18 C
Amritsar
Wednesday, March 22, 2023

ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਮੋਗਾ ਵਰਕਿੰਗ ਕਮੇਟੀ ਦਾ ਗਠਨ

Must read

ਟੈਕ ਪ੍ਰੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਜ਼ਿਲ੍ਹਾ ਮੋਗਾ ਦੇ ਬਣੇ ਚੇਅਰਮੈਨ

ਅੰਮ੍ਰਿਤਸਰ, 8 ਮਾਰਚ (ਰਾਜੇਸ਼ ਡੈਨੀ) – ਮਾਨਵ ਅਧਿਕਾਰ ਸੰਘਰਸ਼ ਕਮੇਟੀ ਵੱਲੋਂ ਅੱਜ ਜ਼ਿਲ੍ਹਾ ਮੋਗਾ ਦੀ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਕੌਮੀ ਪ੍ਰਧਾਨ ਡਾ: ਹਰੀਸ਼ ਸ਼ਰਮਾ, ਸੂਬਾ ਸਲਾਹਕਾਰ ਕਿਰਨ ਸਿੰਘ ਸ਼ੇਰ ਗਿੱਲ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਸਥਾਨਕ ਪੱਤੀ ਭੁੱਲਰ ਬੁੱਟਰ ਕਲਾਂ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਨੌਜਵਾਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਟੈਕ ਪ੍ਰੀਤ ਸਿੰਘ ਢਿੱਲੋਂ ਨੂੰ ਜ਼ਿਲ੍ਹਾ ਮੋਗਾ ਦਾ ਮੁਖੀ ਨਿਯੁਕਤ ਕੀਤਾ ਗਿਆ। ਸਤਨਾਮ ਸਿੰਘ ਨੂੰ ਜ਼ਿਲ੍ਹਾ ਮੋਗਾ ਦਾ ਚੇਅਰਮੈਨ, ਸਿਮਰਜੀਤ ਕੌਰ ਨੂੰ ਚੇਅਰ ਪਰਸਨ, ਸੀਨੀਅਰ ਉਪ ਪ੍ਰਧਾਨ ਰਮਨਦੀਪ ਸਿੰਘ ਢਿੱਲੋਂ, ਸੀਨੀਅਰ ਵਾਈਸ ਚੇਅਰਮੈਨ, ਜਸਕਰਨ ਸਿੰਘ ਸੀਨੀਅਰ ਵਾਈਸ ਚੇਅਰਮੈਨ, ਮਹਿੰਦਰ ਪਾਲ ਨੂੰ ਉੱਪ ਚੇਅਰਮੈਨ, ਪਰਮਜੀਤ ਸਿੰਘ ਨੂੰ ਜਨਰਲ ਸਕੱਤਰ, ਗੁਰਜੰਟ ਸਿੰਘ ਨੂੰ ਜੁਆਇੰਟ ਜਨਰਲ ਸਕੱਤਰ, ਸ਼ਿਵ ਕੁਮਾਰ ਨੂੰ ਸੰਯੁਕਤ ਸਕੱਤਰ ਬਣਾਇਆ ਕੀਤਾ ਗਿਆ ਹੈ। ਜਿੱਥੇ ਡਾ: ਹਰੀਸ਼ ਸ਼ਰਮਾ ਨੇ ਨਵ-ਨਿਯੁਕਤ ਟੀਮ ਨੂੰ ਸੰਸਥਾ ਦੇ ਸੰਵਿਧਾਨ ਬਾਰੇ ਜਾਣੂ ਕਰਵਾਇਆ, ਉੱਥੇ ਹੀ ਉਨ੍ਹਾਂ ਕਿਹਾ ਕਿ ਮਾਨਵ ਅਧਿਕਾਰ ਸੰਘਰਸ਼ ਕਮੇਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਜਨਤਾ ਦੀ ਸੇਵਾ ਨੂੰ ਸਮਰਪਿਤ ਹੈ।ਇਸ ਮੌਕੇ ਉਨ੍ਹਾਂ ਦੇ ਨਵ-ਨਿਯੁਕਤ ਮੈਂਬਰਾਂ ਨੂੰ ਨਾਲ ਲੈ ਕੇ ਕਮੇਟੀ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਸੰਸਥਾ ਲੋਕ ਨਿਰਮਾਣ ਵਿਭਾਗ ਦੇ ਕੰਮ ਨੂੰ ਅੱਗੇ ਵਧਾਏਗੀ ਅਤੇ ਲੋੜਵੰਦ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਤਤਪਰ ਰਹੇਗੀ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਤਰਸੇਮ ਲਾਲ, ਜਨਰਲ ਸਕੱਤਰ ਨਿਰੰਜਨ ਸਿੰਘ, ਮੈਡੀਕਲ ਸੈੱਲ ਦੇ ਸੀਨੀਅਰ ਮੈਂਬਰ ਡਾ: ਹਰੀਓਮ ਮਹਿਤਾ, ਜ਼ਿਲ੍ਹਾ ਸਲਾਹਕਾਰ ਅੰਮਿ੍ਤਸਰ ਸੁਰੇਸ਼ ਖੰਨਾ ਸਰਵਣ ਕੁਮਾਰ ਸਮੇਤ ਜ਼ਿਲ੍ਹਾ ਮੋਗਾ ਦੇ ਦਰਜਨਾਂ ਪਤਵੰਤੇ ਹਾਜ਼ਰ ਸਨ

- Advertisement -spot_img

More articles

- Advertisement -spot_img

Latest article