ਅੰਮ੍ਰਿਤਸਰ 31 ਮਾਰਚ (ਬੁਲੰਦ ਅਵਾਜ਼ ਬਿਊਰੋ) – ਮਾਨਯੋਗ ਕੈਬਨਿਟ ਖੇਤੀਬਾੜੀ ਪੰਚਾਇਤਾਂ ਐਨ ਆਰ ਆਈ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦੇ 29 ਮਾਰਚ ਨੂੰ ਚੰਡੀਗੜ੍ਹ ਵਿਖੇ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ ਦੀ ਮੀਟਿੰਗ ਵਿੱਚ ਜੋ ਨਿਰਦੇਸ਼ ਦਿੱਤੇ ਤਹਿਤ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਸ ਜਤਿੰਦਰ ਸਿੰਘ ਗਿੱਲ ਵੱਲੋਂ ਬਾਰਸ਼ ਹਨੇਰੀ ਕਾਰਨ ਕਣਕ ਅਤੇ ਹੋਰ ਫ਼ਸਲਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਗਾਉਣ ਲਈ ਜ਼ਿਲਾ ਅੰਮ੍ਰਿਤਸਰ ਦੇ ਰਮਦਾਸ, ਜਗਦੇਵ ਕਲਾਂ, ਅਜਨਾਲਾ, ਵਡਾਲਾ ਭਿੱਟੇਵੱਡ, ਮਾਨਾਂਵਾਲਾ, ਖ਼ਾਸਾ ਹੋਰ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਪਿੰਡਾਂ ਬਲਾਕਾਂ ਵਿੱਚ ਖੇਤਾਂ ਵਿਚ ਜਾ ਕੇ ਨਰੀਖਣ ਕੀਤਾ। ਇਸ ਮੌਕੇ ਉਹਨਾਂ ਨਾਲ ਬਹੁਗਿਣਤੀ ਕਿਸਾਨਾਂ ਤੋਂ ਇਲਾਵਾ ਖੇਤੀਬਾੜੀ ਅਧਿਕਾਰੀ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਆਦਿ ਹਾਜ਼ਰ ਸਨ।
ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਸ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਾਰੇ ਜਿਲੇ ਵਿੱਚ ਕਣਕ ਅਤੇ ਹੋਰ ਫ਼ਸਲਾਂ ਦੇ ਹੋਏ ਨੁਕਸਾਨ ਦਾ ਅੱਜ਼ ਅਨੁਮਾਨ ਲਗਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨ ਵੀ ਆਪਣੇ ਖੇਤਾਂ ਦਾ ਸਮੇਂ ਸਮੇਂ ਨਾਲ਼ ਨਰੀਖਣ ਜ਼ਰੂਰ ਕਰਦੇ ਰਹਿਣ । ਜ਼ਿਲ੍ਹਾ ਅਫਸਰ ਗਿੱਲ ਨੇ ਕਿਹਾ ਕਿ ਜਿਸ ਦਿਨ ਦੀ ਬਾਰਸ਼ ਸ਼ੁਰੂ ਹੋਈ ਹੈ,ਉਸ ਦਿਨ ਦੀਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀਆਂ ਬਲਾਕ ਪੱਧਰ ਤੇ ਫਸਲਾਂ ਦਾ ਨਰੀਖਣ ਕਰਨ ਅਤੇ ਅਨੁਮਾਨ ਲਗਾਉਣ ਲਈ ਟੀਮਾਂ ਗਠਤ ਕੀਤੀਆਂ ਗਈਆਂ ਹਨ ਅਤੇ ਮਾਨਯੋਗ ਖੇਤੀਬਾੜੀ ਮੰਤਰੀ ਸ ਕੁਲਦੀਪ ਸਿੰਘ ਜੀ ਧਾਲੀਵਾਲ ਨੇਂ ਚੰਡੀਗੜ੍ਹ ਵਿਖੇ 29 ਮਾਰਚ ਨੂੰ ਸਾਡੇ ਸਾਰੇ ਅਫ਼ਸਰਾਂ ਨਾਲ ਮੀਟਿੰਗ ਕਰਕੇ ਨਿਰਦੇਸ਼ ਦਿੱਤੇ ਹਨ।ਜਿਸ ਕਰਕੇ ਬਲਾਕ ਖੇਤੀਬਾੜੀ ਅਫ਼ਸਰਾਂ ਦੀ ਅਗਵਾਈ ਵਿੱਚ ਸਾਰੇ ਜਿਲੇ ਦਾ ਜਲਦੀ ਨਰੀਖਣ ਕਰਕੇ ਅਨੁਮਾਨ ਲਗਾ ਲੈਣਗੇ , ਉਹਨਾਂ ਕਿਹਾ ਕਿ ਅਜਨਾਲਾ, ਅਟਾਰੀ,ਰਈਆ, ਚੋਗਾਵਾਂ,ਹਰਛਾ ਛੀਨਾ, ਜੰਡਿਆਲਾ ਗੁਰੂ, ਮਜੀਠਾ, ਤਰਸਿੱਕਾ, ਵੇਰਕਾ ਆਦਿ ਬਲਾਕ ਖੇਤੀਬਾੜੀ ਅਫ਼ਸਰਾਂ ਦੀ ਅਗਵਾਈ ਵਿੱਚ ਸਹੀ ਅਨੁਮਾਨ ਲਗਾ ਲਿਆ ਜਾਵੇਗਾ।