ਮੌਸਮ ਵਿਭਾਗ ਵੱਲੋਂ ਅਲਰਟ ਜਾਰੀ, ਇਨ੍ਹਾਂ ਸੂਬਿਆਂ ‘ਚ ਪਵੇਗਾ ਮੀਂਹ

ਮੌਸਮ ਵਿਭਾਗ ਵੱਲੋਂ ਅਲਰਟ ਜਾਰੀ, ਇਨ੍ਹਾਂ ਸੂਬਿਆਂ ‘ਚ ਪਵੇਗਾ ਮੀਂਹ

ਨਵੀਂ ਦਿੱਲੀ, 27 ਅਕਤੂਬਰ (ਬੁਲੰਦ ਆਵਾਜ ਬਿਊਰੋ) – ਹੁਣ ਅਗਲੇ ਕੁਝ ਦਿਨਾਂ ਤਕ ਦੇਸ਼ ਦੇ ਦੱਖਣੀ ਹਿੱਸਿਆਂ ਨੂੰ ਛੱਡ ਕੇ ਕਿਸੇ ਵੀ ਸੂਬੇ ‘ਚ ਮੀਂਹ ਪੈਣ ਦੀ (Rain Chances) ਸੰਭਾਵਨਾ ਨਾਮੁਮਕਿਨ ਹੈ। ਦਰਅਸਲ ਦੱਖਣ-ਪੱਛਮੀ ਮਾਨਸੂਨ (Monsoon) ਨੇ ਦੇਸ਼ ਨੂੰ ਅਲਵਿਦਾ ਆਖ ਦਿੱਤਾ ਹੈ। ਇਸ ਦੇ ਨਾਲ ਹੀ ਤਾਮਿਲਨਾਡੂ ‘ਚ ਉੱਤਰ-ਪੂਰਬੀ ਮਾਨਸੂਨ ਦੀ ਆਵਾਜ਼ ਸੁਣਾਈ ਦੇਣ ਲੱਗੀ ਹੈ ਤੇ ਇਸ ਮਾਨਸੂਨ ਦੇ ਕਾਰਨ ਦੇਸ਼ ਦੇ ਦੱਖਣੀ ਸੂਬਿਆਂ ‘ਚ ਬਾਰਸ਼ ਹੁੰਦੀ ਰਹੇਗੀ। ਮੌਸਮ ਵਿਭਾਗ (IMD) ਨੇ ਦੱਸਿਆ ਹੈ ਕਿ ਸ਼ੁਰੂਆਤ ‘ਚ ਇਹ ਮਾਨਸੂਨ ਕਮਜ਼ੋਰ ਰਹੇਗਾ। 30 ਅਕਤੂਬਰ ਤਕ ਤਾਮਿਲਨਾਡੂ, ਪੁਡੂਚੇਰੀ, ਕੇਰਲ ਤੇ ਮਾਹੇ ‘ਚ ਵੱਖ-ਵੱਖ ਥਾਵਾਂ ‘ਤੇ ਭਾਰੀ ਬਾਰਸ਼ ਪੈ ਸਕਦੀ ਹੈ। ਦੱਖਣੀ ਅੰਦਰੂਨੀ ਕਰਨਾਟਕ ਤੇ ਰਾਇਲਸੀਮਾ ‘ਚ 29 ਤੇ 30 ਅਕਤੂਬਰ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਤੱਟਵਰਤੀ ਆਂਧਰਾ ਪ੍ਰਦੇਸ਼ ‘ਚ 28 ਤੇ 30 ਅਕਤੂਬਰ ਦੇ ਵਿਚਕਾਰ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੇਰਲ, ਮਾਹੇ, ਤੱਟਵਰਤੀ ਅਤੇ ਦੱਖਣੀ ਅੰਦਰੂਨੀ ਕਰਨਾਟਕ, ਤਾਮਿਲਨਾਡੂ ਤੇ ਪੁਡੂਚੇਰੀ ‘ਚ 30 ਅਕਤੂਬਰ ਤਕ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਗਰਜ਼-ਤੂਫ਼ਾਨ ਦੇ ਨਾਲ-ਨਾਲ ਤੱਟਵਰਤੀ ਆਂਧਰਾ ਪ੍ਰਦੇਸ਼ ਤੇ ਰਾਇਲਸੀਮਾ ‘ਤੇ ਵੀ ਬੱਦਲ ਛਾਏ ਰਹਿਣਗੇ।

Bulandh-Awaaz

Website: