-1.2 C
Munich
Tuesday, February 7, 2023

ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਹਮੇਸ਼ਾਂ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ – ਆਪ ਆਗੂ ਹਲਕਾ ਗਿੱਦੜਬਾਹਾ

Must read

ਸ੍ਰੀ ਮੁੱਕਤਸਰ ਸਾਹਿਬ 22 ਜਨਵਰੀ (ਅਵਤਾਰ ਮਰਾੜ੍ਰ) – ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਮੇਸ਼ਾ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ। ਸਰਕਾਰ ਨੇ ਜੋ ਵੀ ਫੈਸਲੇ ਲਏ ਹੈ ਉਹਨਾਂ ਦੀ ਪੰਜਾਬ ਅੰਦਰ ਹਰ ਪਾਸੇ ਤੋ ਸ਼ਲਾਘਾ ਕੀਤੀ ਗਈ ਹੈ। ਇਹਨਾਂ ਸਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਗਿੱਦੜਬਾਹਾ ਦੇ ਜੁਝਾਰੂ ਆਗੂਆ ਅਤੇ ਵਲੰਟੀਅਰਾ ਵੱਲੋ ਪਾਰਟੀ ਦੇ ਸਗੰਠਨ ਨੂੰ ਮਜਬੂਤ ਕਰਨ ਲਈ ਪਿੰਡ ਦੋਦਾ ਵਿਖੇ ਕੀਤੀ ਗਈ ਅਹਿਮ ਮੀਟਿੰਗ ਵਿੱਚ ਹਾਜ਼ਰ ਆਗੂਆ ਉਜਾਗਰ ਸਿੰਘ ਸੀਨੀਅਰ ਮੀਤ ਪ੍ਰਧਾਨ ਕਮੇਟੀ ਦੋਦਾ,ਡਾਕਟਰ ਇੱਕਬਾਲ ਸਿੰਘ ਮੱਲਣ,ਕੁਲਵੰਤ ਸਿੰਘ ਸਮਾਘ ਜਿਲ੍ਹਾ ਮੀਤ ਪ੍ਰਧਾਨ ਐਸ.ਸੀ ਵਿੰਗ ਸ੍ਰੀ ਮੁਕਤਸਰ ਸਾਹਿਬ, ਜੀਵਨ ਗਿੱਦੜਬਾਹਾ ਜਿਲ੍ਹਾ ਯੂਥ ਜੁਆਇਟ ਸਕੱਤਰ, ਗੁਰਸੇਵਕ ਸਿੰਘ ਸਾਹਿਬ ਚੰਦ ਜਿਲ੍ਹਾ ਪ੍ਰਧਾਨ ਐਕਸ ਸਰਵਿਸਮੈਨ,ਪਰਮਜੀਤ ਸਿੰਘ,ਜਸਪਾਲ ਸਿੰਘ ਗੁੜੀ ਸੰਘਰ,ਮਹਿੰਦਰ ਸਿੰਘ ਰੋਮਾਣਾ,ਗੁਰਮੇਗ ਸਿੰਘ,ਪਰਵਿੰਦਰ ਸਿੰਘ ਗੱਗੂ,ਧਰਮਿੰਦਰ ਸਿੰਘ ਘੱਪਾ,ਰਣਜੀਤ ਸਿੰਘ,ਲਖਵਿੰਦਰ ਸਿੰਘ ਫੌਜੀ,ਹਰਪ੍ਰੀਤ ਸਿੰਘ ਕੋਟਭਾਈ ਜਿਲ੍ਹਾ ਜੁਆਇੰਟ ਸੈਕਟਰੀ,ਸੁਖਪਾਲ ਸਿੰਘ,ਕਾਲਾ ਸਿੰਘ ਹੁਸਨਰ,ਗੁਰਮੀਤ ਸਿੰਘ ਬੁਬਾਨੀਆ ਬਲਾਕ ਆਗੂ ਐਸ.ਸੀ ਵਿੰਗ,ਜਗਵਿੰਦਰ ਸਿੰਘ,ਮੁੱਖਾ ਸਿੰਘ ਨੇ ਕੀਤਾ।ਇਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਆਪਣੇ ਕਾਰਜਕਾਲ ਦੇ ਸਿਰਫ਼ 10 ਮਹੀਨਿਆਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਮਹਿਕਮਿਆਂ ਦੇ ਵੱਖ-ਵੱਖ ਵਿਭਾਗਾਂ ਵਿੱਚ 25886 ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ ਜਾ ਚੁੱਕੇ ਹਨ। ਆਮ ਆਦਮੀ ਕਲੀਨਿਕਾਂ ਰਾਹੀਂ ਸੂਬੇ ਵਿੱਚ ਸਿਹਤ ਸੰਭਾਲ ਖੇਤਰ ਵਿੱਚ ਕ੍ਰਾਂਤੀ ਆਈ ਹੈ।

ਰੋਜ਼ਾਨਾ ਇਨ੍ਹਾਂ ਕਲੀਨਿਕਾਂ ਵਿੱਚ ਆਉਣ ਵਾਲੇ ਕੁੱਲ ਮਰੀਜ਼ਾਂ ਵਿੱਚੋਂ 95 ਫੀਸਦੀ ਤੋਂ ਵੱਧ ਨੂੰ ਆਪਣੀਆਂ ਬਿਮਾਰੀਆਂ ਤੋਂ ਨਿਜ਼ਾਂਤ ਮਿਲੀ ਹੈ।15 ਅਗਸਤ, 2022 ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ ਇਨ੍ਹਾਂ ਕਲੀਨਿਕਾਂ ਵਿੱਚ ਹੁਣ ਤੱਕ 10 ਲੱਖ ਤੋਂ ਵੱਧ ਮਰੀਜ਼ ਆਪਣੇ ਇਲਾਜ ਲਈ ਆ ਚੁੱਕੇ ਹਨ। ਪੰਜਾਬ ਵਿੱਚ ਸਿਹਤ ਸੰਭਾਲ ਢਾਂਚੇ ਦੀ ਕਾਇਆ-ਕਲਪ ਕਰਨ ਵਿੱਚ ਇਹ ਕਲੀਨਿਕ ਅਹਿਮ ਭੂਮਿਕਾ ਨਿਭਾ ਰਹੇ ਹਨ।ਮੁੱਖ ਮੰਤਰੀ ਸਾਹਿਬ ਸਿੱਖਿਆ, ਸਿਹਤ ਅਤੇ ਰੋਜ਼ਗਾਰ ਦੇ ਖੇਤਰ ਵਿੱਚ ਮੁਕੰਮਲ ਤਬਦੀਲੀ ਕਰ ਰਹੇ ਹਨ। ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਹਮੇਸ਼ਾਂ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ ਤੇ ਇਸ ਮਾਮਲੇ ‘ਚ ਪੰਜਾਬ ਦੇ ਪੌਣ ਪਾਣੀ ਨੁੰ ਬਚਾਉਣ ਲਈ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਆਰਡਰ ਜਾਰੀ ਕਰਕੇ ਇੱਕ ਇਤਿਹਾਸਕ ਫੈਸਲਾ ਲਿਆ ਹੈ। ਇਸ ਮੁੱਦੇ ‘ਤੇ ਰਾਜਨੀਤੀ ਕਰ ਰਹੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ।

- Advertisement -spot_img

More articles

- Advertisement -spot_img

Latest article