18 C
Amritsar
Wednesday, March 22, 2023

“ਮਹਿਕ ਵਿਰਸੇ ਦੀ” ਕਵਿ ਸੰਗ੍ਰਿਹ ਦਾ ਘੁੰਡ ਚੁਕਾਈ ਸਮਾਰੋਹ ਅਯੋਜਿਤ

Must read

ਮੋਗਾ, 06 ਫਰਵਰੀ (ਕੈਪਟਨ ਸੁਭਾਸ਼ ਚੰਦਰ ਸ਼ਰਮਾ) – ਸਾਹਿਤਕਾਰ ਬਲਦੇਵ ਸਿੰਘ ਅਜਾਦ ਦੀ ਤੀਸਰੀ ਕਿਤਾਬ “ਮਹਿਕ ਵਿਰਸੇ ਦੀ” ਦੀ ਘੁੰਡ ਚੁਕਾਈ ਰਸਮ ਮਿੱਤਰ ਪਾਰਕ ਮੋਗਾ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਦੀ ਹਾਜ਼ਰੀ ਵਿੱਚ ਹੋਈ। ਇਲਾਕੇ ਦੇ ਮਸ਼ਹੂਰ ਕਲਾਕਾਰ ਗੁਰਦੀਪ ਸਿੰਘ ਪੀਟਰ [ ਕਿਸ਼ਨ ਪੁਰਾ] ਧਰਮਕੋਟ ਉਕਤ ਸਮਾਰੋਹ ਵਿੱਚ ਵਿਸ਼ੇਸ਼ ਤੋਰ ਪਹੁੰਚੇ। ਗੁਰਦੀਪ ਸਿੰਘ ਪੀਟਰ ਨੇ ਗਜਲਾਂ ਤੇ ਆਤਮਾ ਸਿੰਘ ਚੜਿੱਕ ਨੇ ਕਵਿਤਾਵਾਂ, ਲਾਲੀ ਸ਼ਰਮਾ ਨੇ ਵਿਅੰਗ ਚੁਟਕਲੇ ਆਦ ਪੇਸ਼ ਕਰਕੇ ਮਹੌਲ ਰੰਗੀਨ ਬਣਾ ਦਿੱਤਾ।ਇਸ ਮੋਕੇ ਉਰਮਿਲ ਕੁਮਾਰ ਸ਼ਰਮਾ, ਆਤਮਾ ਸਿੰਘ,ਗੁਰਚਰਨ ਸਿੰਘ,ਸੀਨੀਅਰ ਐਡਵੋਕੇਟ ਮਨਜੀਤ ਸਿੰਘ ਧਾਲੀਵਾਲ,ਬਲਦੇਵ ਸਿੰਘ ਅਜਾਦ,ਜਨਕ ਰਾਜ ਛਾਬੜਾ, ਵੈਟਰਨ ਜੱਗਾ ਸਿੰਘ,ਤਰਸੇਮ ਲਾਲ, ਕੁਲਦੀਪ ਅਰੋੜਾ ਪ੍ਰੀਤਮ ਸਿੰਘ ਕੈਂਥ,ਚਰਨਜੀਤ ਸਿੰਘ ਗਿੱਲ,ਅਵਤਾਰ ਸਿੰਘ,ਬਲਜਿੰਦਰ ਸਿੰਘ ਧਾਲੀਵਾਲ ਤੇ ਅਸ਼ਵਿੰਦਰ ਸਿੰਘ ਆਸ਼ੂ ਆਦ ਹਾਜਰ ਸਨ। ਹਾਜ਼ਰੀਨ ਨੇ ਸਾਹਿਤਕਾਰ ਬਲਦੇਵ ਸਿੰਘ ਅਜਾਦ ਨੂੰ ਇਸ ਸ਼ੁਭ ਮੋਕੇ ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ । ਅਜਾਦ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

- Advertisement -spot_img

More articles

- Advertisement -spot_img

Latest article