ਮਮਦੋਟ 24 ਫਰਵਰੀ (ਲਛਮਣ ਸਿੰਘ ਸੰਧੂ) – ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਮੰਤਵ ਨੂੰ ਲੈ ਕਿ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਵੱਲੋਂ ਕੀਤੀ ਮਿਹਨਤ ਨੂੰ ਬੂਰ ਪੈ ਗਿਆ ਹੈ ਜਿਸ ਵਿੱਚ ਪੂਰੇ ਪੰਜਾਬ ਵਿੱਚ 117 ਸਕੂਲ , ਸਕੂਲ ਆਫ ਐਮੀਨੈਂਸ ਵਿੱਚ ਬਲਾਕ ਮਮਦੋਟ ਅਧੀਨ ਸਰਕਾਰੀ ਕੰਨਿਆ ਸਕੂਲ ਮਮਦੋਟ ਨੂੰ ਚੁਣਿਆ ਗਿਆ ਜਿਸ ਤੇ ਮਮਦੋਟ ਇਲਾਕੇ ਵਿੱਚ ਪੂਰੀ ਖ਼ੁਸ਼ੀ ਦੀ ਲਹਿਰ ਆ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਅਤੇ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਦੀ ਆਪਣੇ ਇਲਾਕੇ ਲਈ ਕੀਤੀ ਮਿਹਨਤ ਰੰਗ ਲਿਆਈ ਹੈ ਅਤੇ ਦਹੀਆ ਸਾਹਿਬ ਨੂੰ ਇਸ ਵੱਡੀ ਪ੍ਰਪਤੀ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਬਲਵੀਰ ਸਿੰਘ ਜੱਲੋ ਕਿ ਸੀਨੀਅਰ ਆਪ ਆਗੂ ਨੇ ਕਿਹਾ ਹੈ ਕਿ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਆਪਣੇ ਹਲਕੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਜਿਨ੍ਹਾਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਇਲਾਕੇ ਦੇ ਬੱਚੇ ਇਸ ਸਕੂਲ ਤੋਂ ਚੰਗੀ ਵਿੱਦਿਆ ਹਾਸਲ ਕਰਕੇ ਨੋਕਰੀਆਂ ਪ੍ਰਾਪਤ ਕਰਨ ਗਏ।
ਮਮਦੋਟ ਦਾ ਸਰਕਾਰੀ ਕੰਨਿਆ ਸਕੂਲ ‘ ਸਕੂਲ ਆਫ ਐਮੀਨੈਂਸ’ ਚ’ ਸ਼ਾਮਿਲ ਹੋਣ ਤੇ ਦਹੀਂਆ ਸਾਹਿਬ ਨੂੰ ਬਲਵੀਰ ਸਿੰਘ ਜੱਲੋ ਕਿ ਨੇ ਦਿੱਤੀਆਂ ਵਧਾਈਆਂ
