ਮੱਲਾਂਵਾਲਾ ਨਗਰ ਪੰਚਾਇਤ ਦੇ ਪ੍ਰਧਾਨ ਦਾ ਅਸਤੀਫ਼ਾ

85

ਆਪਣਿਆਂ ਨੂੰ ਰਾਜ਼ੀ ਕਰਨ ਦਾ ਜ਼ੀਰਾ ਪਰਿਵਾਰ ਦਾ ਸਿਲਸਿਲਾ ਜਾਰੀ

Italian Trulli

ਮੱਲਾਂਵਾਲਾ, 28 ਜੁਲਾਈ (ਹਰਪਾਲ ਸਿੰਘ ਖ਼ਾਲਸਾ) – ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਕਾਮਯਾਬ ਹੁੰਦਿਆਂ ਭਲੇ ਹੀ 18 ਸਾਲ ਲੱਗ ਗਏ ਸੀ । ਪਰੰਤੂ ਆਪਣਿਆਂ ਨੂੰ ਕਿਵੇਂ ਗਲੇ ਲਗਾ ਕੇ ਰੱਖਣਾ , ਕੋਈ ਸਰਦਾਰ ਜ਼ੀਰਾ ਤੋਂ ਸਿੱਖੇ । ਇਸ ਤਹਿਤ ਕਸਬਾ ਮੱਲਾਂਵਾਲਾ ਦੀ ਨਗਰ ਪੰਚਾਇਤ ਦੀ ਪ੍ਰਧਾਨਗੀ ਨਾਲ ਪਿਛਲੇ ਸਵਾ ਚਾਰ ਸਾਲਾਂ ਦੌਰਾਨ , ਦੋ ਕਾਂਗਰਸੀ ਆਗੂਆਂ ਦੇ ਨਾਮ ਨਾਲ ਅਹੁਦੇਦਾਰੀ ਦਾ ਬਿੱਲਾ ਲਗਾ ਚੁੱਕੇ ਹਨ। ਹੁਣ ਸਰਕਾਰ ਦੇ ਆਖ਼ਰੀ ਵਰ੍ਹੇ ਦੌਰਾਨ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਸਥਾਨਕ ਕਸਬੇ ਅੰਦਰ ਕਿਸੇ ਵੀ ਤੀਜੀ ਧਿਰ ਦਾ ਦਾਅ ਲੱਗ ਸਕਦਾ ਹੈ। ਅੱਜ ਜਦੋਂ ਨਗਰ ਪੰਚਾਇਤ ਦੀ ਪ੍ਰਧਾਨ ਸ੍ਰੀ ਮਤੀ ਮੀਨਾਕਸ਼ੀ ਸ਼ਰਮਾ ਦੇ ਪਤੀ ਜੋ ਕਾਂਗਰਸੀ ਆਗੂ ਵੀ ਹਨ। ਵੱਲੋਂ ਜਿਉ ਹੀ ਅਸਤੀਫੇ ਦੀ ਕਾਪੀ ਸੋਸ਼ਲ ਮੀਡੀਆ ਤੇ ਪਾਈ ਗਈ ਤਾਂ, ਇਸ ਤੇ ਕਸਬਾ ਵਾਸੀਆਂ ਦੀ ਵੱਖਰੀ ਵੱਖਰੀ ਪ੍ਰਤੀਕਿਰਿਆ ਵੇਖਣ ਨੂੰ ਮਿਲੀ। ਕਈਆਂ ਨੇ ਬਬਲ ਸ਼ਰਮਾ ਪਰਿਵਾਰ ਦੀ ਕਾਫੀ ਵਾਹ ਵਾਹ ਕੀਤੀ, ਕਿ ਉਨ੍ਹਾਂ ਆਪਣੀ ਪ੍ਰਧਾਨਗੀ ਦੌਰਾਨ ਕਿਸੇ ਤਰ੍ਹਾਂ ਦਾ ਨਾਜਾਇਜ਼ ਧੱਕਾ ਨਹੀਂ ਕੀਤਾ।

ਇਕ ਕਾਂਗਰਸੀ ਆਗੂ ਨੇ ਕਿਹਾ ਕਿ ਆਰਕੈਸਟਰਾ ਦੀ ਡਰੈੱਸ ਬਦਲਣ ਵਾਗੂੰ ਬਦਲੇ ਜਾ ਰਹੇ ਨੇ ਪ੍ਰਧਾਨ । ਕੁੱਝ ਨੇ ਦੱਬੀ ਜ਼ੁਬਾਨ ਵਿਚ ਕਿਹਾ ਕਿ ਇਹ ਆਪਣਿਆਂ ਨੂੰ ਕਾਮਯਾਬ ਕਰਨ ਦੀ ਕਵਾਇਦ ਹੈ। ਚਾਹੇ ਕੁਝ ਵੀ ਹੋਵੇ,ਸਰਦਾਰ ਕੁਲਬੀਰ ਸਿੰਘ ਜ਼ੀਰਾ ਨੇ ਹਲਕੇ ਅੰਦਰ ਅਤੇ ਸਰਕਾਰ ਅੰਦਰ ਆਪਣਾ ਪੱਖ ਰੱਖਣ ਤੋਂ ਕਦੀ ਗੁਰੇਜ਼ ਨਹੀਂ ਕੀਤਾ । ਆਪਣੇ ਵਾਅਦੇ ਮੁਤਾਬਕ ਜਿੰਨਾ ਸਮਾਂ ਕਿਸੇ ਆਗੂ ਨੂੰ ਕਿਹਾ ਗਿਆ । ਉਸ ਨੂੰ ਮੌਕਾ ਦਿੱਤਾ । ਹੁਣ ਵੇਖਣਾ ਇਹ ਹੋਵੇਗਾ ਕਿ , ਇਨ੍ਹਾਂ ਗੱਲਾਂ ਨਾਲ ਕਸਬੇ ਅੰਦਰ ਜੀਰਾ ਪਰਿਵਾਰ ਦੇ ਵੋਟ ਬੈਂਕ ਦਾ ਗਰਾਫ ਕਿੰਨਾ ਉਪਰ ਜਾਂਦਾ ਹੈ ਜਾ ਫਿਰ ਇਹ ਪ੍ਰਧਾਨ ਸਿਰਫ ਅਹੁਦੇ ਦਾ ਅਨੰਦ ਮਾਨਣ ਤੱਕ ਹੀ ਸੀਮਤ ਰਹਿੰਦੇ ਹਨ ।ਇਹ ਤਾ ਆਉਣ ਵਾਲੇ ਸਮੇ ਤੇ ਹੀ ਪਤਾ ਲੱਗੇਗਾ ।