ਮਿਸ਼ਨ ਫਤਿਹ ਤਹਿਤ ਬੱਚਿਆਂ ਦੇ ਡਰਾਇੰਗ ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ

ਮਿਸ਼ਨ ਫਤਿਹ ਤਹਿਤ ਬੱਚਿਆਂ ਦੇ ਡਰਾਇੰਗ ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ

ਅੰਮ੍ਰਿਤਸਰ, 2 ਜੁਲਾਈ (ਰਛਪਾਲ ਸਿੰਘ) – ਪੰਜਾਬ ਸਰਕਾਰ ਵੱਲੋਂ ਕੋਵਿਡ-19 ਸੰਕਟ ਪ੍ਰਤੀ ਜਨ-ਜਾਗਰੂਕਤਾ ਵਾਸਤੇ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਸਕੂਲ ਸਿੱਖਿਆ ਵਿਭਾਗ ਨੇ ਬੱਚਿਆਂ ਰਾਹੀਂ ਇਹ ਜਾਗਰੂਕਤਾ ਘਰ-ਘਰ ਪਹੁੰਚਾਉਣ ਵਾਸਤੇ ਬੱਚਿਆਂ ਦੇ ਆਨ-ਲਾਇਨ ਡਰਾਇੰਗ ਤੇ ਕਵਿਤਾ ਮੁਕਾਬਲੇ ਕਰਵਾਏ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਵੱਲੋਂ ਦਿੱਤੀ ਹਦਾਇਤ ਤਹਿਤ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਦੀ ਅਗਵਾਈ ਵਿਚ ਜਿਲਾ ਸਿੱਖਿਆ ਦਫਤਰ ਐਲੀਮੈਂਟਰੀ ਨੇ ਜਿਲਾ ਅਧਿਕਾਰੀ ਸ. ਕੰਵਲਜੀਤ ਸਿੰਘ ਤੇ ਸ੍ਰੀਮਤੀ ਰੇਖਾ ਮਹਾਜਨ ਦੀ ਕੋਸ਼ਿਸ਼ ਨਾਲ ਇਹ ਮੁਕਾਬਲੇ ਨੇਪਰੇ ਚੜਾਏ। ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਡਰਾਇੰਗ ਮੁਕਾਬਲੇ ਵਿਚ 400 ਅਤੇ ਕਵਿਤਾ ਉਚਾਰਨ ਮੁਕਾਬਲੇ ਵਿਚ 600 ਬੱਚਿਆਂ ਨੇ ਭਾਗ ਲਿਆ। ਡਰਾਇੰਗ ਮੁਕਾਬਲੇ ਵਿਚ ਜੱਜਾਂ ਦੀ ਭੂਮਿਕਾ ਸ੍ਰੀ ਚੰਦਰ ਕਿਸ਼ਨ, ਸ੍ਰੀ ਰਜਿੰਦਰ ਸਿੰਘ ਅਤੇ ਰਜਨੀ ਮਰਵਾਹਾ ਨੇ ਨਿਭਾਈ, ਜਦਕਿ ਕਵਿਤਾ ਮੁਕਾਬਲੇ ਵਿਚ ਸ੍ਰੀ ਸੁਰਿੰਦਰ ਸਿੰਘ, ਅਧਿਆਪਕਾ ਬਲਜੀਤ ਕੌਰ ਅਤੇ ਮਨਦੀਪ ਕੌਰ ਨੇ ਫੈਸਲਾ ਦਿੱਤਾ। ਜੇਤੂ ਬੱਚਿਆਂ ਨੂੰ ਸਿੱਖਿਆ ਵਿਭਾਗ ਵੱਲੋਂ ਆਨ-ਲਾਈਨ ਹੀ ਸਰਟੀਫਿਕੇਟ ਭੇਜੇ ਗਏ।
ਉਨਾਂ ਦੱਸਿਆ ਕਿ ਡਰਾਇੰਗ ਮੁਕਾਬਲੇ ਵਿਚ ਸੰਤ ਨੰਗਰ ਸਕੂਲ ਦੀ ਬੱਚੀ ਚਾਹਤ ਤੇ ਕੋਟ ਖਾਲਲਾ ਦੀ ਪਲਕਪ੍ਰੀਤ ਕੌਰ ਪਹਿਲੇ, ਮਾਹਣਾ ਸਿੰਘ ਰੋਡ ਸਕੂਲ ਤੋਂ ਰਮਨਪ੍ਰੀਤ ਕੌਰ ਤੇ ਲੁਧੜ ਸਕੂਲ ਤੋਂ ਅੰਸ਼ਦੀਪ ਕੌਰ ਦੂਸਰੇ, ਚਮਿਆਰੀ ਸਕੂਲ ਤੋਂ ਪੂਜਾ, ਬੋਹੜੂ ਤੋਂ ਆਂਚਲਪ੍ਰੀਤ ਕੌਰ ਤੇ ਢਪਈ ਸਕੂਲ ਤੋਂ ਤਨੁਸ਼ ਤੀਸਰੇ ਸਥਾਨ ਉਤੇ ਰਹੇ। ਇਸੇ ਤਰਾਂ ਦਿਵਆਂਗ ਵਿਦਿਆਰਥੀਆਂ ਵਿਚੋਂ ਚਮਿਆਰੀ ਸਕੂਲ ਦਾ ਧਰਮਵੀਰ ਸਿੰਘ ਤੇ ਮੁਸਤਫਾਬਾਦ ਸਕੂਲ ਤੋਂ ਮੋਹਿਤ ਨੇ ਇਹ ਮੁਕਾਬਲਾ ਜਿੱਤਿਆ। ਕਵਿਤਾ ਉਚਾਰਨ ਵਿਚ ਵਜੀਰ ਭੁੱਲਰ ਸਕੂਲ ਤੋਂ ਰਣਬੀਰ ਸਿੰਘ ਪਹਿਲੇ, ਢਪਈ ਸਕੂਲ ਤੋਂ ਪ੍ਰਨੀਤ ਕੌਰ ਦੂਸਰੇ, ਬੋਹੜੂ ਸਕੂਲ ਤੋਂ ਅਮਨਦੀਪ ਸਿੰਘ ਤੀਸਰੇ ਸਥਾਨ ਉਤੇ ਰਹੇ। ਇਸੇ ਤਰਾਂ ਪ੍ਰੀ-ਪ੍ਰਾਇਮਰੀ ਕਵਿਤਾ ਉਚਾਰਨ ਵਿਚ ਮਜੀਠਾ ਤੋਂ ਅਮਨਦੀਪ ਕੌਰ ਪਹਿਲੇ, ਹਮਜਾ ਤੋਂ ਇਸ਼ੀਤਾ ਦੂਸਰਾ ਅਤੇ ਮਜੀਠਾ ਤੋਂ ਜਾਹਨਵੀ ਤੀਸਰੇ ਸਥਾਨ ਉਤੇ ਰਹੇ।

Bulandh-Awaaz

Website:

Exit mobile version