ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਤਾਜ਼ਾ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਇਹ ਧਿਆਨ ਭਟਕਾਉਣ ਨਾਲ ਨਹੀਂ ਸਗੋਂ ਖਰਚੇ ਵਧਾਉਣ ਅਤੇ ਗਰੀਬਾਂ ਦੇ ਹੱਥਾਂ ਵਿਚ ਪੈਸੇ ਦੇ ਕੇ ਆਰਥਿਕਤਾ ਨੂੰ ਲੀਹ ’ਤੇ ਪਾਇਆ ਜਾ ਸਕਦਾ ਹੈ। ਉਨ੍ਹਾਂ ਟਵੀਟ ਕੀਤਾ, “ਜਿਸ ਦੀ ਮੈਂ ਮਹੀਨਿਆਂ ਤੋਂ ਚਿਤਾਵਨੀ ਦੇ ਰਿਹਾ ਸੀ ਉਸ ਦੀ ਪੁਸ਼ਟੀ ਆਰਬੀਆਈ ਨੇ ਕੀਤੀ ਹੈ। ਸਰਕਾਰ ਨੂੰ ਹੁਣ ਵਧੇਰੇ ਖਰਚ ਕਰਨ ਦੀ ਲੋੜ ਹੈ, ਕਰਜ਼ੇ ਦੇਣ ਦੀ ਜ਼ਰੂਰਤ ਨਹੀਂ ਹੈ, ਗਰੀਬਾਂ ਨੂੰ ਪੈਸੇ ਦਿਓ, ਉਦਯੋਗਪਤੀਆਂ ਦੇ ਟੈਕਸਾਂ ਵਿੱਚ ਕਟੌਤੀ ਨਾ ਕੀਤੀ ਜਾਵੇ। ਖਪਤ ਨਾਲ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਓ।” ਇਸ ਲਈ ਗਰੀਬਾਂ ਨੂੰ ਪੈਸਾ ਦਿਓ ਤੇ ਮੰਗ ਵਧਾਓ। ਲੋਕਾਂ ’ਤੇ ਟੈਕਸ ਦੀ ਮਾਰ ਪਾਉਣ ਨਾਲ ਹਾਲਾਤ ਹੋ ਵਿਗੜਨਗੇ।”
ਮੀਡੀਆ ਰਾਹੀਂ ਲੋਕਾਂ ਦਾ ਧਿਆਨ ਭਟਕਾਉਣ ਨਾਲ ਆਰਥਿਕਤਾ ਨਹੀਂ ਸੁਧਰੇਗੀ – ਰਾਹੁਲ ਗਾਂਧੀ
