ਮੁੱਖ ਮੰਤਰੀ ਪੰਜਾਬ ਮੋਤੀਆਂ ਮੁਕਤ ਅਭਿਆਨ ਤਹਿਤ ਸੀ.ਐਚ.ਸੀ ਮਮਦੋਟ ਵਿਖੇ ਲਗਾਇਆ ਅੱਖਾਂ ਦਾ ਮੁਫ਼ਤ ਜਾਂਚ ਕੈੰਪ

ਮੁੱਖ ਮੰਤਰੀ ਪੰਜਾਬ ਮੋਤੀਆਂ ਮੁਕਤ ਅਭਿਆਨ ਤਹਿਤ ਸੀ.ਐਚ.ਸੀ ਮਮਦੋਟ ਵਿਖੇ ਲਗਾਇਆ ਅੱਖਾਂ ਦਾ ਮੁਫ਼ਤ ਜਾਂਚ ਕੈੰਪ

350 ਤੋਂ ਵੱਧ ਮਰੀਜ਼ਾਂ ਦਾ ਕੀਤਾ ਚੈਕਅਪ, ਚਿੱਟੇ ਮੋਤੀਏ ਦੇ 70 ਮਰੀਜ਼ਾਂ ਦੀ ਕੀਤ ਪਹਿਚਾਨ

ਮਮਦੋਟ, 9 ਦਸੰਬਰ (ਲਛਮਣ ਸਿੰਘ ਸੰਧੂ) :- ਸਿਵਲ ਸਰਜਨ ਫਿਰੋਜ਼ਪੁਰ ਡਾ. ਰਜਿੰਦਰ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਐੱਚ.ਸੀ ਮਮਦੋਟ ਵਿਖੇ ਡਾ: ਰੰਜੀਵ ਬੈਂਸ ਸੀਨੀਅਰ ਮੈਡੀਕਲ ਅਫਸਰ ਦੀ ਰਹਿਨੁਮਾਈ ਹੇਠ “ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ” ਤਹਿਤ ਅੱਖਾਂ ਦੀ ਜਾਂਚ ਸੰਬੰਧੀ ਮੁਫਤ ਸਕਰੀਨਿੰਗ ਕੈਂਪ ਲਗਾਇਆ ਗਿਆ। ਇਸ ਸਕਰੀਨਿੰਗ ਕੈਂਪ ਵਿੱਚ ਜਿ਼ਲ੍ਹਾ ਫਿ਼ਰੋਜ਼ਪੁਰ ਤੋਂ ਔਪਥੈਲਮਿਕ ਅਫਸਰ ਸੰਦੀਪ ਬਜਾਜ, ਸ੍ਰ੍ਰੀਮਤੀ ਆਸ਼ੂ ਸ਼ਰਮਾ ਔਪਥੈਲਮਿ ਅਫਸਰ, ਡਾ: ਅਕਸਿ਼ਤ ਠਾਕੁਰ ਆਈ ਸਰਜਨ, ਸ੍ਰੀਮਤੀ ਸਮੀਕਸ਼ਾ ਸਟਾਫ ਨਰਸ, ਪਰਮਿੰਦਰ, ਵਾਰਡ ਅਟੈਟਡੈਂਟ, ਰਣਜੀਵ ਕੁਮਾਰ ਐਸ.ਐਮ.ਓ, ਡਾ: ਰੇਖਾ ਭੱਟੀ, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਦਲਜੀਤ ਸਿੰਘ ਬਾਬਾ ਸਮੇਤ ਸਿਹਤ ਅਧਿਕਾਰੀ ਵਿਸ਼ੇਸ਼ ਤੌਰ ਤੇ ਪਹੁੰਚੇ।

ਇਸ ਮੌਕੇ ਡਾ: ਰੰਜੀਵ ਬੈਂਸ ਨੇ ਮਨੁੱੱਖੀ ਸਰੀਰ ਦੇ ਅੰਗਾਂ ਦੀ ਅਹਿਮੀਅਤ ਦਾ ਜਿ਼ਕਰ ਕਰਦਿਆਂ ਕਿਹਾ ਕਿ ਮਨੁੱਖ ਨੂੰੰ ਆਪਣੇ ਸਰੀਰ ਪ੍ਰਤੀ ਸੁਹਿਰਦ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਵੀ ਦੂਸਰੇ ਅੰਗਾਂ ਵਾਂਗ ਸਰੀਰ ਦਾ ਅਹਿਮ ਅੰਗ ਹਨ। ਅੱਜ ਦੇ ਕੈਂਪ ਵਿੱਚ ਕੁੱਲ 350 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚੋਂ ਕਰੀਬ 70 ਮਰੀਜ਼ ਚਿੱਟੇ ਮੋਤੀਏ ਤੋਂ ਪੀੜਤ ਪਾਏ ਗਏ, ਜਿਨ੍ਹਾਂ ਦੇ ਜਲਦ ਮੁਫਤ ਅੱਖਾਂ ਦੇ ਅਪ੍ਰੇਸ਼ਨ ਕੀਤਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਮਰੀਜ਼ਾਂ ਦੇ ਆਉਣ-ਜਾਣ, ਖਾਣ-ਪੀਣ, ਦਵਾਈਆਂ, ਐਨਕਾਂ ਵਗੈਰਾਂ ਦਾ ਵੀ ਮੁਫਤ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਮਰੀਜ਼ਾਂ ਨੂੰ ਸਰਕਾਰ ਦੀ ਸਹੂਲਤ ਦਾ ਪੂਰਨ ਲਾਭ ਮਿਲ ਸਕੇ।

