ਮਸ਼ਹੂਰ ਨਾਗਿਨ ਫਿਲਮ ਦੇ ਲੇਖਕ ਰਜਿੰਦਰ ਸਿੰਘ ਆਤਿਸ਼ ਨਹੀਂ ਰਹੇ

ਮਸ਼ਹੂਰ ਨਾਗਿਨ ਫਿਲਮ ਦੇ ਲੇਖਕ ਰਜਿੰਦਰ ਸਿੰਘ ਆਤਿਸ਼ ਨਹੀਂ ਰਹੇ

ਲੇਖਕ ਰਜਿੰਦਰ ਸਿੰਘ ਆਤਿਸ਼ ਹੁਣ ਇਸ ਦੁਨੀਆਂ ਚ ਨਹੀਂ ਰਹੇ ,ਮੁੰਬਈ ਰਹਿੰਦੇ ਆਤਿਸ਼ ਸਾਹਿਬ ਫਿਲਮੀ ਲੇਖਕ ਸਨ ,ਇਹਨਾਂ ਕਾਫੀ ਫਿਲਮਾਂ ਦੀਆਂ ਕਹਾਣੀਆਂ ਤੇ ਪਟਕਥਾ ਲਿਖੀਆਂ , ਬਾਲੀਵੁਡ ਦੀ ਮਸ਼ਹੂਰ ਫਿਲਮ ਨਾਗਿਨ ਵੀ ਉਨ੍ਹਾਂ ਦੁਆਰਾ ਲਿਖੀ ਗਈ ਸੀ , ਇਸਦੀ ਕਹਾਣੀ ਪੂਰੀ ਤਰ੍ਹਾਂ ਕਲਪਨਿਕ ਸੀ ਪਰ ਬਹੁਤ ਦਿਲਚਸਪ ਫਿਲਮ ਸੀ ,ਇਸਦਾ ਗੀਤ ਸੰਗੀਤ ਵੀ ਪੂਰਾ ਹਿੱਟ ਸੀ ਤੇ ਇਹ ਫਿਲਮ ਸੁਪਰ ਡੁਪਰ ਹਿੱਟ ਹੋਈ ਸੀ .

ਹੋਰ ਵੀ ਅਨੇਕਾ ਸੁਪਰਹਿਟ ਫਿਲਮਾਂ ਇਨ੍ਹਾਂ ਦੁਆਰਾ ਲਿਖੀਆਂ ਗਈਆਂ ਸਨ, ਆਮ ਤੌਰ ਤੇ ਲੋਕ ਰਜਿੰਦਰ ਸਿੰਘ ਬੇਦੀ ਨੂੰ ਹੀ ਜਾਣਦੇ ਹਨ ਪਰ ਇਕ ਇਹ ਸਰਦਾਰ ਰਜਿੰਦਰ ਸਿੰਘ ਆਤਿਸ਼ ਵੀ ਸਨ ਜੋ ਫਿਲਮੀ ਦੁਨੀਆਂ ‘ਚ ਕਾਫੀ ਸਮਾਂ ਸਰਗਰਮ ਰਹੇ ,ਨਾਗਿਨ ਫਿਲਮ ‘ਚ ਇਹਨਾਂ ਇਕ ਸੱਪਣੀ ਨੂੰ ਮਨੁੱਖੀ ਰੂਪ ਚ ਖਿਆਲ ਕਰਕੇ ਜੋ ਨਵੇਂ ਰੂਪ ‘ਚ ਸਟੋਰੀ ਲਿਖੀ ਸੀ ,ਉਸਦੀ ਬਾਅਦ ‘ਚ ਬਾਲੀਵੁੱਡ ਨੇ ਅਨੇਕ ਫਿਲਮਾਂ ਤੇ ਨਾਟਕਾਂ ‘ਚ ਕਾਪੀ ਕੀਤੀ , ਇਹਨਾਂ ਦਾ ਇਕ ਕਾਲਮ ਅਜੀਤ ਅਖਬਾਰ ਦੇ ਐਤਵਾਰ ਦੇ ਅੰਕ ਚ ਬਹੁਤ ਲੰਬਾ ਸਮਾਂ ਚੱਲਦਾ ਰਿਹਾ …

Bulandh-Awaaz

Website: