More

    ਮਾਤਾ ਰਣਜੀਤ ਕੌਰ ਜੀ ਦੀ ਅੰਤਿਮ ਅਰਦਾਸ ਮੌਕੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਲਗਵਾਈ ਹਾਜ਼ਰੀ 

    ਪੰਜਾਬ, 3 ਨਵੰਬਰ (ਬੁਲੰਦ ਆਵਾਜ ਬਿਊਰੋ) – ਪੰਥਕ ਅਕਾਲੀ ਲਹਿਰ ਦੀ ਕੋਰ ਕਮੇਟੀ ਦੇ ਮੈਂਬਰ ਸਰਦਾਰ ਹਰਪਾਲ ਸਿੰਘ ਦੇ ਮਾਨਯੋਗ ਮਾਸੀ ਮਾਤਾ ਰਣਜੀਤ ਕੌਰ ਸਪਤਨੀ ਸ. ਦਵਿੰਦਰ ਸਿੰਘ ਦੀ ਅੰਤਿਮ ਅਰਦਾਸ ਪਿੰਡ ਬਹਿਰਾਮਪੁਰ ਤਹਿਸੀਲ ਬਸੀ ਪਠਾਣਾ, ਜ਼ਿਲਾ ਫਤਿਹਗੜ੍ਹ ਸਾਹਿਬ ਵਿਖੇ ਕਰਵਾਈ ਗਈ। ਅੰਤਿਮ ਅਰਦਾਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਨੇ ਮਾਤਾ ਜੀ ਨੂੰ ਸਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਗੁਰਸਿੱਖੀ ਵਾਲੇ ਅਤੇ ਪੰਥ ਨੂੰ ਸਮਰਪਿਤ ਜੀਵਨ ਤੋਂ ਸੇਧ ਲੈਣ ਦੀ ਸੰਗਤਾਂ ਨੂੰ ਬੇਨਤੀ ਕੀਤੀ l ਸਿੰਘ ਸਾਹਿਬ ਨੇ ਬੀਬੀਆਂ,ਬੱਚੀਆਂ ਅਤੇ ਨੂੰਹਾਂ ਧੀਆਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਬਜ਼ੁਰਗ ਬੀਬੀਆਂ ਦੀ ਤਰ੍ਹਾਂ ਸਾਦਗੀ,ਗੁਰੂ ਨਾਲ ਪ੍ਰੇਮ ਅਤੇ ਸੰਗਤ ਦੀ ਸੇਵਾ ਵਾਲਾ ਜੀਵਨ ਬਤੀਤ ਕਰੋ ਤਾਂ ਕਿ ਸਾਡੀ ਕੌਮ ਦਾ ਕੁਝ ਬਣ ਸਕੇ ਤੇ ਇਨ੍ਹਾਂ ਬਜ਼ੁਰਗ ਬੀਬੀਆਂ ਦੇ ਤਿਆਗ,ਭਾਵਨਾ ਅਤੇ ਕੁਰਬਾਨੀ ਨੂੰ ਫਲ ਲੱਗੇl ਸਿੰਘ ਸਾਹਿਬ ਨੇ ਪ੍ਰਮਾਤਮਾ ਦੇ ਚਰਨਾਂ ਵਿੱਚ ਵਿਛੜੀ ਰੂਹ ਦੇ ਕਲਿਆਣ ਅਤੇ ਪਰਿਵਾਰ ਦੀ ਚੜਦੀ ਕਲਾ ਲਈ ਅਰਦਾਸ ਕੀਤੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img