27.9 C
Amritsar
Monday, June 5, 2023

ਮੁਲਾਜਮਾਂ ਦੀਆਂ ਮੰਗਾਂ ਸੰਬੰਧੀ ਨਹਿਰੀ ਪਟਵਾਰ ਯੂਨੀ:ਦਾ ਉਚ ਪੱਧਰੀ ਵਫਦ ਮੰਤਰੀ ਸਰਕਾਰੀਆ ਮਿਲਿਆ

Must read

ਨਹਿਰੀ ਪਟਵਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਅਤੇ ਸਟੇਟ ਕਨਵੀਨਰ ਪਰਦੀਪ ਕੁਮਾਰ ਸਰਮਾ ਫਰੀਦਕੋਟ ਦੀ ਅਗਵਾਈ ਹੇਠ ਇਕ ਉਚ ਪੱਧਰੀ ਵਫਦ ਨੇ ਜਲ ਸਰੋਤ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਸ: ਸੁਖਬਿੰਦਰ ਸਿੰਘ ਸਰਕਾਰੀਆ ਨੂੰ ਮਿਲ ਕੇ ਮੁਲਾਜਮਾਂ ਦੀਆਂ ਮੰਗਾਂ ਸੰਬੰਧੀ ਇਕ ਮੰਗ ਪੱਤਰ ਦਿੱਤਾ।ਜਿਸ ਰਾਹੀਂ ਉਨ੍ਹਾਂ ਵੱਲੋ ਮੰਗ ਕੀਤੀ ਗਈ ਕਿ ਨਵ-ਨਿਯੁਕਤ ਨਹਿਰੀ ਪਟਵਾਰੀ ਜਿਹਨਾਂ ਕੋਲ ਟੈਕਨੀਕਲ ਐਜੂਕੇਸ਼ਨ ਦੀਆਂ ਡਿਗਰੀਆਂ ਹਨ।ਉਨ੍ਹਾਂ ਨੂੰ ਮਹਿਕਮੇ ਰਾਹੀਂ ਜੇ ਈ ਦੀ ਪ੍ਰਮੋਸ਼ਨ ਲਈ 15 ਪ੍ਰਤੀਸ਼ਤ ਕੋਟਾ ਰਾਖਵਾਂ ਕੀਤਾ ਜਾਵੇ,ਬਿਸਤ ਦੁਆਬ ਜਲੰਧਰ ਮੰਡਲ ਦੀ ਸੀਨੀਆਰਤਾ ਸੂਚੀ ਸਰਕਲ ਸਰਹੰਦ ਕੈਨਾਲ ਲੁਧਿਆਣਾ ਨਾਲ ਨਾ ਜੋੜੀ ਜਾਵੇ ਤਾਂ ਜੋ ਕਰਮਚਾਰੀਆਂ ਨੂੰ ਸਮੇਂ ਸਿਰ ਪਦ ਉਨਤੀਆ ਦਾ ਲਾਭ ਮਿਲ ਸਕੇ, ਇਸ ਤੋਂ ਇਲਾਵਾ ਫੀਲਡ ਰੈਕਲਾਮੇਸਨ ਅਸਿਸਟੈਂਟ (ਐਫ ਆਰ ਏ) ਨੂੰ ਪਟਵਾਰੀ ਦੀ ਤਰੱਕੀ ਲਈ ਉਸ ਤੇ ਗ੍ਰੈਜੂਏਸ਼ਨ ਵਿੱਦਿਅਕ ਯੋਗਤਾ ਦੀ ਸਰਤ ਲਾਗੂ ਨਾ ਕੀਤੀ ਜਾਵੇ।

ਕਿਉਂਕਿ ਇਹ ਪਹਿਲਾਂ ਹੀ ਦਰਜਾ ਤਿੰਨ ਦੀ ਪੋਸਟ ਹੈ ਅਤੇ ਗ੍ਰੈਜੂਏਸ਼ਨ ਦੀ ਸਰਤ ਸਿਰਫ ਪਟਵਾਰੀਆਂ ਦੀ ਨਵੀਂ ਭਰਤੀ ਤੇ ਲਾਗੂ ਹੋਵੇ ।ਕਿਉਂਕਿ ਇਸੇ ਹੀ ਮਹਿਕਮੇ ਵਿੱਚ ਕੰਮ ਕਰਦੇ ਦਰਜਾ ਚਾਰ ਦਸਵੀਂ ਪਾਸ ਕਰਮਚਾਰੀ ਕਲਰਕ ਪਦ ਉਨਤ ਕੀਤੇ ਜਾ ਰਹੇ ਹਨ,ਦੀ ਤਰ੍ਹਾਂ ਦਸਵੀਂ ਪਾਸ ਐਫ ਆਰ ਏ ਵੀ ਪਦ ਉਨਤ ਕਰਕੇ ਪਟਵਾਰੀ ਬਣਾਏ ਜਾਣ।ਅਤੇ ਅਗਸਤ 2016 ਦਾ ਜਾਰੀ ਨੋਟੀਫਿਕੇਸ਼ਨ ਵਿੱਚ ਵਿੱਦਿਅਕ ਯੋਗਤਾ ਸੰਬੰਧੀ ਦੁਬਾਰਾ ਸੋਧ ਕੀਤੀ ਜਾਵੇ। ਮੀਟਿੰਗ ਦੌਰਾਨ ਵਫਦ ਨੇ ਬੜੇ ਹੀ ਸਚੁਜੇ ਢੰਗ ਨਾਲ਼ ਕੈਬਨਿਟ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਚਿਰਾਂ ਤੋਂ ਲਟਕ ਰਹੀਆਂ ਮਾਲ ਕਲਰਕਾਂ ਤੋਂ ਜਿਲੇਦਾਰਾ ਦੀਆਂ ਤਰੱਕੀਆਂ ਵੀ ਜਲਦ ਕੀਤੀਆਂ ਜਾਣ। ਮੀਟਿੰਗ ਉਪਰੰਤ ਉਨ੍ਹਾਂ ਨੇ ਯੂਨੀਅਨ ਵੱਲੋ ਸਮੂੰਹ ਰੈਵੀਨਿਊ ਜਮਾਤ ਦੀਆਂ ਰਖੀਆਂ ਮੰਗਾਂ ਜਲਦੀ ਹੀ ਪੂਰੀਆਂ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਫਦ ਵਿੱਚ ਯੂਨੀਅਨ ਦੇ ਸੂਬਾ ਸੀਨੀ: ਮੀਤ ਪ੍ਰਧਾਨ ਕ੍ਰਿਪਾਲ ਸਿੰਘ ਪੰਨੂ,ਹਰਦੀਪ ਸਿੰਘ ਪਟਵਾਰੀ,ਰਮਨ ਬਡਿਆਲ, ਹਰਦੀਪ ਸਿੰਘ ਆਰ ਸੀ,ਅਰਜਨ ਵੀਰ ਸਿੰਘ ਪਟਵਾਰੀ ਆਦਿ ਵੀ ਸਾਮਲ ਸਨ।

- Advertisement -spot_img

More articles

- Advertisement -spot_img

Latest article