ਇਸ ਟੂਰਨਾਮੈਂਟ ਦੀ ਕੁਮੈਂਟਰੀ ਮਨੀ ਮਸੀਤਾਂ, ਅਰਮਾਨ ਧਰਮਕੋਟ ਅਤੇ ਜੌਰਡਨ ਡਾਲਾ ਨੇ ਬਾਖੂਬੀ ਨਿਭਾਈ। ਇਸ ਟੂਰਨਾਮੈਂਟ ਦੇ ਦੌਰਾਨ ਬੈਸਟ ਬੌਲਰ ਜੱਗਾ ਦੌਲਤਪੁਰਾ, ਬੈਸਟ ਬੈਟਸ ਮੈਨ ਸੁੱਖਾ ਡਾਲਾ ਅਤੇ ਪਲੇਅਰ ਆਫ ਦਾ ਟੂਰਨਾਮੈਂਟ ਪੀਤਾ ਚੁੱਪਕੀਤੀ ਚੁਣੇ ਗਏ।

- Advertisement -spot_img

More articles

- Advertisement -spot_img

Latest article