16.8 C
Punjab
Friday, December 2, 2022

ਮਹਿੰਗਾਈ ਦੀ ਮਾਰ ਝੱਲ ਰਿਹੇ ਦੇਸ਼ ਵਾਸੀਆਂ ਨੂੰ ਮੋਦੀ ਦਾ ਇਕ ਹੋਰ ਤੋਹਫ਼ਾ,ਰੇਲਵੇ ਨੇ ਵਧਾਇਆ ਕਰਾਇਆ ।

Must read

ਦਿੱਲੀ ( ਬੁਲੰਦ ਆਵਾਜ਼ ਬਿਊਰੋ ) ਭਾਰਤੀ ਰੇਲਵੇ ਨੇ ਯਾਤਰੀ ਟਰੇਨਾਂ ਦੇ ਕਿਰਾਏ ਨੂੰ ਵਧਾ ਦਿੱਤਾ ਹੈ। ਰੇਲਵੇ ਦੁਆਰਾ ਜਾਰੀ ਬਿਆਨ ਮੁਤਾਬਕ ਘੱਟ ਦੂਰੀ ਦੀਆਂ ਟਰੇਨਾਂ ਦੇ ਕਿਰਾਏ ਨੂੰ ਵਧਾਇਆ ਗਿਆ ਹੈ। ਰੇਲਵੇ ਦਾ ਕਿਰਾਇਆ ਵਧਾਉਣ ਦੇ ਪਿੱਛੇ ਦੀ ਦਲੀਲ਼ ਇਹ ਹੈ ਕਿ ਕੋਰੋਨਾ ਵਾਇਰਸ ਦੇ ਖਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਕਿਰਾਏ ਵਿਚ ਵਾਧਾ ਕੀਤਾ ਗਿਆ ਹੈ ਤਾਂਕਿ ਟਰੇਨਾਂ ਵਿਚ ਜ਼ਿਆਦਾ ਲੋਕ ਨਹੀਂ ਚੜਨ। ਰੇਲਵੇ ਦੁਆਰਾ ਵਧਾਏ ਗਏ ਕਿਰਾਏ ਦਾ ਅਸਰ 30-40 ਕਿਮੀ ਤੱਕ ਦਾ ਸਫਰ ਕਰਨ ਵਾਲੇ ਮੁਸਾਫਰਾਂ ਉੱਤੇ ਪਵੇਗਾ। ਰੇਲਵੇ (Indian Railways) ਨੇ ਦੱਸਿਆ ਕਿ ਵਧਣ ਵਾਲੇ ਕਿਰਾਏ ਦਾ ਅਸਰ ਕੇਵਲ 3 ਫ਼ੀਸਦੀ ਟਰੇਨਾਂ ਉੱਤੇ ਪਵੇਗਾ। ਇੰਡਿਅਨ ਰੇਲਵੇ ਨੇ ਕਿਹਾ ਕਿ ਕੋਵਿਡ ਦਾ ਕਹਿਰ ਹੁਣ ਵੀ ਮੌਜੂਦ ਹੈ ਅਤੇ ਅਸਲ ਵਿਚ ਕੁਝ ਸੂਬਿਆਂ ਵਿਚ ਕੋਵਿਡ ਦੀ ਹਾਲਤ ਵਿਗੜ ਰਹੀ ਹੈ। ਅਜਿਹੇ ਵਿਚ ਵਧੇ ਹੋਏ ਕਿਰਾਏ ਨੂੰ ਟਰੇਨਾਂ ਵਿਚ ਭੀੜ ਨੂੰ ਰੋਕਣ ਅਤੇ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਰੇਲਵੇ ਦੀ ਸਰਗਰਮੀ ਦੇ ਰੂਪ ਵਿਚ ਵਿਚ ਵੇਖਿਆ ਜਾਣਾ ਚਾਹੀਦਾ ਹੈ। ਰੇਲਵੇ ਦੇ ਮੁਤਾਬਕ ਪਹਿਲਾਂ ਤੋਂ ਹੀ ਯਾਤਰੀ ਦੀ ਹਰ ਯਾਤਰਾ ਵਿਚ ਵੱਡਾ ਨੁਕਸਾਨ ਚੁੱਕਣਾ ਪੈਂਦਾ ਹੈ। ਟਿੱਕਟਾਂ ਉੱਤੇ ਭਾਰੀ ਸਬਸਿਡੀ ਦਿੱਤੀ ਜਾਂਦੀ ਹੈ।

- Advertisement -spot_img

More articles

- Advertisement -spot_img

Latest article