20 C
Amritsar
Friday, March 24, 2023

ਮੰਡੀ ਗੋਬਿੰਦਗੜ੍ਹ ਦੀ ਫਰਨਿਸ ’ਚ ਹੋਏ ਧਮਾਕੇ ਕਾਰਨ 10 ਮਜ਼ਦੂਰ ਝੁਲਸੇ, 6 ਜਣਿਆਂ ਦੀ ਹਾਲਤ ਗੰਭੀਰ

Must read

ਮੰਡੀ ਗੋਬਿੰਦਗੜ੍ਹ, 29 ਅਗਸਤ – ਮੰਡੀ ਗੋਬਿੰਦਗੜ੍ਹ  ਦੇ ਫੋਕਲ ਪੁਆਇੰਟ ਵਿੱਚ ਸਵੇਰੇ ਟੀਸੀਜੀ ਫਰਨਿਸ ਵਿੱਚ ਹੋਏ ਜ਼ੋਰਦਾਰ ਧਮਾਕੇ ਕਾਰਨ ਦਸ ਮਜ਼ਦੂਰ ਝੁਲਸੇ ਗਏ। ਇਨ੍ਹਾਂ ਵਿੱਚੋਂਂ ਛੇ ਦੀ ਹਾਲਤ ਗੰਭੀਰ ਹੈ। ਗੰਭੀਰ ਜ਼ਖ਼ਮੀ ਮਜਦੂਰਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੱਤੇ ਗਏ ਹਨ ਚਾਰ ਜ਼ਖ਼ਮੀ ਮਜ਼ਦੂਰਾਂ ਨੂੰ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਮੁਤਾਬਕ ਪੁਲੀਸ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲੀਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੀ ਹੈ। ਉਧਰ ਮਿੱਲ ਮਾਲਕ ਹਰਮੇਸ਼ ਜੈਨ ਨੇ ਕਿਹਾ ਕਿ ਉਹ ਮਜ਼ਦੂਰਾਂ ਦਾ ਇਲਾਜ ਕਰਵਾ ਰਹੇ ਹਨ।

- Advertisement -spot_img

More articles

- Advertisement -spot_img

Latest article