ਆਜਾ ਬਹਿਜਾ ਗੱਲ ਕਰਾਂਗੇ,
ਅੱਜ ਨਹੀਂ ਤਾਂ ਕੱਲ੍ਹ ਕਰਾਂਗੇ,
ਮਸਲੇ ਦਾ ਕੋਈ ਹੱਲ ਕਰਾਂਗੇ,
ਜੇ ਤੂੰ ਨਾਲ਼ ਪਿਆਰ ਦੇ ਤੱਕੇਂ,
ਆਹ ਪਾਰਾ ਥੋੜ੍ਹਾ ਥੱਲੇ ਰੱਖੇਂ,
ਨਜ਼ਰ ਤੇਰੇ ਫੇਰ ਵੱਲ ਕਰਾਂਗੇ,
ਆਜਾ ਬਹਿਜਾ ਗੱਲ ਕਰਾਂਗੇ,
ਮਸਲੇ ਦਾ ਕੋਈ ਹੱਲ ਕਰਾਂਗੇ,
ਝੂਠ-ਫ਼ਰੇਬ ਤਾਂ ਕਰਨਾ ਸੌਖਾ,
ਸੱਚ ਦਾ ਪੱਲਾ ਫੜਨਾ ਔਖਾ,
ਕਿੱਦਾਂ ਨਾ ਫੇਰ ਛਲ ਕਰਾਂਗੇ,
ਆਜਾ ਬਹਿਜਾ ਗੱਲ ਕਰਾਂਗੇ,
ਅੱਜ ਨਹੀਂ ਤਾਂ ਕੱਲ੍ਹ ਕਰਾਂਗੇ,
ਮਸਲੇ ਦਾ ਕੋਈ ਹੱਲ ਕਰਾਂਗੇ,
ਫਿੱਕੇ ਫੁੱਲ ਵੀ ਲੱਗਦੇ ਸੂਹੇ,
ਆਉਣ ਸੱਜਣ ਜਦ ਨੈਣਾਂ ਬੂਹੇ,
ਬੀਤੇ ਪਲ ਫੇਰ ਥੱਲ ਧਰਾਂਗੇ,
ਆਜਾ ਬਹਿਜਾ ਗੱਲ ਕਰਾਂਗੇ ,
ਅੱਜ ਨਹੀਂ ਤਾਂ ਕੱਲ੍ਹ ਕਰਾਂਗੇ,
ਮਸਲੇ ਦਾ ਕੋਈ ਹੱਲ ਕਰਾਂਗੇ,
ਸੁੱਟ ਕੇ ਨਫ਼ਰਤ ਭਰਿਆ ਖੰਜ਼ਰ,
ਬਹਿ ਇੱਕ ਦੂਜੇ ਦਾ ਪੜ੍ਹੀਏ ਅੰਦਰ,
ਨਹੀਂ ਤਾਂ ਕੋਈ ਝੱਲ ਕਰਾਂਗੇ,
ਆਜਾ ਬਹਿਜਾ ਗੱਲ ਕਰਾਂਗੇ,
ਅੱਜ ਨਹੀਂ ਤਾਂ ਕੱਲ੍ਹ ਕਰਾਂਗੇ,
ਮਸਲੇ ਦਾ ਕੋਈ ਹੱਲ ਕਰਾਂਗੇ,
ਰਣਬੀਰ ਸਿੰਘ ਪ੍ਰਿੰਸ