27.9 C
Amritsar
Monday, June 5, 2023

ਮੱਧ ਪ੍ਰਦੇਸ਼ ਪੁਲਿਸ ਵੱਲੋਂ ਸਿੱਖ ਨੌਜਵਾਨ ਨੂੰ ਕੁੱਟਮਾਰ ਕਰਕੇ, ਪੱਗ ਲਾਹ ਕੇ ਸਰੇਬਜ਼ਾਰ ਕੇਸਾਂ ਤੋਂ ਫੜ ਕੇ ਘੜੀਸਿਆ

Must read

ਮੱਧ-ਪ੍ਰਦੇਸ਼ ਵਿੱਚ ਸਿੱਖਾਂ ਉੱਤੇ ਪੁਲਸੀਆ ਜ਼ੁਲਮ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਘਟਨਾ ਵਿੱਚ ਮੱਧ ਪ੍ਰਦੇਸ ਦੇ ਜ਼ਿਲ੍ਹਾ ਬਰਵਾਨੀ ਦੀ ਤਹਿਸੀਲ ਰਾਜਪੁਰ ਦੇ ਪਿੰਡ ਪਲਸੂਦ  ਦੇ ਸਰਦਾਰ ਪ੍ਰੇਮ ਸਿੰਘ  ਗਿਆਨੀ ਨੂੰ 6 ਅਗਸਤ 2020 ਨੂੰ ਥਾਨਾ ਨਾਂਗਲਵਾੜੀ ਤੋਂ ਆਏ ਪੁਲਿਸ ਕਰਮੀਆਂ ਭਟਨਾਗਰ, ਕਨਿਕਾ ਅਤੇ ਕਨਿਸ਼ਕਾ ਨੇ ਸਰੇ-ਬਜਾਰ ਕੁੱਟਮਾਰ ਕਰਦਿਆਂ ਪੱਗ ਲਾਹ ਕੇ ਕੇਸ਼ਾਂ ਤੋਂ ਫੜ ਕੇ ਘਸੀਟਿਆ ਗਿਆ। ਇਸ ਘਟਨਾ ਦੀ ਵਿਡੀਓ ਸ਼ੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਸਿਗਲੀਗਰ ਸਿੱਖ ਨੌਜਵਾਨ ਪ੍ਰੇਮ ਸਿੰਘ ਦੇ ਦੱਸਣ ਮੁਤਾਬਿਕ ਉਹ ਜਿੰਦਾ ਕੁੰਜੀ ਬਣਾਉਣ ਦਾ ਆਪਣਾ ਪੁਸ਼ਤੈਨੀ ਧੰਦਾ ਕਰਦਾ ਹੈ ਅਤੇ ਘਟਨਾ ਵਾਲੇ ਦਿਨ ਉਸ ਨੇ ਪੁਰਾਣੀ ਪੁਲਸ ਚੌਂਕੀ ਦੇ ਸਾਹਮਣੇ ਆਪਣੀ ਜਿੰਦਾ ਕੁੰਜੀ ਦੀ ਦੁਕਾਨ ਲਾਈ ਹੋਈ ਸੀ ਤਾਂ ਉਥੇ ਕੁਝ ਪੁਲਸ ਵਾਲੇ ਆਏ ਅਤੇ ਉਸ ਕੋਲੋਂ ਪੈਸੇ ਮੰਗਣ ਲੱਗੇ। ਇਸ ‘ਤੇ ਉਸਨੇ ਪੁਲਸ ਵਾਲਿਆਂ ਦੀਆਂ ਬਹੁਤ ਮਿੰਨਤਾਂ ਕੀਤੀਆਂ, ਪਰ ਇਸ ਪੁਲਸ ਵਾਲੇ ਉਸਦੀ ਬੁਰੀ ਤਰਾਂ ਕੁੱਟ ਮਾਰ ਕਰਨ ਲੱਗੇ, ਪੁਲਸ ਵਾਲਿਆਂ ਨੇ ਉਸਦੀ ਪੱਗ ਲਾਹ ਦਿੱਤੀ ਅਤੇ ਕੇਸ਼ਾਂ ਤੋਂ ਫੜ ਕੇ ਘਸੀਟ ਲੱਗੇ। ਇਸ ਮੌਕੇ ਦੂਸਰੇ ਸਾਥੀ ਨੇ ਇਸ ਸਾਰੀ ਘਟਨਾ ਦੀ ਆਪਣੇ ਮੋਬਾਇਲ ‘ਤੇ ਵਿਡੀਓ ਬਣਾ ਲਈ, ਜੋ ਹੁਣ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੂਸਰੇ ਪਾਸੇ ਇਹ ਵਿਡੀਓ ਵਾਇਰਲ ਹੋਣ ਤੋਂ ਬਾਅਦ ਐਸ.ਪੀ ਪਲਸੋਦ ਨੇ ਕਿਹਾ ਹੈ ਕਿ ਉਸ ਦਿਨ ਪੁਲਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਤਾਂ ਮੋਟਰਸਾਇਕਲ ‘ਤੇ ਸਵਾਰ ਦੋ ਸਿਗਲੀਗਰ ਨੌਜਵਾਨਾਂ ਨੂੰ ਰੋਕਿਆ ਗਿਆ,  ਇਹ ਪੁਲਸ ਨਾਲ ਝਗੜਾ ਕਰਨ ਲੱਗ ਪਿਆ ਅਤੇ ਥਾਣੇ ਲਿਜਾਣ ਸਮੇਂ ਖਿਚਧੂਹ ਦਾ ਮਾਮਲਾ ਵਾਪਰਿਆ ਹੈ। ਐਸ.ਪੀ ਸਾਹਿਬ ਤਾਂ ਇਥੋਂ ਤੱਕ ਕਹਿ ਗਏ ਕਿ ਇਸ ਸਿਗਲੀਗਰ ਨੌਜਵਾਨ ਨੇ ਜੱਬਲਪੁਰ ‘ਚ ਚੋਰੀ ਦੇ ਤਿੰਨ ਪਰਚੇ ਦਰਜ ਹਨ ਅਤੇ ਉਸਦੇ ਨਾਲ ਦੇ ਨੌਜਵਾਨ ਦੀ ਸਰਾਬ ਪੀਤੀ ਹੋਈ ਸੀ। ਭਾਵੇ ਐਸ.ਪੀ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕੀਤੀ ਹੈ, ਪਰ ਜਿਸ ਤਰ੍ਹਾਂ ਐਸ.ਪੀ ਸਾਹਿਬ ਨੇ ਪਹਿਲਾਂ ਹੀ ਸਿਗਲੀਗਰ ਨੌਜਵਾਨ ਪ੍ਰੇਮ ਸਿੰਘ ਨੂੰ ਦੋਸ਼ੀ ਠਹਿਰਾ ਦਿੱਤਾ ਹੈ, ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਇਹ ਜਾਂਚ ਵੀ ਮਹਿਜ ਖਾਨਾਪੂਰਤੀ ਹੀ ਹੋਵੇਗੀ । ਉਧਰ 6 ਅਗਸਤ ਨੂੰ ਹੀ ਥਾਣਾ ਪਰਵਾੜੀ ਦੇ ਪੁਲਸ ਕਰਮੀ ਬੰਟੀ ਪਾਟਿਲ ਅਤੇ ਬੰਸੀ ਲਾਲ ਰਾਵਤ ਵੱਲੋਂ ਵੀ ਸਿਗਲੀਗਰ ਸਿੱਖ ਨਿਸ਼ਾਨ ਸਿੰਘ, ਬੱਬਲੂ ਸਿੰਘ  ਅਤੇ ਸਿਕੰਦਰ ਸਿੰਘ ਆਦਿ ਦੀ ਥਾਣੇ ਵਿੱਚ ਲੈ ਜਾ ਕੇ ਬੜੀ ਬੇਰਹਿਮੀ ਨਾਲ ਮਾਰ ਕੁਟਾਈ ਕੀਤੀ ਹੈ। ਭਾਵੇਂ ਮੱਧ ਪ੍ਰਦੇਸ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਕਮਲਨਾਥ ਦੇ ਕਾਰਜਕਾਲ ਦੌਰਾਨ ਵੀ ਮੱਧ ਪ੍ਰਦੇਸ ਵਿੱਚ ਸਿੱਖਾਂ ‘ਤੇ ਜਬਰ ਦਾ ਕੁਹਾੜਾ ਇਸੇ ਤਰਾਂ ਚਲਦਾ ਰਿਹਾ ਹੈ, ਪਰ ਹੁਣ ਰਾਜਨੀਤਕ ਲਾਹਾ ਲੈਣ ਲਈ ਕਮਲਨਾਥ ਵੱਲੋਂ ਵੀ ਨੌਜਵਾਨ ਪ੍ਰੇਮ ਸਿੰਘ ਗਿਆਨੀ ਦੀ ਮੱਧ ਪ੍ਰਦੇਸ ਪੁਲਸ ਵੱਲੋਂ ਕੀਤੀ ਕੁੱਟਮਾਰ ਅਤੇ ਪੱਗ ਲਾਹ ਕੇ ਘਸੀੜÎਣ ਦੀ ਵਿਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਹੈ।

- Advertisement -spot_img

More articles

- Advertisement -spot_img

Latest article