ਮੁਲਾਜਮ ਫਰੰਟ ਵੱਲੋ ਸਰਕਾਰ ਵਿਰੁੱਧ ਉਲੀਕੇ ਹਰ ਮੋਰਚੇ ਤੇ ਡਟਾਂਗੇ -ਮਨੀਸ਼ ਸੂਦ

55

ਧਰਨੇ ਵਿੱਚ ਹਰੇਕ ਮਹਿਕਮੇ ਦੇ ਕਰਮਚਾਰੀ ਕਾਫਲਿਆ ਨਾਲ ਪੁੱਜੇ

Italian Trulli

ਅੰਮ੍ਰਿਤਸਰ, 23 ਜੂਨ (ਗਗਨ ਅਜੀਤ ਸਿੰਘ) – ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ 6ਵੇਂ ਪੇ ਕਮਿਸ਼ਨ ਨੂੰ ਨਾ ਮਨਜੂਰ ਕਰਦੇ ਹੋਏ ਆਪਣੇ ਹੱਕਾਂ ਲਈ ਵਿੱਢੇ ਜਾ ਰਹੇ ਸੰਘਰਸ਼ ਨੂੰ ਲਾਗੂ ਕਰਨ ਲਈ ਮਿਤੀ 22-06-2021 ਤੋਂ ਸੂਬਾ ਭਰ ਸਮੇਤ ਚੰਡੀਗੜ੍ਹ ਦਫਤਰਾਂ ਦਾ ਬਾਈਕਾਟ ਕਰਕੇ ਡੀ ਸੀ ਦਫਤਰਾਂ ਅੱਗੇ ਇਕੱਤਰ ਹੋਣ ਦਾ ਫੈਂਸਲਾ ਕੀਤਾ ਗਿਆ ਹੈ ਤੋਂ ਇਲਾਵਾ ਮਿਤੀ 27-06-2021 ਤੱਕ ਦਫ਼ਤਰੀ ਕੰਮ ਕਾਰ ਠੱਪ ਕਰਨ ਲਈ ਕਲਮ ਛੋਡ ਹੜਤਾਲ ਦੇ ਦਿੱਤੇ ਸੱਦੇ ਦਾ ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਯੂਨਿਟ ਅਮ੍ਰਿੰਤਸਰ ਦੇ ਪ੍ਰਧਾਨ ਮਨੀਸ਼ ਕੁਮਾਰ ਸੂਦ ਅਤੇ ਜਨਰਲ ਸਕੱਤਰ ਗੁਰਵੇਲ ਸਿੰਘ ਸੇਖੋਂ ਵੱਲੋ ਭਰਪੂਰ ਸਵਾਗਤ ਕਰਦੇ ਹੋਏ ਮੁਲਾਜਮ ਹਿੱਤਾਂ ਤੇ ਪੈਣ ਵਾਲੇ ਡਾਕੇ ਨੂੰ ਰੋਕਣ ਲਈ ਸਰਕਾਰ ਦੇ 2.25 ਦੇ ਫਾਰਮੂਲੇ ਨੂੰ ਮੂਲੋ ਰੱਦ ਕਰਦੇ ਹੋਏ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੇ ਕਮਿਸ਼ਨ 2.74 ਦੇ ਵਾਧੇ ਨਾਲ ਲਾਗੂ ਕੀਤਾ ਜਾਵੇ ਅਤੇ ਕਟੇ/ਘਟਾਏ ਗਏ ਭੱਤਿਆ ਦੀ ਸਖਤ ਨਿਖੇਧੀ ਕਰਦੇ ਹੋਏ ਸਰਕਾਰ ਦੇ ਮੁਲਾਜਮ ਮਾਰੂ ਫੈਸਲੇ ਵਿਰੁੱਧ ਸਾਂਝੇ ਫਰੰਟ ਵੱਲੋਂ ਉਲੀਕੇ ਹਰ ਸੰਘਰਸ਼ ਵਿੱਚ ਉਨ੍ਹਾਂ ਨਾਲ ਚੱਟਾਨ ਵਾਂਗੂ ਖੜੇ ਹਾਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ,ਤੇਜਬੀਰ ਸਿੰਘ,ਰਜੇਸ਼ ਕੁਮਾਰ,ਕ੍ਰਿਪਾਲ ਸਿੰਘ ਪਨੂੰ,ਸਤਨਾਮ ਸਿੰਘ ਪਟਵਾਰੀ,ਰਣਯੋਧ ਸਿੰਘ ਢਿੱਲੋਂ, ਰਕੇਸ਼ ਕੁਮਾਰ ਬਾਬੋਵਾਲ,ਮਨਜੀਤ ਸਿੰਘ ਰੰਧਾਵਾ,ਓਮ ਪ੍ਰਕਾਸ਼,ਹਰਪਾਲ ਸਿੰਘ,ਵਿਪਨ ਕੁਮਾਰ ਸੁਪਰਡੈਂਟ,ਨਿਸ਼ਾਨ ਸਿੰਘ ਸੰਧੂ, ਗੁਰਦਿਆਲ ਰਾਏ ਮੁਹਾਵਾ ਆਦਿ ਵੀ ਹਾਜਰ ਸਨ।