ਬਠਿੰਡਾ, 14 ਦਸੰਬਰ (ਗੁਰਪ੍ਰੀਤ ਮੋਹਲ) – ਪੰਜਾਬ ਦੇ ਮੁੱਖ ਮੰਤਰੀ ਬਣਦੇ ਹੀ ਸ: ਚਰਨਜੀਤ ਸਿੰਘ ਚੰਨੀ ਜੀ ਨੇ ਵਿਕਾਸ਼ ਕਾਰਜਾ ਦੀ ਝੜੀ ਲਾ ਦਿਤੀ ਹੈ ਸਾਰੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦੇ ਚਰਚੇ ਹੋ ਰਹੇ ਹਨ ਸ: ਚੰਨੀ ਜੀ ਦੇ ਵਿਕਾਸ਼ ਕਾਰਜਾ ਨੂੰ ਸਲਾਹਿਆ ਜਾ ਰਿਹਾ ਹੈ ਹਰ ਵਰਗ ਖੁੱਸ਼ ਹੋ ਰਿਹਾ ਹੈ ਇਹਨਾ ਸ਼ਬਦਾ ਦਾ ਪ੍ਰਗਟਾਵਾ ਬਠਿੰਡਾ ਦਿਹਾਤੀ ਦੇ ਸੀਨੀਅਰ ਕਾਰਗਸ਼ੀ ਆਗੂ ਪੁਸ਼ਪਿੰਦਰ ਸਿੰਘ ਡਿੰਪੀ ਚੁੱਘੇ ਕਲਾਂ ਚੇਅਰਮੈਨ ਟਰੇਡ ਯੂਨੀਆਨਾ ਪੰਜਾਬ, ਜਿਲਾ ਪ੍ਰਸ਼ੀਦ ਮੈਬਰ ਮਨਪ੍ਰੀਤ ਕੋਰ ਦੇ ਪਤੀ ਸ: ਗੁਰਨਾਮ ਸਿੰਘ ਬਾਹੋ ਸਿਬੀਆ, ਅੰਬੇਦਕਾਰ ਮਿਸ਼ਨ ਬਠਿੰਡਾ ਦਿਹਾਤੀ ਦੇ ਪ੍ਧਾਨ ਸਰਪੰਚ ਜਰਨੈਲ ਸਿੰਘ ਬੱਲੂਆਣਾ, ਦਲਿਤ ਵਿਕਾਸ਼ ਬੋਰਡ ਦੇ ਮੈਬਰ ਸਰਪੰਚ ਗੁਰਮੀਤ ਸਿੰਘ ਦਿਉਣ, ਮੈਬਰ ਬਲਾਕ ਸੰਮਤੀ ਜਰਨੈਲ ਸਿੰਘ ਪੱਪੀ ਬੁਰਜ ਮਹਿਮਾ, ਸਰਪੰਚ ਲਸ਼ਮਣ ਸਿੰਘ ਬਹਿਮਣ ਜੀ ਨੇ ਗੱਲਬਾਤ ਦੋਰਾਣ ਕੀਤਾ।
ਉਹਨਾ ਕਿਹਾ ਕਿ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਜੀ ਨੇ ਰੇਤੇ ਦੇ ਭਾਅ 5.50 ਰੁਪਏ ਕਰਨਾ,36 ਹਜਾਰ ਕੱਚੇ ਮੁਲਾਜਮਾ ਨੂੰ ਪੱਕੇ ਕਰਨਾ, ਨਵੀ ਪੰਜਾਬ ਸਟੇਟ ਸੈਂਡ ਐਂਡ ਗ੍ਰੇਵਲ ਮਾਈਨੰਗ ਪਾਲਿਸੀ 2021 ਲਾਗੂ ਕਰਨਾ, ਲਾਲ ਲਖੀਰ ਚ ਰਹਿ ਰਹੇ ਲੋਕਾ ਨੂੰ ਉਹਨਾਂ ਦੇ ਘਰਾ ਦੇ ਮਾਲਕ ਬਣਾਉਣਾ, ਭੱਠਿਆਂ ਤੇ ਤਿੰਨ ਫੁੱਟ ਮਿੱਟੀ ਪੁੱਟਣਾ ਗੈਰ ਮੇਨ ਗਤੀਵਿਧੀਆ ਐਲਾਨਿਆ, ਪੰਚਾਈਤਾ ਨੂੰ ਧਾਰਮਿਕ ਅਤੇ ਵਿਕਾਸ਼ ਕਾਰਜਾਂ ਲਈ ਜਰੂਰਤ ਦੇ ਮੱਦੇਨਜ਼ਰ ਮਾਈਨਰ ਮਿਲਰਲ ਚੁਕਾਉਣ ਦੀ ਆਗਿਆ ਦੇਣਾ ਵੱਖ-ਵੱਖ ਯੂਨੀਵਰਸਿਟੀਆ ਵਿੱਚ ਮਹਾਂਪੁਰਸਾ ਦੇ ਨਾ ਤੇ ਚੇਅਰਾਂ ਸਥਾਪਤ ਕਰਨਾ ਆਦਿ ਸਾਰੇ ਕੰਮ ਸਲਾਘਾਯੋਗ ਅਤੇ ਇਤਿਹਾਸਕ ਫੈਸਲੇ ਲਏ ਜਾ ਰਹੇ ਹਨ ।ਹਰ ਵਰਗ ਦੇ ਲੋਕ ਸ: ਚਰਨਜੀਤ ਸਿੰਘ ਚੰਨੀ ਜੀ ਦੇ ਕੰਮਾ ਨੂੰ ਦੇਖਦੇ ਹੋਏ ਕਾਰਗਸ਼ ਪਾਰਟੀ ਨਾਲ ਧੜਾ ਧੜ ਜੁੜ ਰਹੇ ਹਨ ਉਹਨਾ ਕਿਹਾ ਕਿ ਆਉਣ ਵਾਲੀ ਚੋਣਾ ਚ ਐਸੀ ਵਰਗ ਵੀ ਆਪਣੀ ਅਹਿਮ ਭੂਮਕਾ ਨਿਭਾਏਗਾ ਉਹਨਾ ਕਿਹਾ ਕਿ ਭਾਵੇ ਐਸੀ ਵਰਗ ਨੂੰ ਵੋਟਾ ਵੇਲੇ ਜਾਦ ਕੀਤਾ ਜਾ ਹੈ ਅਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੂੰ ਅਪੀਲ ਕਰਦੇ ਆ ਕਿ ਐਸੀ ਵਰਗ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਕਾਰ ਵੀ ਦਿਤਾ ਜਾਵੇ। ਉਹਨਾ ਕਿਹਾ ਕਿ ਪਿੰਡ-ਪਿੰਡ ਬਣੀਆ ਐਸੀ ਕਮੇਟੀਆ ਨਾਲ ਸ: ਚਰਨਜੀਤ ਸਿੰਘ ਚੰਨੀ ਦੀਆ ਗਤੀਵਿਧੀਆ ਨੂੰ ਘਰ-ਘਰ ਪਹੁੰਚ ਦਾ ਕਰ ਰਹੇ ਹਨ।