-1.1 C
Munich
Monday, February 6, 2023

ਖੁੱਲ੍ਹੇ ਹੋਏ ਬਿਜਲੀ ਬਕਸੇ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

Must read

ਮਮਦੋਟ ਬਿਜਲੀ ਮਹਿਕਮੇ ਦੀ ਢਿੱਲੀ ਕਾਰਗੁਜ਼ਾਰੀ ਆਈ ਸਾਹਮਣੇ

ਮਮਦੋਟ 25 ਜਨਵਰੀ (ਲਛਮਣ ਸਿੰਘ ਸੰਧੂ) – ਆਏ ਦਿਨ ਬਿਜਲੀ ਨਾਲ ਹੋਣ ਵਾਲੇ ਹਾਦਸਿਆਂ ਤੋਂ ਵੀ ਪੰਜਾਬ ਪਾਵਰ ਕਾਰਪੋਰੇਸ਼ਨ ਸਬਕ ਨਹੀਂ ਲੈ ਰਿਹਾ, ਅਤੇ ਆਪਣੇ ਦਫਤਰਾਂ ਵਿੱਚ ਹੀਟਰ ਲਾ ਕਿ ਬਸ ਆਪਣਾ ਟਾਈਮ ਟਪਾ ਰਹੇ ਹਨ ਇਹਨਾਂ ਨੂੰ ਲੋਕਾਂ ਦੀ ਜ਼ਿੰਦਗੀ ਦੀ ਕੋਈ ਪ੍ਰਵਾਹ ਨਹੀਂ। ਅਜਿਹੇ ਹੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਮੀਟਰ ਲੱਗੇ ਬਿਜਲੀ ਦੇ ਖੁੱਲ੍ਹੇ ਹੋਏ ਬਕਸੇ ਪਰ ਸਾਰੇ ਅਧਿਕਾਰੀ ਬੇਪਰਵਾਹ ਹਨ ਕਸਬਾ ਮਮਦੋਟ ਅਤੇ ਆਸਪਾਸ ਦੇ ਪਿੰਡਾਂ ਵਿਚ ਅਜੇਹੇ ਅਨੇਕਾਂ ਬਿਜਲੀ ਦੇ ਬਕਸੇ ਹਨ ਜਿਨ੍ਹਾਂ ਵਿਚ ਬੇਤਰਤੀਬੇ ਮੀਟਰ ਲੱਗੇ ਹੋਏ ਹਨ ਅਤੇ ਇਨ੍ਹਾਂ ਦੇ ਦਰਵਾਜ਼ੇ ਵੀ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ ਪਰ ਫੀਲਡ ਵਿਚ ਰਹਿਣ ਦੇ ਬਾਵਜੂਦ ਵੀ ਬਿਜਲੀ ਕਰਮਚਾਰੀਆਂ ਵਲੋਂ ਇੰਨਾ ਦੇ ਸੁਧਾਰ ਲਈ ਕੋਈ ਕਦਮ ਨਹੀਂ ਉਠਾਏ ਜਾ ਰਹੇ, ਕੁੱਝ ਲੋਕਾਂ ਨੇ ਆਪਣਾ ਨਾਮ ਨਾਂ ਪਾਉਣ ਦੀ ਸ਼ਰਤ ਤੇ ਦੱਸਿਆ ਕਿ ਕੁੱਝ ਮੁਲਾਜ਼ਮ ਖਪਤਕਾਰਾਂ ਤੋਂ ਮੋਟੇ ਪੈਸੇ ਲੈ ਕਿ ਸ਼ਰੇਆਮ ਬਿਜਲੀ ਦੀ ਚੋਰੀ ਕਰਵਾ ਰਹੇ ਹਨ ਅਤੇ ਆਪਣੀਆਂ ਜੇਬਾਂ ਭਰਨ ਵਿੱਚ ਲੱਗੇ ਹਨ ਜਿਸ ਕਾਰਨ ਕਿਸੇ ਵੀ ਵਕਤ ਕੋਈ ਬੱਚਾ ਜਾ ਪਸ਼ੂ ਇੰਨਾ ਤੋਂ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਸਥਾਨਕ ਲੋਕਾਂ ਨੇ ਪੰਜਾਬ ਪਾਵਰਕਾਂਮ ਸਬ ਡਵੀਜ਼ਨ ਮਮਦੋਟ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਫੀਡਰਾਂ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਸਖਤੀ ਨਾਲ ਤਾੜਨਾ ਕਰਕੇ ਮੀਟਰ ਨੂੰ ਸੁਚੱਜੇ ਢੰਗ ਲਗਾ ਕੇ ਬਕਸਿਆਂ ਨੂੰ ਤਾਲੇ ਲਗਵਾਏ ਜਾਣ।

- Advertisement -spot_img

More articles

- Advertisement -spot_img

Latest article