-1.2 C
Munich
Tuesday, February 7, 2023

ਮਮਦੋਟ ਦੇ ਸਰਕਾਰੀ ਕੰਨਿਆ ਸਕੂਲ ਨੂੰ ਸਕੂਲ ਆਫ ਐਮੀਨੈਸ ਵਿੱਚ ਸ਼ਾਮਿਲ ਕਰਨ ਲਈ ਹਲਕਾ ਵਿਧਾਇਕ ਦਾ ਕੀਤਾ ਧੰਨਵਾਦ 

Must read

ਮਮਦੋਟ 23 ਜਨਵਰੀ (ਲਛਮਣ ਸਿੰਘ ਸੰਧੂ) – ਵਿਦਿਆ ਦੇ ਖੇਤਰ ਵਿੱਚ ਅਹਿਮ ਕੰਮ ਕਰ ਰਹੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਚੰਗੀ ਪੜ੍ਹਾਈ ਦੇਣ ਦੇ ਉਪਰਾਲੇ ਲਈ 117 ਸਕੂਲਾਂ ਨੂੰ ਸਕੂਲ ਆਫ ਐਮੀਨੈਸ ਸਕੀਮ ਤਹਿਤ ਵਧੀਆ ਸਹੂਲਤਾਂ ਦੇਣ ਲਈ ਚੁਣਿਆ ਹੈ ਇਸ ਤਹਿਤ ਹਰ ਹਲਕੇ ਵਿੱਚ ਇੱਕ ਸਕੂਲ ਨੂੰ ਇਸ ਸਕੀਮ ਲਈ ਚੁਣਿਆ ਹੈ ਫ਼ਿਰੋਜ਼ਪੁਰ ਦਿਹਾਤੀ ਹਲਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਮਮਦੋਟ ਨੂੰ ਇਸ ਸਕੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ ਬਾਰਡਰ ਖੇਤਰ ਨੂੰ ਦਿੱਤੇ ਗਏ ਇਸ ਤੋਹਫ਼ੇ ਲਈ ਆਮ ਆਦਮੀ ਪਾਰਟੀ ਦੀ ਮਮਦੋਟ ਦੀ ਸਮੁੱਚੀ ਟੀਮ ਨੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸ਼੍ਰੀ ਰਜਨੀਸ਼ ਦਹੀਆ ਜੀ ਦਾ ਧੰਨਵਾਦ ਕੀਤਾ ਹੈ ਇਸ ਸਮੇਂ ਧੰਨਵਾਦ ਕਰਨ ਲਈ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਮਮਦੋਟ ਦੀ ਟੀਮ ਸਕੂਲ ਪਹੁੰਚੀ ਅਤੇ ਇਸ ਸਕੀਮ ਤਹਿਤ ਆਉਣ ਵਾਲੀਆਂ ਸਹੂਲਤਾਂ ਪ੍ਰਤੀ ਜਾਣਕਾਰੀ ਪ੍ਰਾਪਤ ਕੀਤੀ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਿਰਵੈਰ ਸਿੰਘ ਸਿੰਧੀ ਜ਼ਿਲਾ ਮੀਡੀਆ ਇੰਚਾਰਜ ਫ਼ਿਰੋਜ਼ਪੁਰ, ਸੀਨੀਅਰ ਆਗੂ ਬਲਰਾਜ ਸਿੰਘ ਸੰਧੂ, ਜ਼ਿਲਾ ਐਸ ਸੀ ਵਿੰਗ ਪ੍ਰਧਾਨ ਬਲਵਿੰਦਰ ਸਿੰਘ ਰਾਊਕੇ, ਸਰਕਲ ਪ੍ਰਧਾਨ ਗੁਰਨਾਮ ਸਿੰਘ ਹਜ਼ਾਰਾਂ, ਬਲਾਕ ਪ੍ਰਧਾਨ ਬਲਵੀਰ ਸਿੰਘ ਫਤੇ ਵਾਲ਼ਾ, ਸੰਜੀਵ ਧਵਨ ਮਮਦੋਟ, ਉਪਿੰਦਰ ਸਿੰਘ ਸਿੰਧੀ ਐਮ ਸੀ ਮਮਦੋਟ, ਬਲਵਿੰਦਰ ਸਿੰਘ ਸੇਠਾਂ ਵਾਲ਼ਾ ਐਮ ਸੀ, ਸ਼ਿੰਗਾਰਾ ਸਿੰਘ ਸਾਬਕਾ ਐੱਮ ਸੀ, ਕਿਰਪਾਲ ਸਿੰਘ ਨੰਬਰਦਾਰ ਲਖਮੀਰ ਕੇ, ਦਲਜੀਤ ਸਿੰਘ ਜੋਸਨ ਰਹੀਮੇ ਕੇ, ਬਗੀਚਾ ਸਿੰਘ ਕਾਲੂ ਅਰਾਈਂ, ਦਰਸ਼ਨ ਸਿੰਘ ਜੋਧਪੁਰ, ਅਤੇ ਹੋਰ ਬਹੁਤ ਸਾਰੇ ਆਗੂ ਅਤੇ ਸਕੂਲ਼ ਦਾ ਸਮੁੱਚਾ ਸਟਾਫ ਹਾਜ਼ਰ ਸੀ

- Advertisement -spot_img

More articles

- Advertisement -spot_img

Latest article