More

    ਮੁਲਾਜਮਾਂ ਨੇ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਕੀਤੀ ਰੋਸ ਰੈਲੀ

    ਅੰਮ੍ਰਿਤਸਰ, 23 ਨਵੰਬਰ (ਗਗਨ) – ਜੁਆਇੰਟ ਫੋਰਮ ਦੇ ਸੱਦੇ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦਫਤਰ ਸਿਟੀ ਸਰਕਲ ਅੰਮ੍ਰਿਤਸਰ ਵਿਖੇ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਦਾ ਪੇਅ- ਬੈਂਡ ਦਾ ਮਸਲਾ ਹਲ ਨਾ ਕੀਤਾ ਗਿਆ ਤਾਂ ਇਹ ਜੋ ਸੰਘਰਸ਼ ਚਲ ਰਿਹਾ ਹੈ ਇਸ ਨੂੰ ਹੋਰ ਤੇਜ ਕੀਤਾ ਜਾਵੇਗਾ।ਰੈਲੀ ਨੂੰ ਸੰਬੋਧਨ ਕਰਦਿਆਂ ਵਖ ਵਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਖਪਤਕਾਰ ਜਿਵੇਂ ਕਿਸਾਨ, ਘਰੇਲੂ,ਦੁਕਾਨਦਾਰ ਅਤੇ ਇੰਡਸਟਰੀ ਵਾਲਿਆਂ ਨੂੰ ਬਿਜਲੀ ਮੁਲਾਜਮ ਨਿਰਵਿਘਨ ਬਿਜਲੀ ਸਪਲਾਈ ਦੇਣਾ ਚਾਹੁੰਦੇ ਹਨ,ਪਰ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਪਾਵਰਕਾਮ ਦੇ ਮੁਲਾਜਮ 15 ਤੋਂ 26 ਨਵੰਬਰ ਤਕ ਸਮੂਹਿਕ ਛੁੱਟੀ ਤੇ ਹਨ।ਇਸ ਲਈ ਜੇਕਰ ਜੇਕਰ ਖਪਤਕਾਰਾਂ ਨੂੰ ਮੁਸਕਿਲ ਆਉਂਦੀ ਹੈ ਤਾਂ ਉਸ ਦੀ ਜਿੰਮੇਵਾਰੀ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੌਕੇ ਟੈਕਨੀਕਲ ਯੂਨੀਅਨ ਬਾਰਡਰ ਜੋਨ ਦੇ ਸਕੱਤਰ ਗੁਰਪ੍ਰੀਤ ਸਿੰਘ ਜੱਸਲ,ਸਕੱਤਰ ਦਵਿੰਦਰ ਸਿੰਘ,ਹਰਮਿੰਦਰ ਸਿੰਘ, ਅਸ਼ਵਨੀ ਕੁਮਾਰ,ਬਖਸੀਸ ਸਿੰਘ, ਅਨਿਲ ਕੁਮਾਰ,ਮੁਨੀਸ਼ ਕੁਮਾਰ, ਨਰਿੰਦਰ ਸਿੰਘ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img