ਮੁੰਬਈ, 23 ਸਤੰਬਰ (ਬੁਲੰਦ ਆਵਾਜ ਬਿਊਰੋ) – ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ’ਤੇ ਇੱਕ ਮਾਂ ਅਤੇ ਧੀ ਦੇ ਕੋਲ ਤੋਂ 25 ਕਰੋੜ ਰੁਪਏ ਦੀ ਡਰੱਗਜ਼ ਬਰਾਮਦ ਹੋਈ ਹੈ। ਦੋਵੇਂ ਸਾਊਥ ਅਫ਼ਰੀਕਾ ਦੇ ਜੌਹਾਨਸਬਰਗ ਦੀ ਰਹਿਣ ਵਾਲੀਆਂ ਹਨ ਅਤੇ ਅਪਣੇ ਸ਼ਹਿਰ ਤੋਂ ਕਤਰ ਦੇ ਦੋਹਾ ਹੁੰਦੇ ਹੋਏ ਮੁੰਬਈ ਆਈਆਂ ਹਨ। ਏਅਰਪੋਰਟ ਦੇ ਕਸਟਮ ਵਿਭਾਗ ਦੀ ਟੀਮ ਨੂੰ ਇਹ ਡਰੱਗਜ਼ ਇੱਕ ਸੂਟਕੇਸ ਵਿਚੋਂ ਬਰਾਮਦ ਹੋਈ। ਇਹ ਦੋਵੇਂ ਮੁੰਬਈ ਘੁੰਮਣ ਅਤੇ ਇੱਥੇ ਇਲਾਜ ਕਰਾਉਣ ਦੇ ਬਹਾਨੇ ਆਇਆ ਸੀ। ਕਸਟਮ ਵਿਭਾਗ ਮੁਤਾਬਕ 4.9 ਕਿਲੋਗ੍ਰਾਮ ਹੈਰੋਇਨ ਡਰੱਗਜ਼ ਨੂੰ ਸੂਟਕੇਸ ਵਿਚ ਖ਼ਾਸ ਕੈਵਿਟੀ ਬਣਾ ਕੇ ਕਾਲੇ ਰੰਗ ਦੇ ਪੈਕਟ ਵਿਚ ਕਾਫੀ ਚਲਾਕੀ ਨਾਲ ਲੁਕਾਇਆ ਗਿਆ ਸੀ। ਮੁੰਬਈ ਹਵਾਈ ਅੱਡੇ ਦੇ ਕਸਟਮ ਵਿਭਾਗ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।
ਕਸਟਮ ਸੂਤਰਾਂ ਦੇ ਮੁਤਾਬਕ ਇਨ੍ਹਾਂ ਮਾਂ-ਧੀ ਨੂੰ ਡਰੱਗਜ਼ ਤਸਕਰੀ ਕਰਨ ਲਈ ਡਰੱਗ ਮਾਫ਼ੀਆ ਰੈਕਟ ਦੁਆਰਾ ਲਾਲਚ ਦਿੱਤਾ ਗਿਆ ਸੀ ਜਿੱਥੇ ਉਨ੍ਹਾਂ ਇੱਕ ਯਾਤਰਾ ਦੇ ਲਈ ਪੰਜ ਹਜ਼ਾਰ ਅਮਰੀਕੀ ਡਾਲਰ ਦੇਣ ਦਾ ਦਾਅਵਾ ਕੀਤਾ ਗਿਆ ਸੀ। ਕੁਝ ਦੇਰ ਪਹਿਲਾਂ ਦੋਵਾਂ ਨੂੰ ਐਨਡੀਪੀਐਸ ਕੋਰਟ ਵਿਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਨ੍ਹਾਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਕਸਟਮ ਇੰਟੈਲੀਜੈਂਸ ਵਿੰਗ ਹੁਣ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਭਾਰਤ ਵਿਚ ਡਰੱਗ ਦੀ ਇਹ ਖੇਪ ਕਿਸ ਨੂੰ ਦੇਣੀ ਸੀ ਅਤੇ ਕਦੋਂ ਤੋਂ ਇਹ ਡਰੱਗਜ਼ ਦਾ ਖੇਡ ਚਲ ਰਿਹਾ ਹੈ। ਇਸ ਧੰਦੇ ਨਾਲ ਜੁੜੇ ਹੋਰ ਲੋਕਾਂ ਦਾ ਪਤਾ ਲਗਾਇਆ ਜਾ ਹਿਰਹੈ।