More

  ਮਾਂ ਨੂੰ ਮਾਰ ਕੇ ਉਸ ਦੇ ਅੰਗ ਖਾਣ ਵਾਲੇ ਜ਼ਾਲਮ ਪੁੱਤ ਨੂੰ ਹੋਵੇਗੀ ਫਾਂਸੀ

  ਕੋਲਹਾਪੁਰ, 11 ਜੁਲਾਈ (ਬੁਲੰਦ ਆਵਾਜ ਬਿਊਰੋ) – ‘ਕਹਿੰਦੇ ਨੇ ਮਾਵਾਂ ਠੰਢੀਆਂ ਛਾਵਾਂ’ ਹੁੰਦੀਆਂ ਨੇ, ਜੋ ਆਪਣੇ ਧੀਆਂ-ਪੁੱਤਾਂ ਨੂੰ ਰੱਜ ਕੇ ਪਿਆਰ ਕਰਦੀਆਂ ਨੇ, ਪਰ ਬਜ਼ੁਰਗ ਹੋਣ ’ਤੇ ਕਈ ਵਾਰ ਉਹੀ ਧੀ-ਪੁੱਤ ਆਪਣੀ ਮਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਨੇ। ਕਈ ਤਾਂ ਕੁੱਟਮਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ, ਪਰ ਇਸ ਤੋਂ ਵੀ ਜ਼ਾਲਮਾਨਾਂ ਘਟਨਾ ਮਹਾਰਾਸ਼ਟਰ ਵਿੱਚ 2017 ’ਚ ਵਾਪਰੀ ਸੀ, ਜਿੱਥੇ ਇੱਕ ਕਪੁੱਤ ਨੇ ਸ਼ਰਾਬ ਲਈ ਪੈਸੇ ਨਾ ਦੇਣ ਕਾਰਨ ਆਪਣੀ ਮਾਂ ਦਾ ਪਹਿਲਾਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਫਿਰ ਉਸ ਦੇ ਦਿਲ, ਗੁਰਦੇ ਤੇ ਆਂਦਰਾਂ ਕੱਢ ਕੇ ਉਨ੍ਹਾਂ ’ਤੇ ਨਮਕ ਮਿਰਚ ਲਾ ਕੇ ਖਾ ਗਿਆ। ਅੱਜ ਇਸ ਸ਼ਖਸ ਨੂੰ ਸਥਾਨਕ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਐ।

  ਵੀਰਵਾਰ ਨੂੰ ਦੋਸ਼ੀ ਨੂੰ ਸਜ਼ਾ ਸੁਣਾਉਂਦੇ ਹੋਏ ਜ਼ਿਲ੍ਹਾ ਅਦਾਲਤ ਦੇ ਜੱਜ ਹਮੇਸ਼ ਜਾਧਵ ਨੇ ਕਿਹਾ ਕਿ ਅਜਿਹਾ ਘਿਨੌਣਾ ਮਾਮਲਾ ਅੱਜ ਤੱਕ ਕਿਸੇ ਨੇ ਨਹੀਂ ਦੇਖਿਆ ਹੋਵੇਗਾ। ਇਸ ਲਈ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। 34 ਸਾਲਾ ਦਾ ਸੁਨੀਲ ਕੁਚਿਕੋਰਵੀ ਵਾਰਦਾਤ ਤੋਂ ਬਾਅਦ ਜੇਲ੍ਹ ਵਿੱਚ ਹੀ ਬੰੰਦ ਸੀ। ਹਾਲਾਂਕਿ, ਉਸ ਕੋਲ ਅਜੇ ਵੀ ਸਜ਼ਾ ਵਿਰੁੱਧ ਅਪੀਲ ਕਰਨ ਦੇ ਕਈ ਬਦਲ ਮੌਜੂਦ ਹਨ।

