Bulandh Awaaz

Headlines
ਸੁਸ਼ਾਂਤ ਦੇ ਪਿਤਾ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨਾਲ ਕੀਤੀ ਮੁਲਾਕਾਤ ਬੀਬਾ ਬਾਦਲ ਦੇ ਕਾਫ਼ਲੇ ‘ਚ ਅਕਾਲੀ ਵਰਕਰਾਂ ਦਾ ਵੱਡਾ ਇਕੱਠ ਅਮਰੀਕੀ ਨਾਗਰਿਕਤਾ ਦੇ ਲਈ ਫ਼ੀਸ ਵਾਧੇ ‘ਤੇ ਕੋਰਟ ਨੇ ਲਗਾਈ ਰੋਕ ਖਟਕੜ ਕਲਾਂ ‘ਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸਮਾਰਕ ‘ਤੇ ਸੁਖਬੀਰ ਬਾਦਲ ਵਲੋਂ ਸਿਜਦਾ ਪਾਕਿਸਤਾਨ ਦੀ ਸਰਪ੍ਰਸਤੀ ਵਿਚ ਦੱਖਣੀ ਏਸ਼ੀਆ ਵਿਚ ਨੈਟਵਰਕ ਫੈਲਾ ਰਿਹੈ ਆਈਐਸ, 70 ਫੀਸਦੀ ਇਸੇ ਦੇਸ਼ ਵਿਚ ਅਮਰੀਕਾ ‘ਚ 12 ਸੂਬਿਆਂ ਦੇ 100 ਜੰਗਲਾਂ ਵਿਚ ਫੈਲੀ ਅੱਗ ਭਤੀਜੀ ਦੀ ਮੌਤ ‘ਤੇ ਸੋਗ ਜਤਾਉਣ ਆਏ ਤਾਏ ਦੀ ਸਭ ਦੋਂ ਸਾਹਮਣੇ ਕੀਤੀ ਹੱਤਿਆ ਦਰਦਨਾਕ ਸੜਕ ਹਾਦਸੇ ‘ਚ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਦੀ ਮੌਤ ਪੰਜਾਬ ‘ਚ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਦੀ ਰੋਜ਼ਾਨਾ ਹੋਵੇਗੀ ਟੈਲੀ ਮੋਨੀਟਰਿੰਗ ਜੰਡਿਆਲਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ 6 ਲੁਟੇਰੇ ਕਾਬੂ

