ਹੁਣ ਲਾਕਡਾਉਨ ਜਿੱਥੇ ਲੋਕਾਂ ਲਈ ਮੁਸੀਬਤ ਸਾਬਤ ਹੋਇਆ ਉੱਥੇ ਹੀ ਮੋਦੀ ਜੁੰਡਲੀ ਲਈ ਇੱਕ ਸੁਨਹਿਰਾ ਮੌਕਾ ਸਾਬਤ ਹੋਇਆ ਹੈ।ਮੋਦੀ ਸਰਕਾਰ ਨੇ ਰੇਲ ਦੇ ਨਿੱਜੀਕਰਨ ਸੰਬੰਧੀ ਦੋ ਦਿਨਾਂ ਵਿੱਚ ਦੋ ਵੱਡੇ ਕਦਮ ਪੁੱਟੇ ਹਨ।ਪਹਿਲਾ ਇਹ ਕਿ ਮੋਦੀ ਸਰਕਾਰ ਨੇ ਹੁਣ ਯਾਤਰੀ ਰੇਲਾਂ ਵੀ ਨਿੱਜੀ ਕੰਪਨੀਆਂ ਦੇ ਹਵਾਲੇ ਕਰ ਦਿੱਤੀਆਂ ਹਨ ਤੇ ਪਹਿਲੀ ਕਿਸ਼ਤ ਵਿੱਚ 109 ਰੂਟਾਂ ‘ਤੇ 149 ਨਿੱਜੀ ਰੇਲਾਂ ਚੱਲਣਗੀਆਂ।
ਦੂਜਾ ਰੇਲਵੇ ਵਜ਼ਾਰਤ ਨੇ ਹੁਕਮ ਜਾਰੀ ਕਰਕੇ ਅਗਲੇ ਹੁਕਮਾਂ ਤੱਕ ਰੇਲਵੇ ਵਿੱਚ ਨਵੀਂ ਭਰਤੀ ‘ਤੇ ਰੋਕ ਲਾ ਦਿੱਤੀ ਹੈ ਤੇ ਨਾਲ਼ ਹੀ ਕਿਹਾ ਗਿਆ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਜਿਹੜੀਆਂ ਭਰਤੀਆਂ ਹੋਈਆਂ ਹਨ ਉਹਨਾਂ ‘ਤੇ ਮੁੜ ਵਿਚਾਰ ਕੀਤਾ ਜਾਵੇਗਾ!! ਇਹ ਵੀ ਕਿਹਾ ਹੈ ਕਿ ਜੇ ਲੋੜ ਪਈ ਤਾਂ ਰੇਲ ਦੀਆਂ ਪੰਜਾਹ ਫੀਸਦੀ ਨੌਕਰੀਆਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ!!
341 ਕੋਲੇ ਦੀਆਂ ਖਾਣਾਂ ਵੇਚਣ ਤੋਂ ਬਾਅਦ ਮੋਦੀ ਸਰਕਾਰ ਰੇਲਵੇ ਦਾ ਭੋਗ ਪਾ ਰਹੀ ਹੈ। ਅੱਜ ਦੇਸ਼ ਭਰ ਵਿੱਚ ਮੋਦੀ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਦੇਸ਼ ਵਿਆਪੀ ਵਿਰੋਧ ਹੋਣੇ ਹਨ।ਜੇ ਅਵਾਜ਼ ਬੁਲੰਦ ਨਾ ਕੀਤੀ ਤਾਂ ਮੋਦੀ ਸਰਕਾਰ ਨੇ ਬਚੇ ਖੁਚੇ ਸਰਕਾਰੀ ਢਾਂਚੇ ਦਾ ਵੀ ਭੋਗ ਪਾ ਦੇਣਾ ਹੈ ਇਸ ਲਈ ਬਹੁਤ ਜ਼ਰੂਰੀ ਹੈ ਕਿ ਮੋਦੀ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਇੱਕਜੁੱਟ ਹੋ ਸੰਘਰਸ਼ ਜਥੇਬੰਦ ਕੀਤਾ ਜਾਵੇ।
– ਕੁਲਵਿੰਦਰ ਰੋੜੀ
Related