ਸੈਮੀਨਾਰ ਵਿਚ ਬੋਲਦਿਆਂ ਜਿਲ੍ਹਾ ਔਪਥੈਲਮਿਕ ਅਫਸਰ ਸੰਦੀਪ ਬਜਾਜ਼ ਨੇ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਹੋਰਨਾਂ ਬਿਮਾਰੀਆਂ ਵਾਂਗ ਅੱਖਾਂ ਦੀ ਬਿਮਾਰੀ ਨੂੰ ਵੀ ਗੰਭੀਰਤਾ ਨਾਲ ਲੈਂਦੇ ਹੋਏ ਇਸ ਬਿਮਾਰੀ ਬਾਰੇ ਵਿਸਥਾਰਤ ਜਾਣੂ ਹੋਣ ਤਾਂ ਜੋ ਸਰੀਰ ਦਾ ਅਨਮੋਲ ਅੰਗ ਅੱਖਾਂ ਦੀ ਸੁਚੱਜੇ ਢੰਗ ਨਾਲ ਦੇਖਭਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅੱਖਾਂ ਦੀ ਕੋਈ ਵੀ ਤਕਲੀਫ਼ ਹੋਵੇ ਤਾਂ ਜਲਦ ਮਾਹਿਰ ਡਾਕਟਰ ਤੋਂ ਚੈੱਕਅਪ ਕਰਵਾ ਕੇ ਇਲਾਜ ਕਰਵਾਇਆ ਜਾਵੇ।ਕਿਸੇ ਪ੍ਰਕਾਰ ਦੀ ਅਣਗਹਿਲੀ ਨਾ ਕੀਤੀ ਜਾਵੇ।

ਸੈਮੀਨਾਰ ਵਿਚ ਵਿਚਾਰ ਰੱਖਦਿਆਂ ਡਾ: ਰੇਖਾ ਭੱਟ ਅਤੇ ਸ੍ਰੀ ਅੰਕੁਸ਼ ਭੰਡਾਰੀ ਬੀ.ਈ.ਈ ਨੇ ਕਿਹਾ ਕਿ ਵਿਸ਼ਵ ਏਡਜ਼ ਦਿਵਸ, ਪੁਰਸ਼ਾਂ ਦੀ ਨਸਬੰਦੀ ਪੰਦਰਵਾੜਾ ਅਤੇ ਕੋਵਿਡ ਵੈਕਸੀਨੇਸ਼ਨ ਬਾਰੇ ਵੀ ਆਮ ਜਨਤਾ ਦਾ ਜਾਣੂ ਹੋਣਾ ਜ਼ਰੂਰੀ ਹੈ ਤਾਂ ਜੋ ਇਨ੍ਹਾਂ ਗੰਭੀਰ ਬਿਮਾਰੀਆਂ ਨੂੰ ਪਨਪਨ ਤੋਂ ਰੋਕਿਆ ਜਾ ਸਕੇ ਅਤੇ ਇਨ੍ਹਾਂ ਬਿਮਾਰੀਆਂ ਦਾ ਸਮਾਂ ਰਹਿੰਦਿਆਂ ਇਲਾਜ਼ ਕਰਕੇ ਬਿਮਾਰੀ ਮੁਕਤ ਹੋਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ ਵਿਚ 101 ਲੋਕਾਂ ਦਾ ਕੋਵਿਡ ਟੀਕਾਕਰਨ ਵੀ ਕੀਤਾ ਗਿਆ ਹੈ, ਜਦੋਂ ਕਿ ਸੀ.ਐਚ.ਸੀ ਮਮਦੋਟ ਦੀ ਟੀਮ ਵੱਲੋਂ ਇਲਾਕੇ ਵਿਚ ਕੋਵਿਡ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਟੀਕਾਕਰਨ ਲਈ ਪ੍ਰੇਰਿਤ ਕਰਕੇ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਸਕਰੀਨਿੰਗ ਕੈਂਪ ਵਿੱਚ ਸ੍ਰੀ ਅਮਰਜੀਤ, ਮਹਿੰਦਰ ਪਾਲ, ਡਾ: ਹਰਪ੍ਰੀਤ ਸਿੰਘ, ਮੁਕੇਸ਼਼ ਕੁਮਾਰ, ਜਗਰੂਪ ਕੌਰ, ਹਰਪ੍ਰੀਤ ਸਿੰੰਘ ਅਤੇ ਨੰਦ ਲਾਲ ਆਦਿ ਨੇ ਅੱਖਾਂ ਦੀ ਸਾਂਭ-ਸੰਭਾਲ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਦਾ ਨਿਰਣਾ ਲਿਆ।

Bulandh-Awaaz

Website: