More

  ਮਨਿਸਟੀਰੀਅਲ ਕਾਮਿਆਂ ਦੀ ਹੜਤਾਲ ਖਤਮ ਹੋਣ ਤੇ ਤਨਖ਼ਾਹਾਂ ਦੇ ਬਿੱਲ ਹੋਏ ਕਲੀਅਰ

   ਮੁਲਾਜ਼ਮਾਂ ਦੇ ਚਿਹਰਿਆਂ ਤੇ ਦੀਵਾਲੀ ਫੈਸਟੀਵਲ ਅਲਾਉਂਸ ਅਤੇ ਤਨਖਾਹਾਂ ਲੈ ਕੇ ਆਈ ਖੁਸ਼ੀ

  ਅੰਮ੍ਰਿਤਸਰ, 9 ਨਵੰਬਰ (ਗਗਨ) – ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ ਅਤੇ ਸੂਬਾਈ ਜਨਰਲ ਸਕੱਤਰ ਮਨਜਿੰਦਰ ਸਿੰਘ ਸੰਧੂ ਨੇ ਸਾਂਝੇ ਰੂਪ ਵਿੱਚ ਪ੍ਰੈੱਸ ਨੂੰ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਪੰਜਾਬ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐੱਸ.ਐੱਮ.ਐੱਸ.ਯੂ.) ਜੋ ਕਿ ਸਮੂਹ ਵਿਭਾਗਾਂ ਦੀ ਸੂਬਾ ਪੱਧਰੀ ਕਲੈਰੀਕਲ ਕਾਮਿਆਂ ਦੀ ਸਾਂਝੀ ਜਥੇਬੰਦੀ ਹੈ ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਇਸ ਦਾ ਅਹਿਮ ਅੰਗ ਹੈ ਦੀ ਕਲਮ ਛੋੜ ਹੜਤਾਲ ਜੋ ਕਿ 8 ਅਕਤੂਬਰ ਤੋਂ ਪੂਰੇ ਪੰਜਾਬ ਵਿੱਚ ਚਲ ਰਹੀ ਸੀ ਪੀ ਐਸ ਐਮ ਐਸ ਯੂ ਸੂਬਾ ਕਮੇਟੀ ਵੱਲੋਂ ਭੇਜੇ ਗਏ ਮੰਗ ਪੱਤਰ ਵਿੱਚ ਦਰਸਾਈਆਂ ਚਾਰ ਅਹਿਮ ਮੰਗਾਂ ਪੂਰੀਆਂ ਕਰਨ ਤੇ ਕਲਮਛੋੜ ਹੜਤਾਲ ਕੁਝ ਸਮੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਦਫ਼ਤਰੀ ਕੰਮ ਸ਼ੁਰੂ ਹੋਣ ਤੋਂ ਬਾਅਦ ਸੋਮਵਾਰ ਨੂੰ ਪੰਜਾਬ ਦੇ ਖਜਾਨਿਆਂ ਵਿੱਚ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੇ ਤਨਖ਼ਾਹ ਦੇ ਬਿੱਲ ਖ਼ਜ਼ਾਨਾ ਦਫ਼ਤਰ ਪਹੁੰਚ ਗਏ, ਜੋ ਦੇਰ ਸ਼ਾਮ ਤੱਕ ਕਲੀਅਰ ਹੋ ਗਏ ਹਨ। ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ ਅਤੇ ਸੂਬਾਈ ਜਨਰਲ ਸਕੱਤਰ ਮਨਜਿੰਦਰ ਸਿੰਘ ਸੰਧੂ ਨੇ ਸਾਂਝੇ ਬਿਆਨ ਵਿੱਚ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਕੁਝ ਮੰਗਾਂ ਮੰਨ ਕੇ ਉਹਨਾ ਦਾ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਅਤੇ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਤਾਲਮੇਲ ਕਮੇਟੀ, ਪੈਰਾ-ਮੈਡੀਕਲ ਸਟਾਫ਼, ਅਤੇ ਦਰਜਾ 4 ਕਰਮਚਾਰੀ ਐਸੋਸੀਏਸ਼ਨ ਦੀ ਤਰਫ਼ੋਂ ਤਨਖਾਹ ਅਤੇ ਦੀਵਾਲੀ ਫੈਸਟੀਵਲ ਅਲਾਉਂਸ ਦੇ ਬਿੱਲ ਖਜਾਨੇ ਪ੍ਰਾਪਤ ਕਰਕੇ ਕਲੀਅਰ ਕਰਨ ਦੀ ਮੰਗ ਕੀਤੀ ਗਈ ਸੀ ਤਾਂ ਜੋ ਘੱਟ ਤਨਖ਼ਾਹ ਵਾਲੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਦੀਵਾਲੀ ਦਾ ਤਿਉਹਾਰ ਫਿੱਕਾ ਨਾ ਪਵੇ ਕਿਉਂ ਕਿ ਦੀਵਾਲੀ ਫੈਸਟੀਵਲ ਅਲਾਉਂਸ ਕੇਵਲ ਸਾਲ ਵਿੱਚ ਇੱਕ ਵਾਰੀ ਦੀਵਾਲੀ ਦੇ ਤਿਉਹਾਰ ਤੇ ਹੀ ਮਿਲਦਾ ਹੈ ਇਸ ਲਈ ਕਰਮਚਾਰੀਆਂ ਦੀਆਂ ਭਾਵਨਾਵਾਂ ਦਾ ਅਹਿਮ ਖਿਆਲ ਰੱਖਦੇ ਹੋਏ ਇੱਕ ਦਿਨ ਪਹਿਲਾਂ ਬਿੱਲ ਪਾਸ ਕਰ ਦਿੱਤੇ ਗਏ ਸਨ । ਸੂਚਨਾ ਮਿਲਦਿਆਂ ਹੀ ਵਿਭਾਗਾਂ ਦੇ ਕਰਮਚਾਰੀ ਜਿਹਨਾਂ ਵੱਲੋ ਤਨਖਾਹਾਂ ਦੇ ਬਿੱਲ ਤਿਆਰ ਕੀਤੇ ਗਏ ਸਨ ਖਜਾਨਾ ਦਫਤਰਾਂ ਵਿਖੇ ਟੋਕਨ ਲਗਾਉਣ ਲਈ ਪਹੁੰਚ ਗਏ ਸਨ, ਇਸ ਲਈ ਤਿਉਹਾਰ ਹੋਣ ਕਾਰਨ ਕਿਸੇ ਨੂੰ ਵੀ ਮਨ੍ਹਾ ਕੀਤਾ ਗਿਆ। ਬਿੱਲ ਕਲੀਅਰੈਂਸ ਤੋਂ ਬਾਅਦ ਤਨਖਾਹ ਦਾ ਲਗਭਗ 35% ਭੁਗਤਾਨ ਕੀਤਾ ਜਾ ਚੁੱਕਾ ਹੈ। ਤਨਖਾਹਾਂ ਅਤੇ ਦੀਵਾਲੀ ਫੈਸਟੀਵਲ ਅਲਾਉਂਸ ਮਿਲਣ ਨਾਲ ਮੁਲਾਜ਼ਮਾਂ ਦੇ ਚਿਹਰਿਆਂ ਤੇ ਖੁਸ਼ੀ ਆਈ ਹੈ। ਉਨ੍ਹਾਂ ਦੱਸਿਆ ਕਿ ਪੀ ਐਸ ਐਮ ਐਸ ਯੂ ਸੂਬਾ ਕਮੇਟੀ ਵੱਲੋਂ ਹੜਤਾਲ ਨੂੰ ਸਿਰਫ਼ ਕੁਝ ਸਮੇ ਲਈ ਮੁਲਤਵੀ ਕੀਤਾ ਗਿਆ ਹੈ ਜਲਦੀ ਹੀ ਪੀ ਐਸ ਐਮ ਐਸ ਯੂ ਸੂਬਾ ਕਮੇਟੀ ਵੱਲੋਂ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਸੂਬਾ ਪੱਧਰੀ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰਣਨੀਤੀ ਬਾਰੇ ਫੈਸਲਾ ਆ ਜਾਵੇਗਾ।

