ਅੰਮ੍ਰਿਤਸਰ, 23 ਜੁਲਾਈ (ਗਗਨ) – ਅੱਜ ਮੇਅਰ ਨਗਰ ਨਿਗਮ ਕਰਮਜੀਤ ਸਿੰਘ ਵੱਲੋਂ ਸਵ.ਗੁਰਦੀਪ ਸਿੰਘ ਪਹਿਲਵਾਨ ਅਤੇ ਕੌਂਸਲਰ ਰਾਜਬੀਰ ਕੌਰ, ਵਾਰਡ ਨੰ 50 ਦੀ ਪੁੱਤਰੀ ਮਿਸ ਹਰਸਿਮਰਤ ਕੌਰ ਨੂੰ ਤਰਸ ਦੇ ਆਧਾਰ ਤੇ ਕਲਰਕ ਦੀ ਨੌਕਰੀ ਦਾ ਨਿਯੂਕਤੀ ਪੱਤਰ ਦਿੱਤਾ ਗਿਆ। ਸਵ. ਗੁਰਦੀਪ ਸਿੰਘ ਪਹਿਲਵਾਨ ਜੋਕਿ ਬਤੌਰ ਕੌਂਸਲਰ ਵਾਰਡ ਨੰ50 ਤੋਂ ਚੁਣੇ ਗਏ ਸਨ, ਦੀ ਅਣਪਛਾਤੇ ਵਿਅਕਤੀਆਂ ਵੱਲੋਂ ਹੱਤਿਆਂ ਕਰ ਦਿੱਤੀ ਗਈ ਸੀ ਅਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਨਗਰ ਨਿਗਮ, ਅੰਮ੍ਰਿਤਸਰ ਵੱਲ਼ ਹੋਣਹਾਰ ਕੌਂਸਲਰ ਦੇ ਪ੍ਰਤੀ ਆਪਣੀ ਸ਼ਰਧਾਂਜਲੀ ਭੇਟ ਕਰਦੇ ਹੋਏ ਉਹਨਾਂ ਦੇ ਘਰ ਦੇ ਇਕ ਵਿਅਕਤੀ ਨੂੰ ਨੌਕਰੀ ਦੇਣ ਲਈ ਇਕ ਮੱਤਾ ਪਾਸ ਕਰਕੇ ਸਥਾਨਕ ਸਰਕਾਰ ਵਿਭਾਗ ਪੰਜਾਬ ਦੀ ਪ੍ਰਵਾਨਗੀ ਹਿੱਤ ਭੇਜਿਆ ਗਿਆ ਸੀ।
ਸਰਕਾਰ ਦੀ ਪ੍ਰਵਾਨਗੀ ਉਪਰੰਤ ਅੱਜ ਸਵ.ਗੁਰਦੀਪ ਸਿੰਘ ਪਹਿਲਵਾਨ ਅਤੇ ਕੌਂਸਲਰ ਰਾਜਬੀਰ ਕੌਰ, ਵਾਰਡ ਨੰ50 ਦੀ ਪੁੱਤਰੀ ਮਿਸ ਹਰਸਿਮਰਤ ਕੌਰ ਨੂੰ ਤਰਸ ਦੇ ਆਧਾਰ ਤੇ ਕਲਰਕ ਦੀ ਨੌਕਰੀ ਦਾ ਨਿਯੂਕਤੀ ਪੱਤਰ ਦਿੱਤਾ ਗਿਆ ਹੈ।ਇਸ ਮੌਕੇ ਤੇ ਮੇਅਰ ਨੇ ਕਿਹਾ ਕਿ ਸਵ. ਗੁਰਦੀਪ ਸਿੰਘ ਪਹਿਲਵਾਨ ਇਕ ਬੜੇ ਹੌਣਹਾਰ ਅਤੇ ਸਮਾਜਿਕ ਕਾਰਜਾਂ ਵਿਚ ਵੱਧ ਚੱੜਕੇ ਹਿੱਸਾ ਲੈਣ ਵਾਲੇ ਤੇ ਸਮਾਜ ਦੀ ਸੇਵਾ ਕਰਨ ਵਾਲੇ ਵਿਅਕਤੱਤਵ ਦੇ ਮਾਲਕ ਸਨ। ਜਿਨ੍ਹਾ ਦੀ ਕੁਝ ਸਮਾਜ ਵਿਰੋਧੀ ਅੰਨਸਰਾਂ ਵੱਲੋਂ ਹੱਤਿਆਂ ਕਰ ਦਿੱਤੀ ਗਈ ਸੀ ਤੇ ਉਹਨਾਂ ਦੀ ਸ਼ਹਾਦਤ ਤੇ ਅੰਮ੍ਰਿਤਸਰ ਸ਼ਹਿਰ ਨੂੰ ਅਤੇ ਕਾਂਗਰਸ ਪਾਰਟੀ ਨੂੰ ਬੜਾ ਆਘਾਤ ਪਹੁੰਚਿਆ ਸੀ, ਅੱਜ ਉਹਨਾਂ ਦੀ ਪੁੱਤਰੀ ਮਿਸ ਹਰਸਿਮਰਤ ਕੌਰ ਨੂੰ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਤਰਸ ਦੇ ਆਧਾਰ ਤੇ ਜੋ ਨੌਕਰੀ ਦਾ ਨਿਯੂਕਤੀ ਪੱਤਰ ਦਿੱਤਾ ਗਿਆ ਹੈ, ਉਹ ਉਹਨਾਂ ਦੀ ਸ਼ਰਧਾਂਜੰਲੀ ਦੇ ਪ੍ਰਤੀ ਇਕ ਉਪਰਾਲਾ ਹੈ।