ਮੋਗਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ, ਦੋ ਔਰਤਾਂ ਤੇ ਬੱਚੀ ਦੀ ਮੌਤ, ਚਾਰ ਜ਼ਖ਼ਮੀ

ਮੋਗਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ, ਦੋ ਔਰਤਾਂ ਤੇ ਬੱਚੀ ਦੀ ਮੌਤ, ਚਾਰ ਜ਼ਖ਼ਮੀ

ਮੋਗਾ, 1 ਜੁਲਾਈ (ਬੁਲੰਦ ਆਵਾਜ ਬਿਊਰੋ) – ਇਥੇ ਧਰਮਕੋਟ-ਜਲੰਧਰ ਕੌਮੀ ਸ਼ਾਹ ਮਾਰਗ ਉਤੇ ਪਿੰਡ ਜਲਾਲਾਬਾਦ ਪੂਰਬੀ ਵਿਖੇ ਦੋ ਕਾਰਾਂ ਦੀ ਟੱਕਰ ਬਾਅਦ ਇੱਕ ਕਾਰ ਸੜਕ ਕਿਨਾਰੇ ਛੱਪੜ ਵਿੱਚ ਜਾ ਕੇ ਪਲਟ ਗਈ ਅਤੇ ਉਸ ਕਾਰ ਵਿੱਚ ਸਵਾਰ ਦੋ ਸਕੀਆਂ ਭੈਣਾਂ ਤੇ ਬੱਚੀ ਦੀ ਮੌਤ ਹੋ ਗਈ ਅਤੇ ਕਾਰ ਵਿੱਚ ਸਵਾਰ 3 ਹੋਰ ਲੋਕ ਜ਼ਖ਼ਮੀ ਹੋ ਗਈ। ਪੀੜਤ ਪਰਿਵਾਰ ਜ਼ੀਰਾ ਤੇ ਮੁਕਤਸਰ ਦੇ ਹਨ ਅਤੇ ਆਪਸੀ ਰਿਸ਼ਤੇਦਾਰ ਹਨ। ਇਹ ਹਾਦਸਾ ਅੱਜ ਤੜਕੇ ਕਰੀਬ 4 ਵਜੇ ਹੋਇਆ। ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇਕ ਕਾਰ ’ਚ ਸਵਾਰ 6 ਲੋਕਾਂ ’ਚੋਂ ਦੋ ਸਕੀਆਂ ਭੈਣਾ ਪਿੰਕੀ ਬਾਲਾ ਤੇ ਉਸ ਦੀ 3 ਸਾਲ ਦੀ ਧੀ ਵਾਸੀ ਮੁਕਤਸਰ ਅਤੇ ਅੰਜਲੀ ਵਾਸੀ ਜੀਰਾ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਦੂਜੀ ਕਾਰ ਵਿੱਚ ਸਵਾਰ ਲੋਕ ਕਾਰ ਛੱਡ ਕੇ ਫ਼ਰਾਰ ਹੋ ਗਏ।

ਪੀੜਤ ਪਰਿਵਾਰ ਮੋਗਾ ਨੇੜੇ ਪਿੰਡ ਲੁਹਾਰਾ ਵਿਖੇ ਦਰਗਾਹ ਪੀਰ ਫੱਕਰ ਬਾਬਾ ਦਮੂਸ਼ਾਹ ਤੋਂ ਮੱਥਾ ਟੇਕਣ ਤੋਂ ਬਾਅਦ ਨਕੋਦਰ ਸਥਿਤ ਪੀਰ ਬਾਬਾ ਲਾਡੀ ਸ਼ਾਹ ਵਿਖੇ ਮੱਥਾ ਟੇਕਣ ਲਈ ਰਵਾਨਾ ਹੋਇਆ ਸੀ। ਇਥੇ ਧਰਮਕੋਟ ਰੋਡ ਉੱਤੇ ਪਿੰਡ ਜਲਾਲਾਬਾਦ ਵਿਖੇ ਇੱਕ ਹੋਰ ਕਾਰ ਅਚਾਨਕ ਲਿੰਕ ਰੋਡ ਤੋਂ ਹਾਈਵੇਅ ’ਤੇ ਪਹੁੰਚੀ ਅਤੇ ਦੋਵਾਂ ਕਾਰਾਂ ਦੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਵੀ ਲੱਗ ਗਈ ਅਤੇ ਕਾਰ ਛੱਪੜ ਵਿੱਚ ਪਲਟ ਗਈ। ਹਾਈਵੇਅ ਦੇ ਕਿਨਾਰੇ ਝਾੜੀਆਂ ਵਿੱਚ ਜਾ ਡਿੱਗੀ, ਜਿਸ ਕਾਰਨ ਮਾਂ ਅਤੇ ਧੀ ਸਮੇਤ ਤਿੰਨ ਦੀ ਮੌਤ ਹੋ ਗਈ। ਚਾਰ ਗੰਭੀਰ ਜ਼ਖ਼ਮੀ ਹੋ ਗਏ। ਦੂਜੀ ਹਾਦਸੇ ਦੀ ਕਾਰ ਵਿਚ ਸਵਾਰ ਤਿੰਨ ਨੌਜਵਾਨ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜ ਗਏ। ਲੋਕਾਂ ਮੁਤਾਬਕ ਜੇ ਕਾਰ ਛੱਪੜ ਵਿੱਚ ਨਾ ਡਿੱਗਦੀ ਤਾਂ ਹੋਰ ਵੀ ਜਾਨੀ ਨੁਕਸਾਨ ਹੋ ਜਾਣਾ ਸੀ ਅਤੇ ਕਾਰ ਸਵਾਰ ਜ਼ਿੰਦਾ ਸੜ ਜਾਣੇ ਸਨ। ਕਾਰ ਛੱਪੜ ਵਿੱਚ ਡਿੱਗਣ ਨਾਲ ਅੱਗ ਬੁਝ ਗਈ। ਅੰਜਲੀ ਦੇ ਭਰਾ ਸੋਨੂੰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਫੈਸਲਾ ਲਿਆ ਸੀ ਕਿ ਨਕੋਦਰ ਜਾਣ ਤੋਂ ਪਹਿਲਾਂ ਉਨ੍ਹਾਂ ਲੋਹਾਰਾ ਵਿਖੇ ਪੀਰ ਬਾਬਾ ਫੱਕਰ ਦਾਮੂਸ਼ਾਹ ਦੀ ਮਜਾਰ ਉੱਤੇ ਮੱਥਾ ਟੇਕਿਆ ਅਤੇ ਨਕੋਦਰ ਲਈ ਰਵਾਨਾ ਹੋਈ। ਹਾਦਸੇ ਦਾ ਚੀਕ ਚਿਹਾੜਾ ਸੁਣ ਲੋਕ ਮਦਦ ਲਈ ਆਏ।

Bulandh-Awaaz

Website: