ਅੰਮ੍ਰਿਤਸਰ, 30 ਜੂਨ (ਗਗਨ) – ਜ਼ਿਲ੍ਹੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਵੱਲੋਂ ਡਾਕਟਰ ਦਿਵਸ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਰਾਸ਼ਟਰੀ ਡਾਕਟਰ ਦਿਵਸ ਭਾਰਤ ਵਿੱਚ, ਡਾਕਟਰਾਂ ਦਾ ਦਿਵਸ 1 ਜੁਲਾਈ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਸਾਡੀ ਜ਼ਿੰਦਗੀ ਵਿੱਚ ਡਾਕਟਰਾਂ ਦੀ ਮਹੱਤਤਾ ਨੂੰ ਦਰਸਾਇਆ ਜਾ ਸਕੇ। ਇਹ ਦਿਨ ਮੈਡੀਕਲ ਉਦਯੋਗ ਅਤੇ ਇਸਦੀਆਂ ਤਰੱਕੀਆ ਨੂੰ ਯਾਦਗਾਰ ਬਣਾਉਣ ਲਈ ਵੀ ਹੈ. ਰਾਸ਼ਟਰੀ ਡਾਕਟਰਾਂ ਦੇ ਦਿਹਾੜੇ ਦਾ ਇਤਿਹਾਸ ਅਤੇ ਮਹੱਤਤਾ ਭਾਰਤ ਸਰਕਾਰ ਨੇ ਬੀਸੀ ਰਾਏ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ 1991 ਵਿਚ ਡਾਕਟਰ ਦਿਵਸ ਦੀ ਸਥਾਪਨਾ ਕੀਤੀ ਸੀ। ਉਸਨੇ ਮੈਡੀਕਲ ਕੌਂਸਲ ਆਫ਼ ਇੰਡੀਆ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸਥਾਪਨਾ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਇਹ ਦੇਸ਼ ਇਸ ਦੇਸ਼ ਦੀ ਤਰੱਕੀ ਵਿੱਚ ਡਾਕਟਰਾਂ ਦੀ ਭੂਮਿਕਾ ਨੂੰ ਮੰਨਣ ਲਈ ਮਨਾਇਆ ਜਾਂਦਾ ਹੈ। ਅੱਜ ਉਪਰੋਕਤ ਸੰਸਥਾ ਵੱਲੋਂ ਇਸ ਸਾਲ ਨੂੰ ਰਾਸ਼ਟਰੀ ਡਾਕਟਰ ਦਿਵਸ ਬਹੁਤ ਯਾਦਗਾਰ ਅਤੇ ਮਹੱਤਵਪੂਰਨ ਬਣਾਉਣ ਲਈ ਕੋਵਿਡ-19 ਮਹਾਂਮਾਰੀ ਦੀ ਲੜਾਈ ਜਾਰੀ ਰੱੱਖਣ ਵਾਲੀ ਡਾਕਟਰ ਜੋੜੀ ਗਾਏਨੀ ਡਾ. ਨੀਰਜਾ ਸ਼ਰਮਾ ਅਤੇ ਐਮਡੀ ਡਾਕਟਰ ਸਤੀਸ਼ ਸ਼ਰਮਾ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਲ ਇਸ ਮੌਂਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਨਾਰਥ ਹਲਕਾ ਕਾਂਗਰਸ ਦੇ ਸੈਕਟਰੀ ਅਨੁਜ ਖੇਮਕਾ, ਬਲਜਿੰਦਰ ਸਿੰਘ ਮੱਟੂ ਉਚੇਚੇ ਤੌਰ ਤੇ ਹਾਜ਼ਰ ਸੀ।
ਮਾਣ ਧੀਆਂ ਤੇ’ ਸੰਸਥਾ ਵੱਲੋਂ ਡਾਕਟਰ ਦਿਵਸ ਮੌਕੇ ਡਾ. ਨੀਰਜਾ ਤੇ ਡਾ. ਸਤੀਸ਼ ਸਨਮਾਨਿਤ