ਮਾਸਕ ਦੀ ਵਰਤੋਂ ਨਾਲ ਹੀ ਪਾਈ ਜਾ ਸਕਦੀ ਹੈ ਕੋਰੋਨਾ ‘ਤੇ ਜਿੱਤ -ਜ਼ਿਲਾ ਪ੍ਰੋਗਰਾਮ ਅਫ਼ਸਰ

ਅੰਮ੍ਰਿਤਸਰ, 15 ਸਤੰਬਰ :ਪੰਜਾਬ ਸਰਕਾਰ ਵਲੋਂ ਕੋਵਿਡ 19 ਦੇ ਮੁਫ਼ਤ ਟੈਸਟ ਕੀਤੇ ਜਾ ਰਹੇ ਹਨ ਅਤੇ ਹਰੇਕ ਮੁਹੱਲੇ ਵਿੱਚ ਮੋਬਾਇਲ ਟੈਸਟਿੰਗ ਵੈਨਾਂ ਜਾ ਕੇ ਲੋਕਾਂ ਦੇ ਟੈਸਟ ਕਰ ਰਹੀਆਂ ਹਨ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਟੈਸਟ ਕਰਵਾਉਣ ਲਈ ਅੱਗੇ ਆਉਣ ਜਿਸ ਨਾਲ ਉਹ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਪ੍ਰੋਗਰਾਮ ਅਫ਼ਸਰ ਸ੍ਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਬਾਲ ਵਿਕਾਸ ਅਧਿਕਾਰੀ ਅਤੇ ਆਂਗਣਵਾੜੀ ਵਰਕਰਾਂ ਵਲੋਂ ਘਰ ਘਰ ਜਾ ਕੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤਹਿਤ ਅੱਜ ਵਾਰਡ ਨੰ: 37 ਅਧੀਨ ਪੈਂਦੇ ਇਲਾਕੇ ਸ੍ਰੀ ਉਧਮ ਸਿੰਘ ਨਗਰ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ ਗਿਆ ਜਿਸ ਤਹਿਤ ਬਾਲ ਵਿਕਾਸ ਅਫ਼ਸਰ ਅਧਿਕਾਰੀ ਅਤੇ ਆਂਗਣਵਾੜੀ ਵਰਕਰਾਂ ਵਲੋਂ ਇਲਾਕਾ ਨਿਵਾਸੀਆਂ ਨੂੰ ਕੋਰੋਨਾ ਬਿਮਾਰੀ ਤੋਂ ਬਚਾਓ ਅਤੇ ਟੈਸਟਿੰਗ ਲਈ ਸੁਚੇਤ ਕੀਤਾ ਗਿਆ। ਜ਼ਿਲਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਮਾਸਕ ਦੀ ਵਰਤੋਂ ਨਾਲ ਹੀ ਅਸੀਂ 80 ਫੀਸਦੀ ਤੋਂ ਜਿਆਦਾ ਕੋਰੋਨਾ ਮਹਾਂਮਾਰੀ ਤੋਂ ਬੱਚ ਸਕਦੇ ਹਾਂ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਜ਼ਰੂਰ ਕਰਨ। ਉਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਦਿੱਤੀ ਗਈ ਹਦਾਇਤਾਂ ਦੀ ਪਾਲਣਾ ਕਰਕੇ ਹੀ ਇਸ ਮਹਾਂਮਾਰੀ ਤੇ ਜਿੱਤ ਪਾਈ ਜਾ ਸਕਦੀ ਹੈਸ: ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਦੇ ਨਾਲ ਨਾਲ ਹੀ 30 ਸਤੰਬਰ ਤੱਕ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪੋਸ਼ਣ ਮਾਹ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਰੋਜ਼ਾਨਾ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਪੋਸ਼ਣ ਮਾਹ ਦੇ ਤਹਿਤ ਜਿਸ ਵਿਚ ਵਿਸ਼ੇਸ ਤੋਰ ਤੇ ਦੋ ਟੀਚੇ ਮਿਥੇ ਗਏ ਹਨ ਜਿੰਨਾਂ ਵਿੱਚ ਅਤਿ ਕੁਪੋਸ਼ਿਤ ਬਚਿਆ ਦੀ ਪਹਿਚਾਣ ਅਤੇ ਨਿਗਰਾਨੀ ਕਰਨੀ, ਨਿਉਟਰੀ/ਪੋਸ਼ਣ ਬਗੀਚਿਆ ਨੂੰ ਪ੍ਰੋਤਸਾਹਿਤ ਕਰਨਾ ਸ਼ਾਮਲ ਹੈ। ਜ਼ਿਲ•ਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 2018 ਵਿੱਚ ਪੋਸ਼ਣ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦਾ ਮੰਤਵ 0-6 ਸਾਲ ਦੇ ਬੱਚੇ, ਗਰਭਵਤੀ ਅਤੇ ਦੁਧ ਪਿਲਾਉਣ ਵਾਲੀਆ ਮਾਂਵਾਂ ਅਤੇ 11 ਤੋ 15 ਸਾਲ ਤੱਕ ਦੀਆ ਕਿਸ਼ੋਰੀਆ ਵਿਚ ਕੁਪੋਸ਼ਨ, ਅਨੀਮਿਆ, ਬੋਣਾਪਨ, ਦੁਬਲਾਪਨ ਅਤੇ ਜਨਮ ਸਮੇ ਘੱਟ ਭਾਰ ਵਾਲੇ ਬੱਚਿਆ ਦੀ ਗਿਣਤੀ ਨੂੰ ਘਟਾਉਣ ਆਦਿ। ਭਾਰਤ ਸਰਕਾਰ ਵਲੋ ਸਾਲ 2020 ਦੋਰਾਨ ਮਹੀਨਾ ਸਤੰਬਰ ਨੂੰ ਪੋਸ਼ਣ ਮਾਹ ਵਜੋ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਪ੍ਰੋਮੀਲਾ ਕੰਵਰ ਤੇ ਸ੍ਰੀਮਤੀ ਮੀਨਾ ਦੇਵੀ , ਇਲਾਕਾ ਕੌਂਸਲਰ ਸ੍ਰੀਮਤੀ ਸੁਖਰਾਜ ਕੌਰ, ਸ: ਬਲਵਿੰਦਰ ਸਿੰਘ, ਸ: ਜਸਬੀਰ ਸਿੰਘ ,ਸ: ਸੁਰਜੀਤ ਸਿੰਘ ਵੀ ਹਾਜ਼ਰ ਸਨ।

0 Reviews

Write a Review

bulandhadmin

Read Previous

ਡਿਪਟੀ ਕਮਿਸ਼ਨਰ ਨੇ ਕੋਰੋਨਾ ਨੂੰ ਲਾਪਰਵਾਹੀ ਵਿਚ ਨਾ ਲੈਣ ਲਈ ਕੀਤਾ ਚੌਕਸ

Read Next

ਕੈਪਟਨ ਨੇ ਕੇਂਦਰੀ ਮੰਤਰੀ ਦਾਨਵੇ ਕੋਲੋਂ ਕੀਤੀ ਬਿਨਾਂ ਸ਼ਰਤ ਮਾਫੀ ਦੀ ਮੰਗ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />