ਮੋਦੀ ਸਰਕਾਰ ਵੱਲੋ ਜਾਰੀ ਕੀਤੇ ਕਾਲੇ ਕਾਨੂੰਨਾਂ ਨੇ ਇੱਕ ਹੋਰ ਕਿਸਾਨ ਦੀ ਲਈ ਕੁਰਬਾਨੀ

ਮੋਦੀ ਸਰਕਾਰ ਵੱਲੋ ਜਾਰੀ ਕੀਤੇ ਕਾਲੇ ਕਾਨੂੰਨਾਂ ਨੇ ਇੱਕ ਹੋਰ ਕਿਸਾਨ ਦੀ ਲਈ ਕੁਰਬਾਨੀ

ਤਰਨ ਤਾਰਨ, 5 ਜੂਨ (ਜੰਡ ਖਾਲੜਾ) – ਕਿਸਾਨ ਮਜਦੂਰ ਸੰਗਰਸ਼ ਕਮੇਟੀ ਪੰਜਾਬ ਵੱਲੋ ਦਿੱਲੀ ਸਰਕਾਰ ਖਿਲਾਫ਼ ਚੱਲ ਰਹੇ ਅੰਦੋਲਨ ਵਿਚ ਕਿਸਾਨ ਆਗੂ ਜਾਗੀਰ ਸਿੰਘ ਪੁੱਤਰ ਕਰਮ ਸਿੰਘ ਪਿੰਡ ਵੀਰਮ ਤਹਿ ਪੱਟੀ ਜਿਲ੍ਹਾ ਤਰਨ ਤਾਰਨ ਦੀ 4/6/21 ਨੂੰ ਰਾਤ ਕਰੀਬ 1:30 ਸ਼ਹਾਦਤ ਹੋ ਗਈ, ਅਤੇ ਓਹਨਾ ਦਾ ਅੰਤਿਮ ਸਸਕਾਰ ਕਿਸਾਨੀ ਝੰਡੇ ਹੇਠ ਅੱਜ ਪਿੰਡ ਵੀਰਮ ਵਿਖ਼ੇ ਕਰ ਦਿਤਾ ਗਿਆ ਇਸ ਮੌਕੇ ਸ਼ਹੀਦ ਭਾਈ ਤਾਰੂ ਸਿੰਘ ਜੀਂ ਪੁਹਲਾ ਜੋਨ ਦੇ ਪ੍ਰਧਾਨ ਗੁਰਸਾਹਿਬ ਸਿੰਘ ਜੀਂ ਪਹੂਵਿੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕੇ ਅਸੀਂ ਇਸ ਦੁੱਖ ਦੀ ਘੜ੍ਹੀ ਚ ਕਿਸਾਨ ਆਗੂ ਜਗੀਰ ਸਿੰਘ ਦੇ ਪੁਤਰ ਗੁਰਸਾਹਿਬ ਸਿੰਘ ਤੇ ਗੁਰਵਿੰਦਰ ਸਿੰਘ ਤੇ ਸਾਰੇ ਪਰਿਵਾਰ ਦੇ ਨਾਲ ਹਾਂ,ਅਤੇ ਇਸਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਕੀਤੀ ਕੇ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਕੇ ਮਿਰਤਕ ਦੇ ਪਰਿਵਾਰ ਦੇ ਇੱਕ ਮੇਂਬਰ ਨੂੰ ਸਰਕਾਰੀ ਨੋਕਰੀ ਦਿਤੀ ਜਾਵੇ, ਅਤੇ ਮਾਲੀ ਸਹਾਇਤਾ ਕੀਤੀ ਜਾਵੇ ਅਤੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕੇ ਜਿਨ੍ਹਾਂ ਚਿਰ ਤੱਕ ਕਾਲੇ ਕਾਨੂੰਨ ਰੱਦ ਨੀ ਹੁੰਦੇ ਓਨਾ ਚਿਰ ਤੱਕ ਅਸੀਂ ਇਸੇ ਤਰਾਂ ਹੀ ਦਿੱਲੀ ਬਾਰਡਰਾਂ ਤੇ ਡਟੇ ਰਹਾਂਗੇ ਅਤੇ ਜੇ ਸਾਨੂ ਹੋਰ ਵੀ ਸ਼ਹਾਦਤਾਂ ਦੇਣੀਆਂ ਪਇਆ ਤਾਂ ਅਸੀਂ ਸ਼ਹਾਦਤਾਂ ਦੇਣ ਨੂੰ ਵੀ ਤਿਆਰ ਹਾਂ ਪਰ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਵਾਪਿਸ ਘਰਾਂ ਨੂੰ ਪ੍ਰਤਾਗੇ,, ਇਸ ਮੌਕੇ ਦਿਲਬਾਗ ਸਿੰਘ ਪਹੂਵਿੰਡ,ਮਹਿਲ ਸਿੰਘ ਮਾੜੀ ਮੇਘਾ ,ਮਨਦੀਪ ਸਿੰਘ ਮਾੜੀ ਮੇਗਾ,,ਜੋਨ ਪ੍ਰੈਸ ਸਕੱਤਰ ਰਣਜੀਤ ਸਿੰਘ ਚੀਮਾ,,ਸ਼ਮਸ਼ੇਰ ਸਿੰਘ, ਹਰਦੇਵ ਸਿੰਘ,ਸੁਚਾ ਸਿੰਘ ਵੀਰਮ,ਅੰਗਰੇਜ ਸਿੰਘ ਪਹੂਵਿੰਡ,, ਤਰਸੇਮ ਸਿੰਘ ਪਹੂਵਿੰਡ,, ਜਗਜੀਤ ਸਿੰਘ,,ਮਨਜੀਤ ਸਿੰਘ ਅਮਿਸ਼ਾਹ,,ਪਰਮਜੀਤ ਸਿੰਘ,, ਸੁਖ ਹੁੰਦਲ,,, ,ਸਤਿਨਾਮੁ ਸਿੰਘ ਮਨਿਆਲਾ,,ਬਾਜ ਸਿੰਘ ਖਾਲੜਾ,, ਬਲਵਿੰਦਰ ਸਿੰਘ ਦੋਦੇ ,,ਪਹਿਲਵਾਨ ਬਲਵਿੰਦਰ ਸਿੰਘ,,ਗੁਰਮੀਤ ਸਿੰਘ ਕਲਸੀ ਪਲਵਿੰਦਰ ਸਿੰਘ ਚੁੰਘ,ਸਵਰਨ ਸਿੰਘ ਡਾਲੀਰੀ ਜੁਗਰਾਜ ਸਿੰਘ ,,ਹਾਜਿਰ ਸਨ!

Bulandh-Awaaz

Website:

Exit mobile version