21 C
Amritsar
Friday, March 31, 2023

ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਸਰਕਾਰੀ ਕੋਠੀ ਵਿਚੋਂ ਨਿਕਲਣ ਲਈ ਕਿਹਾ

Must read

ਪੰਜਾਬ ਵਿਚ ਕਰੂਰ ਸਿਆਸੀ ਆਗੂ ਦੇ ਬਤੌਰ ਪ੍ਰਚੱਲਤ ਮਰਹੂਮ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ 5 ਸੈਕਟਰ ਵਿਚਲੀ ਸਰਕਾਰੀ ਕੋਠੀ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਬੇਅੰਤ ਸਿੰਘ ਦੇ ਪਰਿਵਾਰ ਨੂੰ ਇਹ ਕੋਠੀ ਫੌਰੀ ਖਾਲੀ ਕਰਨ ਲਈ ਕਿਹਾ ਹੈ।ਚੰਡੀਗੜ੍ਹ ਪ੍ਰਸ਼ਾਸਨ ਨੇ ਸਰਕਾਰੀ ਕੋਠੀ ਦੀ ਅਲਾਟਮੈਂਟ ਰੱਦ ਕੀਤੀ ਤਾਂ ਪਰਿਵਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਕੀਤੀ, ਪਰ ਉਨ੍ਹਾਂ ਵੱਲੋਂ ਕੀਤੀ ਚਾਰਾਜੋਈ ਵੀ ਰਾਸ ਨਾ ਆਈ।ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਕੋਠੀ 11 ਜੂਨ ਨੂੰ ਪੰਜਾਬ ਦੇ ਮੁੱਖ ਸਕੱਤਰ ਵਾਸਤੇ ਰਾਖਵੀਂ ਕਰ ਦਿੱਤੀ ਹੈ। ਇਸ ਕੋਠੀ ਵਿਚ ਬੇਅੰਤ ਸਿੰਘ ਦਾ ਮੁੰਡਾ ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਇਹਨਾਂ ਨੇ ਕੋਠੀ ਦੀ ਅਲਾਟਮੈਂਟ ਬਹਾਲ ਰੱਖਣ ਲਈ ਪ੍ਰਸ਼ਾਸਨ ਨੂੰ ਅਰਜ਼ੋਈ ਵੀ ਕੀਤੀ, ਪਰ ਕੈਪਟਨ ਅਮਰਿੰਦਰ ਦੀ ਦਖਲ ਦੇ ਬਾਵਜੂਦ ਵੀ ਗੱਲ ਨਹੀਂ ਬਣੀ।ਪ੍ਰਸ਼ਾਸਨ ਦੀ ਹਾਊਸ ਅਲਾਟਮੈਂਟ ਕਮੇਟੀ ਨੇ ਸਾਬਕਾ ਮੰਤਰੀ ਨੂੰ ਲਿਖੇ ਪੱਤਰ ’ਚ ਆਖਿਆ ਹੈ ਕਿ ਹਾਊਸ ਅਲਾਟਮੈਂਟ ਰੂਲਜ਼ 1996 ਅਨੁਸਾਰ ਉਨ੍ਹਾਂ (ਤੇਜ ਪ੍ਰਕਾਸ਼ ਸਿੰਘ) ਦੀ ਇਸ ਸਰਕਾਰੀ ਰਿਹਾਇਸ਼ ਦੀ ਐਨਟਾਈਟਲਮੈਂਟ ਨਹੀਂ ਬਣਦੀ ਹੈ।   ਪ੍ਰਸ਼ਾਸਨ ਨੇ ਸੁਪਰੀਮ ਕੋਰਟ ਵੱਲੋਂ 7 ਮਈ 2018 ਨੂੰ ਦਿੱਤੀ ਜੱਜਮੈਂਟ ਦਾ ਹਵਾਲਾ ਵੀ ਦਿੱਤਾ ਹੈ। ਪੱਤਰ ਅਨੁਸਾਰ ਕੋਠੀ ਦੀ ਅਲਾਟਮੈਂਟ ਫੌਰੀ ਰੱਦ ਕਰ ਦਿੱਤੀ ਗਈ ਹੈ ਅਤੇ ਸਾਬਕਾ ਮੰਤਰੀ ਨੂੰ ਕੋਠੀ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਬਿਜਲੀ ਪਾਣੀ ਦੇ ਬਕਾਇਆਂ ਬਾਰੇ ਸਰਟੀਫਿਕੇਟ ਦੇਣ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ 12 ਮਾਰਚ 2020 ਤੋਂ ਪੀਨਲ ਰੈਂਟ ਰਿਵਾਈਜ਼ ਹੋ ਗਿਆ ਹੈ, ਜਿਸ ਤੋਂ ਬਚਣ ਦਾ ਗੁਰੇਜ਼ ਕੀਤਾ ਜਾਵੇ।   ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ 10 ਜੂਨ ਨੂੰ ਪੱਤਰ ਲਿਖਿਆ ਸੀ। ਪੱਤਰ ਵਿਚ ਸੰਯੁਕਤ ਪਰਿਵਾਰ ਅਤੇ ਪਰਿਵਾਰ ਨੂੰ ਬੇਅੰਤ ਸਿੰਘ ਦੀ ਮੌਤ ਮਗਰੋਂ ਅਜੇ ਵੀ ਖ਼ਤਰਾ ਹੋਣ ਦੀ ਗੱਲ ਆਖਦਿਆਂ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਣ ਦਾ ਹਵਾਲਾ ਦਿੱਤਾ ਗਿਆ ਸੀ। ਪੱਤਰ ਵਿੱਚ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਗਈ ਸੀ ਕਿ ਇਸ ਰਿਹਾਇਸ਼ ਨੂੰ ਪੰਜਾਬ ਪੂਲ ਵਿਚ ਲਿਆਂਦਾ ਜਾਵੇ ਅਤੇ ਸਪੈਸ਼ਲ ਕੇਸ ਵਜੋਂ ਰਿਹਾਇਸ਼ ਦੀ ਮੁੜ ਅਲਾਟਮੈਂਟ ਕਰਾਈ ਜਾਵੇ। ਮੁੱਖ ਮੰਤਰੀ ਨੇ 12 ਜੂਨ ਨੂੰ ਯੂਟੀ ਪ੍ਰਸ਼ਾਸਨ ਨੂੰ ਸਾਬਕਾ ਮੰਤਰੀ ਦੇ ਹਵਾਲੇ ਨਾਲ ਪੱਤਰ ਲਿਖ ਕੇ ਮੰਗ ਕੀਤੀ ਕਿ ਇਸ ਕੋਠੀ ਨੂੰ ਪੰਜਾਬ ਪੂਲ ਵਿਚ ਤਬਦੀਲ ਕੀਤਾ ਜਾਵੇ।

ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼=

- Advertisement -spot_img

More articles

- Advertisement -spot_img

Latest article