ਮਾਨਵਤਾ ਭਲਾਈ ਫਾਊਂਡੇਸ਼ਨ ਰਾੜਾ ਸਾਹਿਬ ਵਲੋਂ ਮਨਾਈ ਗਈ 1101 ਬੱਚੀਆਂ ਦੀ ਲੋਹੜੀ

ਨਵ-ਜੰਮੀਆਂ ਬੱਚੀਆਂ ਦੀ ਲੋਹੜੀ ਮਨਾਉਣਾ ਚੰਗਾ ਉਪਰਾਲਾ-ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ

ਮਾਨਵਤਾ ਭਲਾਈ ਫਾਊਂਡੇਸ਼ਨ ਰਾੜਾ ਸਾਹਿਬ ਵਲੋਂ ਬੀਤੇ ਦਿਨੀਂ 1101 ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ .. ਜਿਸ ਵਿਚ ਬੱਚੀਆਂ ਅਤੇ ਉਹਨਾਂ ਦੀਆਂ ਮਾਤਾਵਾਂ ਨੂੰ ਕੱਪੜੇ, ਮੂਗਫਲੀ, ਰਿਉੜੀ, ਅਤੇ ਖਿਡੌਣੇ ਦਿੱਤੇ ਗਏ .. ਇਹ ਸਮਾਗਮ ਆਰਜ਼ੂ ਹਸਪਤਾਲ ਰਾੜਾ ਸਾਹਿਬ ਦੇ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ … ਇਸ ਮੋਕੇ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ, ਅਤੇ ਸਵਾਮੀ ਵਿੱਦਿਆ ਗਿਰੀ ਧੀਆਂ ਨੂੰ  ਆਸ਼ੀਰਵਾਦ ਦੇਣ ਲਈ ਪੁੱਜੇ ਓਹਨਾ ਕਿਹਾ ਕੇ ਸਾਨੂੰ ਲੜਕਿਆਂ ਵਾਂਗ ਹੀ ਲੜਕੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ ਕਿਓਕੇ ਲੜਕੀਆਂ ਵੀ ਲੜਕਿਆਂ ਤੋ ਘਟ ਨਹੀ ਹਨ …

ਇਸ ਮੌਕੇ ਜਥੇ: ਸੰਤਾ ਸਿੰਘ ਉਮੈਦਪੁਰੀ (ਸਾਬਕਾ ਚੇਅਰਮੈਨ) ਨੇ ਸੰਸਥਾ ਵਲੋਂ ਧੀਆਂ ਦੀ ਲੋਹੜੀ ਮਨਾਉਣ ਲਈ ਨਿਭਾਏ ਗਏ ਇਸ ਫਰਜ਼ ਨੂੰ ਸ਼ੁੱਭ ਸ਼ੁਰੂਆਤ ਦੱਸਿਆ।

 ਸੰਸਥਾ ਦੇ ਮੁੱਖ ਸੇਵਾਦਾਰ ਡਾ. ਐੱਸ. ਐੱਸ ਜੌਲੀ ਨੇ ਬੱਚੀਆਂ ਨੂੰ ਪੁੱਤਰਾਂ ਵਰਗਾ ਸਨਮਾਨ ਦੇਣ ਦੀ ਗੱਲ ਕਰਦਿਆਂ ਕਿਹਾ ਬੱਚੀਆਂ ਆਪਣੇ ਗੁਣਾਂ ਸਦਕਾ ਵਡਿਆਈ ਦੀ ਹੱਕਦਾਰ ਹਨ।  ਮੁੱਖ ਸੰਚਾਲਕ ਸ੍ਰੀ ਦੱਤ ਦੇਵ ਭਾਖੜੀ ਨੇ ਸਮਾਗਮ ਵਿਚ ਪੁੱਜੀਆਂ ਸਖਸ਼ੀਅਤਾਂ ਅਤੇ ਸਹਿਯੋਗੀ ਸੰਸਥਾਵਾਂ ਅਤੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਸਮਾਜਿਕ ਖ਼ੇਤਰ ‘ਚ ਸੇਵਾਵਾਂ ਨਿਭਾਉਣ ਵਾਲੀਆਂ ਸਹਿਯੋਗੀ ਸੰਸ਼ਥਾਵਾਂ ਦੇ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਦਿੱਲੀ ਤੋਂ ਆਈਆਂ ਹਰਗੁਣ ਅਤੇ ਸਰਗੁਣ ਦੋ ਬੱਚੀਆ ਵੀ ਸ਼ਾਮਲ ਸਨ। ਇਸ ਮੌਕੇ ਜ਼ਿਲਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਬਾਬਾ ਸੁਰਜੀਤ ਸਿੰਘ ਸੀਚੇਵਾਲ, ਡਾ. ਦੱਤ ਦੇਵ ਭਾਖੜੀ, ਕਮਲਜੀਤ ਸਿੰਘ ਸਿਆੜ੍ਹ ਚੇਅਰਮੈਨ ਮਾਰਕੀਟ ਕਮੇਟੀ, ਸੀ ਡੀ ਪੀ ਓ ਕਮਲਜੀਤ ਕੌਰ, ਸ਼ਿਵਰਾਜ ਸਿੰਘ ਜੱਲ੍ਹਾ, ਡਾ. ਐਚ. ਐਸ. ਜੌਲੀ ਆਦਿ ਹਾਜ਼ਰ ਸਨ।

Leave a Reply