ਵਾਸ਼ਿੰਗਟਨ, 20 ਜੁਲਾਈ (ਬੁਲੰਦ ਆਵਾਜ ਬਿਊਰੋ) – ਮਿਸ਼ੀਗਨ ਦੀ 25 ਸਾਲਾ ਵੈਦੇਹੀ ਡੋਂਗਰੇ ਨੂੰ ਮਿਸ ਇੰਡੀਆ ਯੂਐਸਏ 2021 ਦਾ ਤਾਜ ਪਹਿਨਾਇਆ ਗਿਆ ਹੈ ਜਦ ਕਿ ਜੌਰਜੀਆ ਦੀ ਅਰਸ਼ੀ ਦੂਜੇ ਸਥਾਨ ’ਤੇ ਰਹੀ। ਡੋਂਗਰੇ ਨੇ ਕੌਮਾਂਤਰੀ ਅਧਿਐਨ ਵਿਚ ਮਿਸ਼ੀਗਨ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ਹੈ। ਇਨ੍ਹਾਂ ਨੇ ਬਿਜ਼ਨੈਸ ਡਿਵੈਲਮੈਂਟ ਮੈਨੇਜਰ ਦੇ ਤੌਰ ’ਤੇ ਕਈ ਜਗ੍ਹਾ ਕੰਮ ਕੀਤਾ ਹੈ। ਵੈਦੇਹੀ ਨੇ ਭਾਰਤੀ ਸ਼ਾਸਤਰੀ ਨ੍ਰਿਤ ਕਥਕ ਵਿਚ ਮਿਸ ਟੈਲੇਂਟਡ ਪੁਰਸਕਾਰ ਵੀ ਜਿੱਤਿਆ ਹੈ। ਵੈਦੇਹੀ ਨੇ ਕਿਹਾ ਕਿ ਮੈਂ ਅਪਣੇ ਭਾਈਚਾਰੇ ’ਤੇ ਸਕਾਰਾਤਮਕ ਪ੍ਰਭਾਵ ਛੱਡਣਾ ਚਾਹੁੰਦੀ ਹਾਂ। ਮੁਕਾਬਲੇ ਦੀ ਮੁੱਖ ਮਹਿਮਾਨ ਅਤੇ ਮੁੱਖ ਜਸਟਿਸ ਡਾਇਨਾ ਹੇਡਨ ਸੀ ਜੋ 1997 ਵਿਚ ਮਿਸ ਵਰਲਡ ਰਹਿ ਚੁੱਕੀ ਹੈ। 20 ਸਾਲਾ ਅਰਸ਼ੀ ਲਾਲਾਨੀ ਜੋ ਬਰੇਨ ਟਿਊਮਰ ਤੋਂ ਪੀੜਤ ਹੈ, ਉਨ੍ਹਾਂ ਨੇ ਅਪਣੇ ਪ੍ਰਦਰਸ਼ਨ ਅਤੇ ਆਤਮ ਵਿਸ਼ਵਾਸ ਨਾਲ ਸਾਰਿਆਂ ਨੁੂੰ ਹੈਰਾਨ ਕਰ ਦਿੱਤਾ। ਅਰਸ਼ੀ ਲਾਲਾਨੀ ਦੂਜੇ ਸਥਾਨ ’ਤੇ ਰਹੀ। ਨਾਰਥ ਕੈਰੋਲਿਨਾ ਦੀ ਮੀਰਾ ਤੀਜੇ ਸਥਾਨ ’ਤੇ ਰਹੀ।
ਮਿਸ ਇੰਡੀਆ ਯੂਐਸਏ, ਮਿਸੇਜ ਇੰਡੀਆ ਯੂਐਸਏ ਅਤੇ ਮਿਸ ਟੀਨ ਇੰਡੀਆ ਯੂਐਸਏ ਤਿੰਨ ਅਲੱਗ ਅਲੱਗ ਮੁਕਾਬਲੇ ਵਿਚ 30 ਰਾਜਾਂ ਦੇ 31 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। ਤਿੰਨੋਂ ਮੁਕਾਬਲਿਆਂ ਵਿਚ ਹਿੱਸਾ ਲੈਣ ਦੇ ਲਈ ਸਾਰੇ ਮੁਕਾਬਲੇਬਾਜ਼ਾਂ ਨੂੰ ਮੁੰਬਈ ਦੀ ਟਿਕਟ ਦਿੱਤੀ ਗਈ ਸੀ। ਮਿਸ ਇੰਡੀਆ ਯੂਐਸਏ ਹਰ ਸਾਲ ਭਾਰਤ ਦੇ ਬਾਹਰ ਆਯੋਜਤ ਹੋਣ ਵਾਲੀ ਭਾਰਤੀ ਸੁੰਦਰਤਾ ਮੁਕਾਬਲਾ ਹੈ।
ਮਿਸ ਇੰਡੀਆ ਯੂਐਸਏ ਦੀ ਸ਼ੁਰੂਆਤ ਇੰਡੀਆ ਫੈਸਟੀਵਲ ਕਮੇਟੀ ਦੇ ਬੈਨਰ ਥੱਲੇ ਲਗਭਗ 40 ਸਾਲ ਪਹਿਲਾਂ ਧਰਮਾਤਮਾ ਅਤੇ ਨੀਲਮ ਸਰਨ ਨੇ ਕੀਤੀ ਸੀ। ਸਾਲ 1980 ਤੋਂ ਇਹ ਮੁਕਾਬਲਾ ਹੋ ਰਿਹਾ ਹੈ। ਮਿਸ ਇੰਡੀਆ ਯੂਐਸਏ ਭਾਰਤ ਦੇ ਬਾਹਰ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਭਾਰਤੀ ਮੁਕਾਬਲਾ ਹੈ। ਮਿਸ ਇੰਡੀਆ ਯੂਐਸਏ ਹਰ ਸਾਲ ਭਾਰਤ ਦੇ ਬਾਹਰ ਆਯੋਜਤ ਹੋਣ ਵਾਲਾ ਭਾਰਤੀ ਸੁੰਦਰਤਾ ਮੁਕਾਬਲਾ ਹੈ। ਨਿਊ ਜਰਸੀ ਦੀ ਕਿਮ ਕੁਮਾਰੀ ਨੇ ਫਰਵਰੀ 2019 ਵਿਚ ਮਿਸ ਇੰਡੀਆ-ਯੂਐਸਏ ਦਾ ਖਿਤਾਬ ਜਿੱਤਿਆ ਸੀ। ਤਦ 26 ਰਾਜਾਂ ਤੋਂ 75 ਮੁਕਾਬਲੇਬਾਜ਼ਾਂ ਨੇ ਹਿਸਾ ਲਿਆ ਸੀ। ਇਸ ਮੁਕਾਬਲੇ ਦੀ ਮੁੱਖ ਮਹਿਮਾਨ ਅਦਾਕਾਰਾ ਮਿਨਾਕਸ਼ੀ ਸ਼ੇਸਾਦਰੀ ਸੀ।