  ਪੈਡਿੰਗ ਮੰਗਾਂ ਤੇ ਸੰਘਰਸ਼ ਰਹੇਗਾ ਜਾਰੀ ਜਲਦੀ ਹੀ ਪੀ ਐਸ ਐਮ ਐਸ ਯੂ ਦੀ ਅਗਲੀ ਸੂਬਾ ਪੱਧਰੀ ਹੋਣ ਵਾਲੀ ਮੀਟਿੰਗ ਵਿੱਚ ਅਗਲੇ ਸੰਘਰਸ਼ ਸਬੰਧੀ ਰਣਨੀਤੀ ਹੋਵੇਗੀ ਤਹਿ:- ਸੁਖਵਿੰਦਰ ਸਿੰਘ ਸੈਣੀ ਸੂਬਾ ਪ੍ਰਧਾਨ, ਮਨਜਿੰਦਰ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ

  ਸਰਕਾਰ ਨੇ ਇਹ ਮੰਗਾਂ ਦਾ ਮੰਨ ਲਈਆਂ ਹਨ

  ਡੀਏ ਵਿੱਚ 11% ਵਾਧਾ ਕਰਕੇ 28% ਤੱਕ ਕਰ ਦਿੱਤਾ ਗਿਆ ਹੈ। ਪਹਿਲਾਂ 17 ਫੀਸਦੀ ਡੀ.ਏ. ਸੀ 11% ਡੀਏ ਵਿੱਚ ਵਾਧੇ ਤੋਂ ਬਾਅਦ ਮੁਲਾਜ਼ਮਾਂ ਨੂੰ ਘੱਟੋ-ਘੱਟ 3-4 ਹਜ਼ਾਰ ਰੁਪਏ ਦਾ ਲਾਭ ਮਿਲੇਗਾ।

  1/1/2016 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਨੂੰ ਵੀ ਹੁਣ ਉਹਨਾਂ ਦੀ ਬੇਸਿਕ ਵਿੱਚ 113% ਡੀ ਏ ਮਰਜ ਕਰਕੇ 15% ਤਨਖਾਹ ਕਮਿਸ਼ਨ ਦਾ ਲਾਭ ਮਿਲੇਗਾ।

  ਤਰੱਕੀ ਦੀ ਮਿਤੀ ਤੋਂ ਵਧਿਆ ਹੋਇਆ ਤਨਖਾਹ ਕਮਿਸ਼ਨ ਲੈਣ ਲਈ ਵੀ ਆਪਸ਼ਨ ਦੇ ਸਕਣਗੇ ਕਰਮਚਾਰੀ ।

  ਤਨਖਾਹ ਕਮਿਸ਼ਨ ਵਿੱਚ ਘੱਟੋ-ਘੱਟ ਜੋ 15% ਵਾਧਾ ਕੀਤਾ ਗਿਆ ਸੀ ਜਿਸ ਦਾ ਬਕਾਇਆ ਮਿਲਣਯੋਗ ਨਹੀ ਸੀ ,ਉਸਦਾ ਦਿੱਤੇ ਹੋਏ ਫੈਕਟਰ ਮੁਤਾਬਕ ਬਕਾਇਆ ਮਿਲਣਯੋਗ ਹੋਵੇਗਾ।

