More

    ਮਹੀਨਾ ਸਤੰਬਰ ਤੱਕ ਲਾਭਪਾਤਰੀਆਂ ਨੂੰ ਪੈਨਸਨ ਦੀ ਹੋਈ ਅਦਾਇਗੀ – ਡਿਪਟੀ ਕਮਿਸ਼ਨਰ

    ਅੰਮ੍ਰਿਤਸਰ, 9 ਨਵੰਬਰ (ਗਗਨ) – ਪੰਜਾਬ ਸਰਕਾਰ ਵੱਲੋਂ ਪੈਨਸ਼ਨ ਸਕੀਮ ਬੁਢਾਪਾ,ਵਿਧਵਾ,ਆਸ਼ਰਿਤ ਬੱਚੇ ਅਤੇ ਹੈਡੀਕੈਪਡ ਦੀ ਰਾਸੀ ਵਿੱਚ 750 ਰੁਪਏ ਨੂੰ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ ਅਤੇ ਇਸੇ ਹੀ ਅਧੀਨ ਜਿਲੇ੍ਹ ਦੇ 180099 ਵੱਖ ਵੱਖ ਲਾਭਪਾਤਰੀਆਂ ਨੂੰ ਸਤੰਬਰ 2021 ਦੌਰਾਨ 270148500/- ਰੁਪਏ ਦੀ ਅਦਾਇਗੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਪੈਨਸ਼ਨ ਸਕੀਮਾ ਦੀ ਪਾਤਰਤਾ ਅਧੀਨ ਪੈਨਸ਼ਨ ਸਕੀਮ ਲਈ ਪੰਜਾਬ ਦੇ ਵਸਨੀਕ ਮਰਦ ਜਿਸ ਦੀ ਉਮਰ 65 ਹੈ ਅਤੇ ਔਰਤ ਜਿਸਦੀ ਉਮਰ 58 ਹੈ, ਆਸ਼ਰਿਤ ਔਰਤਾ ਸਕੀਮ ਲਈ ਜਿਸ ਔਰਤ ਦੀ ਉਮਰ 58 ਸਾਲ ਹੈ, ਬੱਚੇ ਜਿੰਨਾ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਜਾ ਤਲਾਕ ਹੋ ਗਿਆ ਹੋਵੇ, ਜਿਸ ਦੀ ਡਿਸਏਬਲਟੀ ਘੱਟੋ ਘੱਟ 50% ਹੋਵੇ ਅਤੇ ਇਹਨਾਂ ਸਾਰੀਆ ਸਕੀਮਾ ਲਈ ਬਿਨੈਕਾਰ ਦੀ ਸਲਾਨਾ ਆਮਦਨ 60,000/- ਤੋ ਜਿਆਦਾ ਨਹੀ ਹੋਣੀ ਚਾਹੀਦੀ, ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸੇਵਾ ਕੇਂਦਰ ਤੋਂ ਮੁਫਤ ਆਨ ਲਾਈਨ ਅਪਲਾਈ ਕਰਕੇ ਇਸ ਸਕੀਮ ਦਾ ਲਾਭ ਲੈ ਸਕਦਾ ਹੈ। ਇਸ ਸਬੰਧੀ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਹੋਰ ਭਲਾਈ ਸਕੀਮਾਂ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 2 ਕਿਲੋਵਾਟ ਲੋਡ ਤੱਕ ਸਾਰੇ ਬਿਜਲੀ ਬਕਾਏ ਮੁਆਫ ਕਰ ਦਿੱਤੇ ਗਏ ਹਨ ਅਤੇ ਇਸ ਸਬੰਧੀ ਵੱਖ ਵੱਖ ਵਾਰਡਾਂ ਵਿੱਚ ਕੈਂਪ ਲਗਾ ਕੇ ਲੋਕਾਂ ਦੇ ਫਾਰਮ ਵੀ ਭਰੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਜਰੂਰ ਪ੍ਰਾਪਤ ਕਰਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img