-1.2 C
Munich
Tuesday, February 7, 2023

ਮਾਝਾ ਜੋਨ ਸੈਕਟਰੀ ਸੁਰਿੰਦਰ ਮਿੱਤਲ ਨੇ ਲਾਭਪਾਤਰੀਆਂ ਨੂੰ ਵੰਡੀਆਂ ਪੈਨਸ਼ਨਾਂ

Must read

ਅੰਮ੍ਰਿਤਸਰ 5 ਦਸੰਬਰ (ਰਾਜੇਸ਼ ਡੈਨੀ) – ਵਿਧਾਨ ਸਭਾ ਹਲਕਾ ਪੱਛਮੀ ਦੀ ਵਾਰਡ ਨੰਬਰ 80 ਦੇ ਅਧੀਨ ਪੈਂਦੇ ਇਲਾਕਾ ਵਡਾਲੀ ਰੋਡ ਵਿੱਖੇ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸੰਧੂ ਦੇ ਨਿਰਦੇਸ਼ਾਂ ਹੇਠ ਆਮ ਆਦਮੀ ਪਾਰਟੀ ਮਾਝਾ ਜੋਨ ਸੈਕਟਰੀ ਸੁਰਿੰਦਰ ਮਿੱਤਲ ਦੀ ਅਗਵਾਈ ਹੇਠ ਵਿਧਵਾ ਤੇ ਬੁਢਾਪਾ ਪੈਨਸ਼ਨਰਾਂ ਨੂੰ ਪੈਨਸ਼ਨ ਵੰਡਣ ਦੇ ਨਾਲ ਨਾਲ ਪਿਛਲੇ ਸਮੇਂ ਦੋਰਾਨ ਲਾਭਪਾਤਰੀਆਂ ਦੀਆਂ ਕੱਟੀਆ ਗਈਆਂ ਪੈਨਸ਼ਨਾਂ ਨੂੰ ਸ਼ੁਰੂ ਕਰਵਾਉਣ ਤੋਂ ਇਲਾਵਾ ਨਵੀਆਂ ਪੈਨਸ਼ਨਾਂ ਲਈ ਪੈਨਸ਼ਨ ਫਾਰਮ ਵੀ ਭਰੇ ਗਏ। ਇਸ ਮੋਕੇ ਮਾਝਾ ਜੋਨ ਸੈਕਟਰੀ ਸੁਰਿੰਦਰ ਮਿੱਤਲ ਨੇ ਦੱਸਿਆ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਸਮੇਂ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਖੋਹ ਲਈਆ ਸਨ ਤੇ ਬਜੁਰਗਾਂ, ਅੰਗਹੀਣਾਂ ਤੇ ਬੁੱਢਾਪਾ ਪੈਨਸ਼ਨਰਾਂ ਨੂੰ ਮਿਲਣ ਵਾਲੀਆ ਪੈਨਸ਼ਨਾਂ ਵੀ ਜਿਆਦਤਰ ਬੰਦ ਕਰ ਦਿੱਤੀਆ ਸਨ, ਜਿਸ ਨਾਲ ਇੰਨ੍ਹਾਂ ਗਰੀਬਾਂ ਦੇ ਘਰ ਦਾ ਥੋੜਾ ਜਿਹਾ ਗੁਜਾਰਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਗਰੀਬਾਂ ਦੀ ਹਰ ਮਦਦ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੋਕੇ ਸੰਨੀ ਵਡਾਲੀ, ਕੁਲਬੀਰ ਮਾਨ, ਜਗੀਰ ਸਿੰਘ ਆਦਿ ਹਾਜਰ ਸਨ

- Advertisement -spot_img

More articles

- Advertisement -spot_img

Latest article