ਕੈਬਨਿਟ ਮੰਤਰੀ ਧਾਲੀਵਾਲ ਨੇ 2 ਲੱਖ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ, 5 ਮਾਰਚ (ਬੁਲੰਦ ਅਵਾਜ਼ ਬਿਊਰੋ) – ਪਿੱਛਲੇ ਦੋ ਦਹਾਕਿਆਂ ਤੋਂ ਖੇਡ ਖ਼ੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਕੇ ਭਾਰਤ ਦੇ ਖੇਡ ਨਕਸ਼ੇ ਉੱਪਰ ਆਪਣਾ ਨਾਂਅ ਰੋਸ਼ਨ ਕਰਨ ਵਾਲੀ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਵੱਲੋਂ ਅੱਜ ਆਪਣੇ 20 ਸਾਲ ਸਫ਼ਲਤਾਪੂਰਵਕ ਪੂਰੇ ਕਰਨ ਦੀ ਖੁਸ਼ੀ ਵਿੱਚ “20ਵਾਂ ਰਾਜ-ਪੱਧਰੀ ਸਨਮਾਨ ਸਮਾਂਰੋਹ ਬੀ. ਐਮ ਰਿਜ਼ੋਟ (ਅਟਾਰੀ ਰੋਡ,ਅੰਮ੍ਰਿਤਸਰ) ਵਿਖ਼ੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆl ਜਿਸ ਸ਼ੁੱਭ ਆਰੰਭ ਸ. ਪਰਮਿੰਦਰ ਸਿੰਘ ਭੰਡਾਲ (ਡੀਸੀਪੀ ਲਾਅ ਐਂਡ ਆਰਡਰ) ਸਿਟੀ ਪੁਲਿਸ ਨੇ ਛਮਾਂ ਰੋਸ਼ਨ ਕਰਕੇ ਕੀਤਾl
ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ.ਕੁਲਦੀਪ ਸਿੰਘ ਧਾਲੀਵਾਲ (ਕੈਬਨਿਟ ਮੰਤਰੀ ਪੰਜਾਬ) ਨੇ ਮੁੱਖ ਮਹਿਮਾਨ ਅਤੇ ਜਸਵਿੰਦਰ ਸਿੰਘ ਰਮਦਾਸ (ਵਿਧਾਇਕ ਹਲਕਾ ਅਟਾਰੀ), ਡਾ. ਜਸਬੀਰ ਸਿੰਘ ਸੰਧੂ (ਵਿਧਾਇਕ ਹਲਕਾ ਪੱਛਮੀ) ਸ਼੍ਰੀ, ਰਾਜੇਸ਼ ਸ਼ਰਮਾ (ਐਸਡੀਐਮ. ਅਜਨਾਲਾ) ਮਖਤੂਲ ਸਿੰਘ ਔਲਖ (ਪ੍ਰਸਿੱਧ ਖੇਡ ਪ੍ਰੋਮੋਟਰ), ਚੈਅਰਮੈਨ ਹਰਦੇਸ ਸ਼ਰਮਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਬਲਜਿੰਦਰ ਸਿੰਘ ਢਿੱਲੋਂ (ਥਾਂਦੇ) ਨੇ ਸਾਂਝੇ ਤੌਰ ਤੇ ਪਦਮ ਸ਼੍ਰੀ ਕਰਤਾਰ ਸਿੰਘ ਪਹਿਲਵਾਨ, ਦ੍ਰੋਣਾਚਾਰੀਆਂ ਸੁਖਦੇਵ ਸਿੰਘ ਪੰਨੂ, ਅਰਜੁਨਾ ਐਵਾਰਡੀ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਇੰਟਰਨੈਸ਼ਨਲ ਐਥਲੇਟਿਕਸ ਕੋਚ ਰਾਮ ਪ੍ਰਤਾਪ, ਇੰਟਰਨੈਸ਼ਨਲ ਕੁਸਤੀ ਖਿਡਾਰੀ ਅਤੇ ਜ਼ਿਲ੍ਹਾ ਸਕੂਲ ਸਪੋਰਟਸ ਕੋਆਡੀਨੈਟਰ ਸ਼੍ਰੀ ਆਸ਼ੂ ਵਿਸ਼ਾਲ, ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ/ਪ੍ਰਿੰ ਅਮਰਪ੍ਰੀਤ ਕੌਰ, ਪ੍ਰਸਿੱਧ ਖੇਡ ਲੇਖਕ ਮਨਦੀਪ ਸਿੰਘ ਸੁਨਾਮ,ਜਗਰੂਪ ਸਿੰਘ ਜਰਖੜ, ਇੰਟਰਨੈਸ਼ਨਲ ਵਾਲੀਬਾਲ ਕੋਚ ਹਰਵਿੰਦਰ ਸਿੰਘ ਗਿਆਨੀ, ਇੰਟਰਨੈਸ਼ਨਲ ਸਾਈਕਲਿੰਗ ਖਿਡਾਰੀ ਬਾਵਾ ਸਿੰਘ ਭੋਮਾ, ਇੰਟਰਨੈਸ਼ਨਲ ਐਥਲੇਟਿਕਸ ਕੋਚ ਕੁਲਵੰਤ ਸਿੰਘ, ਇੰਟਰਨੈਸ਼ਨਲ ਐਥਲੇਟਿਕਸ ਕੋਚ ਬਲਜਿੰਦਰ ਸਿੰਘ ਮੰਡ, ਇੰਟਰਨੈਸ਼ਨਲ ਹਾਕੀ ਪਲੇਅਰ ਬਿਕਰਮਜੀਤ ਸਿੰਘ ਕਾਕਾ ਰੇਲਵੇ, ਜ਼ਿਲ੍ਹਾ ਸਾਈਕਲਿੰਗ ਕੋਚ ਸਿਮਰਨਜੀਤ ਸਿੰਘ, ਮਨਜੀਤ ਸਿੰਘ ਹਾਕੀ ਖਿਡਾਰੀ, ਡਾ.ਕਰਨਜੀਤ ਸਿੰਘ ਬੇਦੀ ਬਾਬਾ ਬੁੱਢਾ ਕਾਲਜ, ਬੀੜ ਸਾਹਿਬ, ਬੀਬੀ ਸੰਦੀਪ ਕੌਰ ਖਾਲਸਾ ਸਮਾਜ ਸੇਵਿਕਾ,ਜਗਰੂਪ ਸਿੰਘ ਜਰਖੜ, ਇੰਟਰਨੈਸ਼ਨਲ ਯੋਗਾ ਕੋਚ ਨਰਪਿੰਦਰ ਸਿੰਘ, ਮਿਸ਼ਜ਼ ਇੰਡੀਆ-2017 ਰਾਜਬੀਰ ਰੰਧਾਵਾ, ਇੰਟਰਨੈਸ਼ਨਲ ਕਿੱਕ ਬਾਕਸਿੰਗ ਖਿਡਾਰੀ ਰਵਿੰਦਰ ਸਿੰਘ, ਨੈਸ਼ਨਲ ਐਥਲੀਟ ਹਰਜੀਤ ਸਿੰਘ ਨੂੰ “ਮਾਣ ਪੰਜਾਬ ਦਾ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆl
ਇਸ ਮੌਂਕੇ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਚ’ ਕਿਹਾ ਜਲਦ ਹੀਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਡ ਮੰਤਰੀ ਦੇ ਨਿਰਦੇਸ਼ਾਂ ਹੇਠ ਨਵੀਂ ਖੇਡ ਨੀਤੀ ਲਾਗੂ ਹੋ ਰਹੀ ਹੈ ਜਿਸ ਵਿੱਚ ਨਵੇਂ ਖਿਡਾਰੀਆਂ ਅਤੇ ਉਹਨਾਂ ਦੇ ਕੋਚਾ ਨੂੰ ਲਾਭ ਮਿਲੇਗਾl ਇਸ ਤੋਂ ਇਲਾਵਾ ਉਹਨਾਂ ਨੇ ਕਲੱਬ ਦੀਆ 20 ਸਾਲ ਪੁਰਾਣੀਆਂ ਗਤੀਵਿਧੀਆਂ ਤੋਂ ਖ਼ੁਸ਼ ਹੋ ਕੇ ਆਪਣੇ ਅਖਤਿਆਰੀ ਕੋਟੇ ਵਿੱਚ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਇਸ ਮੌਂਕੇ ਸਟੇਜ ਸੈਕਟਰੀ ਦੀ ਭੂਮਿਕਾ ਮਨਜਿੰਦਰ ਸਿੰਘ ਔਲਖ ਨੇ ਬਾਖੂਬੀ ਨਿਭਾਈ ਇਸ ਮੌਂਕੇ ਦੀਪਕ ਕੁਮਾਰ ਚੈਨਪੁਰੀਆ,ਡੀਐਸਪੀ ਕੁਲਦੀਪ ਸਿੰਘ, ਬਲਜਿੰਦਰ ਸਿੰਘ ਮੱਟੂ, ਵੀਨਾ, ਹਰਪ੍ਰੀਤ ਕੌਰ, ਕਿਰਨਪ੍ਰੀਤ ਕੌਰ, ਅਮਨਦੀਪ ਕੌਰ, ਦਮਨਪ੍ਰੀਤ ਕੌਰ, ਸੁਖਦੇਵ ਸਿੰਘ,ਕੁਲਵੰਤ ਸਿੰਘ, ਲਵਪ੍ਰੀਤ ਸਿੰਘ,ਬਾਵਾ ਸਿੰਘ ਅਤੇ ਸਿਮਰਨਜੀਤ ਸਿੰਘ ਰੰਧਾਵਾ ਉਚੇਚੇ ਤੌਰ ਤੇ ਹਾਜ਼ਰ ਸਨl