More

  ਮਾਤਾ ਗੁਜਰੀ ਦੇ ਪੋਤੇ

  ਮਹੀਨਾਂ ਸੀ ਪੋਹ ਦਾ ਕਹਿਰ ਦੀਆਂ ਰਾਤਾਂ ਸੀ,
  ਬੁੱਢੀ ਮਾਤਾ ਤੇ ਮਾਸੂਮ ਲੰਮੀਆਂਜੋ ਵਾਟਾਂ ਸੀ।
  ਰਾਤ ਸੀ ਹਨੇਰੀ ਰਸਤੇ ਤੋ ਅਣਜਾਣ ਸੀ,
  ਕੱਪੜੇ ਸੀ ਫਟੇ ਹੋਏ ਭੁੱਖ ਕੀਤਾ ਪ੍ਰੇਸ਼ਾਨ ਸੀ।

  ਵਾਰੀ ਵਾਰੀ ਪੁੱਛਦੇ ਸੀ ਪੋਤੇ ਨਾਲ ਜਾਵਦੇ,
  ਵੱਡੇ ਵੀਰ, ਪਿਤਾ ਜੀ ਕਿੱਥੇ ਕ ਨੇ ਆਂਵਦੇ।
  ਪਤਾ ਨਾ ਲੱਗੇ ਮੰਜ਼ਲ ਕਿੰਨੀ ਕ ਦੂਰ ਹੈ,
  ਸਮੇਂ ਦਾ ਇਹ ਗੇੜ ਨਾ ਕਿਸੇ ਦਾ ਕਸੂਰ ਹੈ।

  ਅਨੰਦਪੁਰ ਛੱਡ ਪਿਆ ਨਦੀ ਤੇ ਵਿਛੋੜਾ ਸੀ,
  ਵੱਡੇ ਦੋਵੇਂ ਪਿਤਾ ਨਾਲ ਦੂਜਾ ਦਾਦੀ ਨਾਲ ਜੋੜਾ ਸੀ।
  ਖ਼ੱਚਰ ਤੇ ਬਿਠਾ ਕੇ ਲੈ ਗਿਆ ਗੰਗੂ ਨਾਲ ਸੀ,
  ਰਸੋਈਆ ਸੀ ਗੁਰੂ ਦਾ ਮਨ ਚ ਖਿਆਲ ਸੀ।

  ਹੋਗਿਆ ਬੇਈਮਾਨ ਗੰਗੂ ਮੋਹਰਾਂ ਸੀ ਵੇਖ ਕੇ,
  ਫੁੱਟੇ ਸੀ ਕਰਮ ਲਿਖੇ ਗੰਗੂ ਨੇ ਮਾੜੇ ਲੇਖ ਦੇ।
  ਦਾਦੀ ਜੀ ਕੈਦ ਸੀ ਵਿੱਚ ਬੁਰਜ਼ ਸਰਹੰਦ ਦੇ,
  ਜਲਾਦਾਂ ਨੇ ਚਿਣ ਦਿੱਤੇ ਲਾਲ ਵਿੱਚ ਕੰਧ ਦੇ।

  ਦੁਨੀਆਂ ਦੇ ਉੱਤੇ ਉਹ ਧਰਮ ਕਮਾ ਗਏ,
  ਜੋਰਾਵਰ ਫ਼ਤਿਹੇ ਸਿੰਘ ਫ਼ਤਿਹੇ ਨੂੰ ਗਜਾ ਗਏ।
  ਹਰਪ੍ਰੀਤ ਪੱਤੋ ਨਾਲ ਦਾਦੀ ਜੀ ਸ਼ਹੀਦ ਹੋਏ,
  ਮੋਤੀ ਰਾਮ ਮਹਿਰਾ, ਟੋਡਰ ਮੱਲ ਵੀ ਮਰੀਦ ਹੋਏ।

  ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img