ਮੇਰੀ ਹਿੰਮਤ ਨਾ ਜਾਗਦੀ ਤਾਂ ਮੇਰੀ ਵੀ ਸ਼ਇਦ ਜਲੀ ਹੋਈ ਲਾਸ਼ ਮਿਲਦੀ
ਕੁੱਛ ਸਾਲ ਪਹਿਲਾਂ ਦੀ ਗੱਲ ਹੈ
ਜਦੋਂ ਮੈਂ ਧਾਰਮਿਕ ਸਕੂਲ ਵਿੱਚ ਪੜਦੀ ਸੀ, ਮੇਰੇ ਮਾਂ ਬਾਪ ਇੱਕ ਸਾਬਿਤ ਸੂਰਤਿ ਸਿੱਖ ਸੀ, ਹਰ ਰੋਜ ਘਰ ਵਿੱਚ ਪਾਠ ਕਰਨਾ, ਗੁਰੂਆਂ ਦੀ ਸਿੱਖਿਆਵਾਂ ਪੜ੍ਹਨੀਆਂ ਸਾਡਾ ਰੋਜ ਦਾ ਨਿੱਤ ਨੇਮ ਸੀ, ਘਰ ਵਿੱਚ ਹਮੇਸ਼ਾਂ ਚੜ੍ਹਦੀ ਕਲਾ ਅਤੇ ਆਪਣੇ ਆਪ ਨੂੰ ਬਚਾਉਣ ਲਈ, ਹਿੰਮਤੀ ਹੋਣਾ ਅਤੇ ਦੂਜਿਆਂ ਦੀ ਮਦਦ ਕਰਨ ਲਈ ਅੱਗੇ ਆਉਣਾ ਸਾਡੀ ਜਿੰਮੇਵਾਰੀ ਸੀ , ਗੱਲ ਕੀ ਜ਼ੁਲਮ ਨਾਲ ਟੱਕਰ ਲੈਣਾ ਸਾਡਾ ਧਰਮ ਸੀ, ਮੈਂ ਵੀ ਸਾਡੇ ਗੁਰੂਆਂ ਵੱਲੋਂ ਬਖਸ਼ੀ ਪਵਿੱਤਰ ਅੰਮ੍ਰਿਤ ਦੀ ਦਾਤ ਲਈ ਹੋਈ ਸੀ, ਅਤੇ ਗੁਰੂਆਂ ਵੱਲੋਂ ਬਣਾਈ ਜ਼ੁਲਮ ਨਾਲ ਲੜਨ ਲਈ ਕਿਰਪਾਨ ਅਤੇ ਇੱਕ ਮੋਟਾ ਸਰਵ ਲੋਹੇ ਦਾ ਕੜ੍ਹਾ ਧਾਰਨ ਕੀਤਾ ਹੋਇਆ ਸੀ

ਇੱਕ ਦਿਨ ਸਕੂਲ ਤੋਂ ਵਾਪਿਸ ਆਣ ਸਮੇਂ ਕੁੱਛ ਜਿਸਮ ਦੇ ਦਰਿੰਦਿਆਂ ਨਾਲ ਸਾਹਮਨਾ ਹੋ ਗਿਆ, ਗਿਣਤੀ ਵਿੱਚ 3 ਸੀ ਉਹ ਪਰ ਮੈਂ ਇਕੱਲੀ, ਮੇਰੇ ਵੱਲ ਅੱਗੇ ਵੱਧਦੇ ਹੋਏ, ਮੇਰੀ ਆਬਰੂ ਨੂੰ ਤਾਰ ਤਾਰ ਕਰਨ ਦੀ ਮਨਸ਼ਾ ਜਾਹਿਰ ਸੀ ਉਹਨਾਂ ਦੀ, ਪਰ ਹੁਣ ਜਿੰਦਗੀ ਰੁਲ ਗਈ ਲਗਦੀ ਸੀ ਜਾਂ ਮੈਨੂੰ ਵੀ ਜਲਾ ਦੇਂਦੇ, ਜਾਂ ਮਾਰ ਦੇਂਦੇ ਮੌਤ ਸਾਫ ਨਜਰ ਆ ਰਹੀ, ਉਥੇ ਇਹਨੇ ਥੋੜ੍ਹੇ ਸਮੇਂ ਵਿੱਚ ਕੀ ਕਰ ਸਕਦੀ ਸੀ ਮੈਂ,ਦਰਿੰਦੇ ਅਜੇ ਮੈਨੂੰ ਹੱਥ ਹੀ ਪਾਉਣ ਲੱਗੇ ਸੀ ਤਾਂ ਆਪਣੇ ਗੁਰੂ ਨੂੰ ਕਰਕੇ ਯਾਦ ਅਤੇ ਉਸ ਗੁਰੂ ਵੱਲੋਂ ਮਿਲੀ ਹਿੰਮਤ ਸਦਕਾ, ਮਰਨ ਨਾਲ਼ੋਂ ਚੰਗਾ ਸੀ ਲੜ੍ਹ ਕੇ ਮਰਨਾ, ਬਸ ਫਿਰ ਕੀ ਸੀ ਇੱਕ ਮੇਰੇ ਕਾਬੂ ਆਇਆ ਉਸਦੇ ਆਪਣੇ ਹੱਥ ਨਾਲ ਵਾਰ ਕੀਤਾ ਜਿਸ ਵਿੱਚ ਕੜ੍ਹਾ ਸੀ ਉਲਟ ਕੇ ਵੱਜਾ ਉਹ, ਫਿਰ ਦੋਨੋ ਦੂਜੇ ਵੀ ਵਧੇ ਮੇਰੇ ਵੱਲ ਤਾਂ ਗੁਰੂ ਵੱਲੋਂ ਦਿੱਤੀ ਹੋਈ ਜ਼ੁਲਮ ਨਾਲ ਟੱਕਰ ਲੈਣ ਲਈ ਆਪਣੀ ਕਿਰਪਾਨ ਨੂੰ ਕੱਢਿਆ ਸ਼੍ਰੀ ਸਾਹਿਬ ਵਿਚੋਂ ਕੱਢਿਆ ਅਤੇ ਆਪਣੇ ਆਸ ਪਾਸ ਘੁਮਾਉਂਦੀ ਹੋਈ ਨੇ ਕਿਹਾ ਆਉ ਜਾਲਮੋਂ ਮੈਂ ਦਸਦੀ ਤੁਹਾਨੂੰ ਕੇ ਇੱਜਤ ਕਿਵੇਂ ਲੁਟਿਦੀ ਕਿਸੇ ਧੀ ਭੈਣ ਦੀ, ਬੱਸ ਗੁਰੂ ਦੀ ਕਿਰਪਾ ਨਾਲ ਇੱਕ ਹੀ ਲਲਕਾਰ ਮਾਰੀ ਤਾਂ ਦੁਸ਼ਮਣ ਦਰਿੰਦੇ ਕਿਤੇ ਦੂਰ ਤੱਕ ਨਜ਼ਰੀਂ ਨਹੀਂ ਪਏ, ਆਪਣੇ ਗੁਰੂ ਦੀ ਸਿੱਖਿਆ ਅਤੇ ਬਾਜਾਂ ਵਾਲੇ ਪਿਤਾ ਦੀ ਦਿੱਤੀ ਹਿੰਮਤ ਸਦਕਾ ਅੱਜ ਵੀ ਦੁਨੀਆਂ ਵਿੱਚ ਹਾਂ , ਰੱਬ ਨਾ ਕਰੇ ਕਦੇ ਕਿਸੇ ਭੈਣ ਤੇ ਏਹੋ ਜਿਹਾ ਵਕਤ ਆਏ, ਸਾਨੂੰ ਸ਼ਾਸਤਰਧਾਰੀ ਹੋਣਾ ਪਾਊਗਾ, ਅਤੇ ਹਿੰਮਤ ਸਾਡੇ ਗੁਰੂ ਬਾਜਾਂ ਵਾਲੇ ਦੇਣਗੇ,ਸਾਡੇ ਮਾਤਾ ਭਾਗ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਵੱਲੋਂ ਪ੍ਰੇਰਣਾ ਲੈ ਕੇ ਜ਼ੁਲਮ ਦੇ ਖਿਲਾਫ ਲੜਣਾ ਹੋਏਗਾ, ਅਤੇ ਔਰਤ ਮਰਦ ਤੋਂ ਘੱਟ ਨਹੀਂ ਕਿਸੇ ਵੀ ਖੇਤਰ ਵਿੱਚ। ਮੁਆਫ ਕਰਨਾ ਜੇ ਮੈਂ ਆਪਣੇ ਗੁਰੂ ਨਾਲ ਨਾਂ ਜੁੜੀ ਹੁੰਦੀ ਤਾਂ ਅੱਜ ਆਪਣੇ ਮਾਂ ਬਾਪ ਦੇ ਘਰ ਇੱਕ ਹਾਰ ਪਈ ਫੋਟੋ ਹੁੰਦੀ ਅਤੇ ਕਾਨੂੰਨ ਸਦਾ ਮਜ਼ਾਕ ਕਰਦਾ ਸਾਡੇ ਪਰਿਵਾਰ ਨੂੰ ਅੱਜ ਵੀ। ,,,
ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ 9855985137, 8646017000
Related
- Advertisement -
- Advertisement -