ਮੋਦੀ ਸਰਕਾਰ ਕਿਸਾਨ ਤੇ ਮਜ਼ਦੂਰ ਪ੍ਰਤੀ ਅੰਕੜਿਆਂ ਤੋਂ ਅਨਜਾਣ : ਤ੍ਰਿਪਤ ਬਾਜਵਾ

44

ਅੰਮ੍ਰਿਤਸਰ, 14 ਸਤੰਬਰ (ਗਗਨ) – ਪੰਜਾਬ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਣਕ ਦੀ ਐਮ ਐਸ ਪੀ ਤੇ ਕੀਤੇ ਗਏ 40 ਰੂਪੈ ਦੇ ਵਾਧੇ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਦੱਸਦਿਆਂ ਕਿਹਾ ਕਿ ਅਸਲ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨ ਤੇ ਮਜ਼ਦੂਰ ਦੀਆਂ ਦੁੱਖ ਤਕਲੀਫ਼ਾਂ ਦਾ ਈ ਪਤਾ ਨਹੀਂ ਅਤੇ ਨਾਂ ਹੀ ਇਸ ਸਰਕਾਰ ਕੋਲ ਕਿਸਾਨਾਂ ਪ੍ਰਤੀ ਅੰਕੜੇ ਹਨ ਜੇਕਰ ਮੋਦੀ ਸਰਕਾਰ ਰੋਲ ਅੰਕੜੇ ਹਨ ਤਾਂ ਉਹ ਕਾਰਪੋਰੇਟ ਘਰਾਣਿਆਂ ਦੇ ਕਿ ਇਹਨਾਂ ਦੇ ਵੱਡੇ ਵੱਡੇ ਕਰਜ਼ੇ ਮੁਆਫ ਕਰਕੇ ਇਹਨਾਂ ਨੂੰ ਕਿਵੇਂ ਫ਼ਾਇਦਾ ਪਹੁੰਚਾਉਣਾ ਹੈ।

Italian Trulli

ਬਾਜਵਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ ਪਰ ਗੰਨੇ ਦੀ ਕੀਮਤ ਸਿਰਫ ਪੰਜ ਰੂਪੈ ਤੇ ਹੁਣ ਕਣਕ ਤੇ ਐਮ ਐਸ ਪੀ 40 ਰੂਪੈ ਦਾ ਵਾਧਾ ਕਰਕੇ ਕਿਸਾਨਾਂ ਦੇ ਪਹਿਲਾਂ ਹੀ ਜਖਮੀ ਕੀਤੇ ਹਿਰਦਿਆਂ ਤੇ ਲੂਣ ਛਿੜਕਿਆ ਹੈ ਜੋ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ, ਬਾਜਵਾ ਨੇ ਕਿਹਾ ਕਿ ਦੇਸ਼ ਦੇ 80 ਪ੍ਰਤੀਸ਼ਤ ਲੋਕਾਂ ਨੂੰ ਨਜ਼ਰ ਅੰਦਾਜ਼ ਕਰਕੇ ਅੰਬਾਨੀਆਂ ਤੇ ਅੰਡਾਨੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਤਿੰਨ ਕਾਲੇ ਕਾਨੂੰਨ ਲਿਆਂਦੇ ਹਨ ਜਿਸ ਵਿੱਚ ਦੇਸ਼ ਵਾਸੀ ਇਸਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਬਾਜਵਾ ਨੇ ਕਿਸਾਨ ਜਥੇਬੰਦੀਆਂ ਦੀ ਹਮਾਇਤ ਕਰਦਿਆਂ ਕਿਹਾ ਕਿ ਜਿਸ ਦਿਨ ਕਾਲੇ ਕਾਨੂੰਨ ਵਾਪਿਸ ਲਏ ਜਾਣਗੇ ਉਹ ਦਿਨ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ ਗਲਬਾਤ ਕਰਦਿਆਂ ਓਹਨਾਂ ਦੇ ਨਾਲ ਜਿਲਾ ਕਾਂਗਰਸ ਕਮੇਟੀ ਅੰਮਿ੍ਰਤਸਰ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ, ਹਰਪਾਲ ਸਿੰਘ ਨੰਗਲ ਪੰਨਵਾਂ ਸਾਬਕਾ ਸਰਪੰਚ ਗੁਰਮੇਜ ਸਿੰਘ ਵੀ ਨਾਲ ਸਨ।