  ਯੂਨੀਅਨ ਹੁਣ ਇਨ੍ਹਾਂ ਮੰਗਾਂ ਲਈ ਸੰਘਰਸ਼ ਕਰ ਰਹੀ ਹੈ ਯੂਨੀਅਨ ਦੀ ਪਹਿਲਾਂ ਤੋਂ ਕੀਤੀ ਜਾ ਰਹੀ ਮੰਗ ਅਨੁਸਾਰ ਹੇਠ ਲਿਖੇ ਅਨੁਸਾਰ ਮੰਗ ਕੀਤੀ ਜਾਂਦੀ ਹੈ:- 31/12/2015 ਨੂੰ ਇਲੀ ਆਖਰੀ ਬੇਸਿਕ ਤਨਖਾਹ ਉਪਰ 125% ਡੀ.ਏ ਦਾ ਰਲੇਵਾਂ ਕਰਕੇ ਉਸ ਉੱਪਰ 20% ਲਾਭ ਦਿੱਤਾ ਜਾਵੇ। ਹੁਣ ਤੱਕ ਦੇ 113% ਡੀ.ਏ ਮਰਜ ਕਰਕੇ ਵੱਧ ਅਤੇ ਵੱਧ 15% ਦਾ ਲਾਭ ਦਿੱਤਾ ਗਿਆ ਹੈ ਜੋ ਕਿ ਜਥੇਬੰਦੀਆਂ ਨੂੰ ਮੰਨਜੂਰ ਨਹੀ।

  ਮਿਤੀ 01/07/2021 ਤੋਂ ਸੈਂਟਰ ਦੀ ਤਰਜ ਤੇ 28%ਵਤੋਂ 31% ਤੱਕ ਪੈਂਡਿੰਗ ਡੀ.ਏ ਦੀ ਕਿਸ਼ਤ ਤੁਰੰਤ ਰਲੀਜ ਕੀਤੀ ਜਾਵੇ ਜੀ।
  01/04/2004 ਤੋਂ ਬਾਅਦ ਭਰਤੀ ਹੋਏ ਸਾਰੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।

  ਤਰਸ ਦੇ ਆਧਾਰ ‘ਤੇ ਭਰਤੀ ਕੀਤੇ ਗਏ ਕਰਮਚਾਰੀਆਂ ਲਈ ਟਾਈਪ ਟੈਸਟ ਤੋਂ ਛੋਟ ਦੇ ਕੇ ਉਸ ਦੀ ਥਾਂ ‘ਤੇ ਕੰਪਿਊਟਰ ਕੋਰਸ ਲਾਗੂ ਕੀਤਾ ਜਾਵੇ ।

  6ਵੇਂ ਤਨਖਾਹ ਕਮਿਸ਼ਨ ਦਾ ਲਾਭ 2.72% ਨਾਲ ਦਿੱਤਾ ਜਾਵੇ ।

  01/7/2015 ਤੋਂ 31/12/2015 ਤੱਕ ਦੇ 119% ਅਤੇ 01/01/2016 ਤੋਂ 31/10/2016 ਤੱਕ 125% ਦੇ ਡੀ. ਏ. ਦੇ ਪੈਂਡਿੰਗ ਬਕਾਏ ਦੇਣ ਲਈ ਤੁਰੰਤ ਨੋਟੀਫਿਕੇਸ਼ਨ ਵੀ ਜਲਦੀ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ ਮਨਿਸਟੀਰੀਅਲ ਸਰਵਿਸ ਯੂਨੀਅਨ ਵੱਲੋ ਪਹਿਲਾਂ ਤੋਂ ਭੇਜੇ ਗਏ ਮੰਗ ਪੱਤਰਾਂ ਵਿੱਚ ਦਰਸਾਈਆਂ ਸਾਰੀਆਂ ਮੰਗਾਂ ਤੁਰੰਤ ਮੰਨੇ ਜਾਣ ਦੀ ਮੰਗ ਵੀ ਕੀਤੀ ਗਈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img