  ਮਹਾਰਾਸ਼ਟਰ ਦੇ ਕੋਲਹਾਪੁਰ ਦੇ ਮੱਕੜਵਾਲਾ ਵਸਾਟ ਇਲਾਕੇ ਵਿੱਚ ਇਹ ਵਾਰਦਾਤ 28 ਅਗਸਤ 2017 ਨੂੰ ਹੋਈ ਸੀ। ਚਾਰਜ ਸ਼ੀਟ ਦੇ ਮੁਤਾਬਕ ਸੁਨੀਲ ਨੇ ਆਪਣੀ 62 ਸਾਲਾ ਮਾਂ ਦਾ ਚਾਕੂ ਮਾਰ ਕੇ ਕਤਲ ਕੀਤਾ ਸੀ। ਬਜ਼ੁਰਗ ਮਹਿਲਾ ਦੀ ਲਾਸ਼ ਅਲੱਗ-ਅਲੱਗ ਹਿੱਸਿਆਂ ਵਿੱਚ ਕਟੀ ਹੋਈ ਮਿਲੀ ਸੀ। ਹਰ ਹਿੱਸੇ ’ਤੇ ਨਮਕ-ਮਿਰਚ ਲੱਗਾ ਹੋਇਆ ਸੀ। ਪੁਲਿਸ ਨੇ ਸੁਨੀਲ ਨੂੰ ਜਦੋਂ ਫੜਿਆ ਤਾਂ ਉਸ ਦੇ ਮੂੰਹ ’ਤੇ ਖੂਨ ਲੱਗਾ ਹੋਇਆ ਸੀ। ਬਾਅਦ ਵਿੱਚ ਉਸ ਨੇ ਮਾਂ ਦੇ ਅੰਗ ਖਾਣ ਦਾ ਗੁਨਾਹ ਵੀ ਕਬੂਲ ਕੀਤਾ ਸੀ। ਅਦਾਲਤ ਨੇ ਮੌਕੇ ਤੋਂ ਮਿਲੇ ਸਬੂਤਾਂ ਅਤੇ ਮੁਲਜ਼ਮ ਦੇ ਕਬੂਲਨਾਮੇ ਦੇ ਆਧਾਰ ’ਤੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ।

  ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਸੁਨੀਲ ਸ਼ਰਾਬ ਦਾ ਆਦੀ ਸੀ ਅਤੇ ਵਾਰਦਾਤ ਵਾਲੇ ਦਿਨ ਉਹ ਆਪਣੀ ਮਾਂ ਕੋਲੋਂ ਸ਼ਰਾਬ ਲਈ ਪੈਸੇ ਮੰਗ ਰਿਹਾ ਸੀ। ਮਾਂ ਨੇ ਮਨ੍ਹਾ ਕੀਤਾ ਤਾਂ ਗੁੱਸੇ ਵਿੱਚ ਉਸ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਦੇ ਸਰੀਰ ਨੂੰ ਚਾਕੂ ਨਾਲ ਕੱਟ ਕੇ ਦਿਲ, ਗੁਰਦੇ ਅਤੇ ਆਂਦਰਾਂ ਤੇ ਹੋਰ ਅੰਗ ਕੱਢ ਲਏ ਤੇ ਉਨ੍ਹਾਂ ਨੂੰ ਨਮਕ ਤੇ ਮਿਰਚ ਲਾ ਕੇ ਖਾ ਗਿਆ। ਇਸ ਮਾਮਲੇ ਵਿੱਚ 12 ਲੋਕਾਂ ਦੀ ਗਵਾਹ ਹੋਈ, ਜਿਨ੍ਹਾਂ ਵਿੱਚ ਮੁਲਜ਼ਮ ਦੇ ਰਿਸ਼ਤੇਦਾਰ ਅਤੇ ਗੁਆਂਢੀ ਸ਼ਾਮਲ ਹਨ। ਸਾਰਿਆਂ ਨੇ ਦੱਸਿਆ ਕਿ ਸ਼ਰਾਬ ਪੀਣ ਬਾਅਦ ਮੁਲਜ਼ਮ ਆਪੇ ਤੋਂ ਬਾਹਰ ਹੋ ਜਾਂਦਾ ਸੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img