ਮਾਨਸਾ, ਪੱਟੀ ਤੇ ਹਰੀਕੇ ‘ਚ ਭਾਰੀ ਗੜੇਮਾਰੀ; ਪੰਜਾਬ ਚ ਕਈ ਥਾਈਂ ਹਨੇਰੀ ਨਾਲ ਮੀਂਹ ਪੈਣ ਦੇ ਅਸਾਰ

ਮਾਨਸਾ, ਪੱਟੀ ਤੇ ਹਰੀਕੇ ‘ਚ ਭਾਰੀ ਗੜੇਮਾਰੀ; ਪੰਜਾਬ ਚ ਕਈ ਥਾਈਂ ਹਨੇਰੀ ਨਾਲ ਮੀਂਹ ਪੈਣ ਦੇ ਅਸਾਰ

ਚੰਡੀਗੜ੍ਹ: ਲੰਘੇ ਦਿਨਾਂ ਦੌਰਾਨ ਪਈ ਕੜਾਕੇ ਦੀ ਗਰਮੀ ਤੋਂ ਬਾਅਦ ਅੱਜ ਪੰਜਾਬ ਵਿਚ ਕਈ ਥਾਈਂ ਹਨੇਰੀ, ਮੀਂਹ ਤੇ ਗੜੇਮਾਰੀ ਦਾ ਅੰਦੇਸ਼ਾ ਹੈ।

ਅੱਜ ਦੁਪਹਿਰ ਮਾਨਸਾ, ਪੱਟੀ ਤੇ ਹਰੀਕੇ ਦੇ ਇਲਾਕੇ ਵਿਚ ਵੱਡੇ ਗੜ੍ਹੇ ਪੈਣ ਦੀਆਂ ਖਬਰਾਂ ਮਿਲੀਆਂ ਹਨ। ਮਲੋਟ ਦੇ ਇਲਾਕੇ ਵਿਚ ਮੀਂਹ ਪੈਣ ਦੀਆਂ ਖਬਰਾਂ ਹਨ।

ਤਸਵੀਰ ਸਿਰਫ ਪ੍ਰਤੀਕ ਵਜੋਂ ਛਾਪੀ ਗਈ ਹੈ

ਅੱਜ ਸ਼ਾਮ ਤੱਕ ਜਲੰਧਰ, ਸ਼ਾਹਕੋਟ, ਮੋਗਾ, ਬਠਿੰਡਾ, ਕੋਟਕਪੂਰਾ, ਜਗਰਾਓਂ, ਰਾਏਕੋਟ, ਲੁਧਿਆਣਾ, ਬਰਨਾਲਾ, ਸੰਗਰੂਰ, ਮਾਲੇਰਕੋਟਲਾ, ਨਵਾਂਸ਼ਹਿਰ, ਮੁਕੇਰੀਆਂ, ਦਸੂਹਾ, ਹੁਸ਼ਿਆਰਪੁਰ, ਨੰਗਲ, ਆਨੰਦਪੁਰ ਸਾਹਿਬ, ਰੋਪੜ, ਖਰੜ, ਚੰਡੀਗੜ੍ਹ, ਸਰਹੰਦ, ਪਟਿਆਲਾ, ਨਾਭਾ, ਰਾਜਪੁਰਾ ਦੇ ਹਿੱਸਿਆਂ ਚ ਹਨੇਰੀ (60 ਤੋਂ 70 ਕਿਮੀ ਪ੍ਰਤੀ ਘੰਟਾ) ਨਾਲ ਦਰਮਿਆਨੀਆਂ ਫੁਹਾਰਾਂ ਦੀ ਉਮੀਦ ਹੈ।

Bulandh-Awaaz

Website: