ਅੰਮ੍ਰਿਤਸਰ, 15 ਜੂਨ (ਇੰਦ੍ਰਜੀਤ ਉਦਾਸੀਨ) – ਕੇਂਦਰ ਸਰਕਾਰ ਨੇ ਦੇਸ਼ ਦੀ ਜਨਤਾ ਨੂੰ ਮਹਿੰਗਾਈ, ਬੇਰੁਜ਼ਗਾਰੀ, ਗ਼ਰੀਬੀ ਵੱਲ ਧੱਕ ਕੇ ਭ੍ਰਿਸ਼ਟਾਚਾਰ ਤੇ ਆਮ ਜਨਤਾ ਦਾ ਰੁਜ਼ਗਾਰ ਖੋਹਣ ਵਰਗੇ ਜਨ ਵਿਰੋਧੀ ਕੰਮ ਕੀਤੇ ਹਨ। ਇਹ ਪ੍ਰਗਟਾਵਾ ਯੂਥ ਵਾਈਸ ਪ੍ਰਧਾਨ ਇੰਟਕ ਅੰਮ੍ਰਿਤਸਰ ਦੇ ਕਰਮਨ ਸਰੀਨਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰਸੋਈ ਗੈਸ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਜੋ ਕਿ ਜਨਤਾ ਦੀ ਬੇਸ਼ੁਮਾਰ ਲੁੱਟ ਹੈ। ਕੇਂਦਰ ਸਰਕਾਰ ਕੋਰੋਨਾ ਦੀ ਆੜ ਵਿਚ ਦੇਸ਼ ਵਿਰੋਧੀ ਫ਼ੈਸਲੇ ਥੋਪ ਰਹੀ ਹੈ, ਜਿਸ ਨਾਲ ਆਮ ਜਨਤਾ ਤੇ ਤਰਾਹ-ਤਰਾਹ ਕਰ ਰਹੀ ਹੈ ਤੇ ਦੇਸ਼ ਅੰਦਰ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ।