ਅੰਮ੍ਰਿਤਸਰ, 22 ਸਤੰਬਰ (ਗਗਨ) – ਪੰਜਾਬ ਦੇ ਬਣੇ ਮੁੱਖ ਮੰਤਰੀ ਸ; ਚਰਨਜੀਤ ਸਿੰਘ ਚੰਨੀ ਨੇ ਅੱਜ ਸਵੇਰੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ, ਸ੍ਰੀ ਓ,ਪੀ ਸੋਨੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਕ ਹੋਕੇ ਪ੍ਰਮਾਤਮਾ ਦਾ ਅਸ਼ੀਰਵਾਦ ਲਿਆ। ਸ੍ਰੀ ਚੰਨੀ ਨੇ ਆਪਣੇ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਦੇ ਕਬਾੜ ਖੁਲਣ ਤੋ ਪਹਿਲਾ ਹੀ ਪੁੱਜਕੇ ਹਾਜਰੀ ਭਰੀ ਤੇ ਇਲਾਹੀ ਬਾਣੀ ਦਾ ਆਨੰਦ ਮਾਣਿਆ। ਇਸ ਸਮੇ ਉਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਉਨਾਂ ਦਾ ਰਾਜ ਧਰਮ ਨਾਲ ਹੀ ਚੱਲੇਗਾ ਤੇ ਗੁਰੂ ਸਾਹਿਬ ਦੀ ਹੋਈ ਬੇਅਦਬੀ ਤੇ ਬਹਿਕਲ ਕਲਾਂ ਤੇ ਬਗਰਾੜੀ ਦੀ ਘਟਨਾਵਾਂ ਦੇ ਦੋਸ਼ੀਆ ਨੂੰ ਸਜਾ ਦੁਆਕੇ ਹੀ ਉਨਾਂ ਨੂੰ ਸਕੂਨ ਆਏਗਾ। ਇਸ ਸਮੇ ਉਨਾਂ ਨਾਲ ਵਧਾਇਕ ਸੁਖਜਿੰਦਰ ਸਿੰਘ ਡੈਨੀ ਬੰਡਾਲਾ, ਸੁਨੀਲ ਦੱਤੀ, ਬਲਵਿੰਦਰ ਸਿੰਘ ਲਾਡੀ, ਸੰਤੋਖ ਸਿੰਘ ਭਲਾਈਪੁਰ, ਸ੍ਰੀ ਦਿਨੇਸ ਬੱਸੀ, ਜਤਿੰਦਰ ਸੋਨੀਆ, ਸੁਖਦੇਵ ਸਿੰਘ ਚਾਹਲ ਆਇ ਕਾਂਗਰਸੀ ਆਗੂ ਤੇ ਜਿਲਾ ਪ੍ਰਸ਼ਾਸਨ ਵਲੋ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਗਿੱਲ਼, ਪੁਲਿਸ ਕਮਿਸ਼ਨਰ ਸ੍ਰੀ ਵਿਕਮਰਜੀਤ ਦੁੱਗਲ, ਤਹਿਸੀਲਦਾਰ ਲਖਵਿੰਦਰ ਪਾਲ ਸਿੰਘ ਗਿੱਲ ਵੀ ਹਾਜਰ ਸਨ।